20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਈਰਖਾ, ਦਵੈਤ ਅਤੇ ਵੋਟ ਬੈਂਕ ਦੀ ਨੀਤੀ ਨੇ ਪੰਜਾਬ ਦੇ ਸਮਾਜਿਕ ਅਤੇ ਆਰਥਿਕ ਤਾਣੇ ਬਾਣੇ ਨੂੰ ਛੱਲਣੀ ਕੀਤਾ-ਪਵਨਪ੍ਰੀਤ ਸਿੰਘ

ਫ਼ਰੀਦਕੋਟ, 19 ਅਗਸਤ (ਜਸਵੰਤ ਸਿੰਘ ਪੁਰਬਾ)-ਸੱਤਾ ਦੇ ਸੁੱਖ ਭੋਗਦਿਆਂ ਪੰਜਾਬ ਦੇ ਹਾਕਮਾਂ ਨੇ ਈਰਖਾ, ਦਵੈਤ ਅਤੇ ਵੋਟ ਬੈਂਕ ਦੀ ਨੀਤੀ ਨੇ ਪੰਜਾਬ ਦੇ ਸਮਾਜਿਕ ਅਤੇ ਆਰਥਿਕ ਤਾਣੇ ਬਾਣੇ ਨੂੰ ਛੱਲਣੀ ਕਰਕੇ ਰੱਖ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨਾਂ, ਮਜ਼ਦੂਰਾਂ ਦੇ ਸੀਨੀਅਰ ਆਗੂ ਪਵਨਪ੍ਰੀਤ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿਚ ਖੇਤੀ ਆਧਾਰਤ ਉਦਯੋਗਾਂ ਦੀ ਪਹਿਲਾਂ ਹੀ ਘਾਟ ਸੀ ਪ੍ਰੰਤੂ ਇਨ੍ਹਾਂ ਦੀ ਅਣਗਹਿਲੀ ਅਤੇ ਲੋਕ ਵਿਰੋਧੀ ਨੀਤੀਆਂ ਕਾਰਨ ਲੁਧਿਆਣੇ ਅਤੇ ਅੰਮ੍ਰਿਤਸਰ ਦੀਆਂ ਟੈਕਸਟਾਈਲ ਮਿੱਲਾਂ, ਮਾਲਵੇ ਵਿਚ ਲੱਗੀਆਂ ਕਤਾਈ ਮਿੱਲ ਜਾਂ ਤਾਂ ਬੰਦ ਹੋ ਗਈਆਂ ਜਾਂ ਪੰਜਾਬ ਤੋਂ ਬਾਹਰ ਚੱਲੀਆਂ ਗਈਆਂ।

ਮੀਟਿੰਗ ਮੌਕੇ ਹਾਜ਼ਰ ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਮਲੋਟ ਦੇ ਅਹੁਦੇਦਾਰ। ਤਸਵੀਰ: ਪਾਟਿਲ 20-08-2026
ਫ਼ਰੀਦਕੋਟ, 19 ਅਗਸਤ (ਜਸਵੰਤ ਸਿੰਘ ਪੁਰਬਾ)-ਸੱਤਾ ਦੇ ਸੁੱਖ ਭੋਗਦਿਆਂ ਪੰਜਾਬ ਦੇ ਹਾਕਮਾਂ ਨੇ ਈਰਖਾ, ਦਵੈਤ ਅਤੇ ਵੋਟ ਬੈਂਕ ਦੀ ਨੀਤੀ ਨੇ ਪੰਜਾਬ ਦੇ ਸਮਾਜਿਕ ਅਤੇ ਆਰਥਿਕ ਤਾਣੇ ਬਾਣੇ ਨੂੰ ਛੱਲਣੀ ਕਰਕੇ ਰੱਖ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨਾਂ, ਮਜ਼ਦੂਰਾਂ ਦੇ ਸੀਨੀਅਰ ਆਗੂ ਪਵਨਪ੍ਰੀਤ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿਚ ਖੇਤੀ ਆਧਾਰਤ ਉਦਯੋਗਾਂ ਦੀ ਪਹਿਲਾਂ ਹੀ ਘਾਟ ਸੀ ਪ੍ਰੰਤੂ ਇਨ੍ਹਾਂ ਦੀ ਅਣਗਹਿਲੀ ਅਤੇ ਲੋਕ ਵਿਰੋਧੀ ਨੀਤੀਆਂ ਕਾਰਨ ਲੁਧਿਆਣੇ ਅਤੇ ਅੰਮ੍ਰਿਤਸਰ ਦੀਆਂ ਟੈਕਸਟਾਈਲ ਮਿੱਲਾਂ, ਮਾਲਵੇ ਵਿਚ ਲੱਗੀਆਂ ਕਤਾਈ ਮਿੱਲ ਜਾਂ ਤਾਂ ਬੰਦ ਹੋ ਗਈਆਂ ਜਾਂ ਪੰਜਾਬ ਤੋਂ ਬਾਹਰ ਚੱਲੀਆਂ ਗਈਆਂ। ਜਿਸ ਨਾਲ ਪੰਜਾਬ ਨੂੰ ਭਾਰੀ ਸੱਟ ਲੱਗੀ। ਪੰਜਾਬ ਦੇ ਹਾਲਾਤ ਅੱਜ ਬਹੁਤ ਹੀ ਨਿਰਾਸ਼ਾਜਨਕ ਹਨ। ਪੰਜਾਬ ਦਾ ਕਿਸਾਨ ਅਤੇ ਮਜ਼ਦੂਰ ਜਿਹੜੇ ਦੇਸ਼ ਦਾ ਪੇਟ ਪਾਲਦੇ ਹਨ ਖੁਦ ਕਰਜ਼ੇ ਦੀ ਦਲ ਦਲ ਵਿਚ ਫ਼ਸੇ ਪਏ ਹਨ। ਇਕ ਸਰਵੇ ਮੁਤਾਬਿਕ ਪੰਜਾਬ ਦੇ 80% ਕਿਸਾਨ ਕਰਜ਼ਾਈ ਹਨ ਜਿਨ੍ਹਾਂ ਵਿਚ ਬਹੁਤਾਤ ਛੋਟੇ ਅਤੇ ਪੰਜ ਏਕੜ ਵਾਲੇ ਕਿਸਾਨ ਸ਼ਾਮਿਲ ਹਨ। ਪੰਜਾਬ ਖੁਦ ਕਰਜ਼ਾਈ ਹੋਇਆ ਪਿਆ ਹੈ। ਪੰਜਾਬ ਦੇ ਲੋਕ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਹਾਕਮਾਂ ਕੋਲ ਪੰਜਾਬ ਨੂੰ ਇਸ ਦਲਦਲ ਵਿਚੋਂ ਕੱਢਣ ਦਾ ਕੋਈ ਹੱਲ ਨਹੀਂ ਹੈ। ਪਵਨਪ੍ਰੀਤ ਸਿੰਘ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਪੰਜਾਬ ਨੂੰ ਅੱਜ ਸੂਝਵਾਨ ਅਤੇ ਰੌਸ਼ਨ ਦਿਮਾਗ ਸੰਜੀਦਾ ਆਗੂਆਂ ਦੀ ਤਲਾਸ਼ ਹੈ ਜੋ ਪੰਜਾਬ ਨੂੰ ਇਸ ਦਲਦਲ ਵਿਚੋਂ ਕੱਢ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਵਾਲਾ ਸਾਂਝੀਵਾਲਤਾ ਤੇ ਗੁਰੂ ਰਵਿਦਾਸ ਜੀ ਵਾਲਾ ਬੇਗਮਪੁਰਾ ਬਣਾ ਸਕੀਏ।
ਪਿਛਲੀ ਖ਼ਬਰ ਬੀ.ਐਸ.ਐਨ.ਐਲ ਵਲੋਂ ਸਾਦਿਕ ’ਚ ਵਿਸ਼ੇਸ਼ ਮੇਲਾ ਲਗਾਇਆ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ-ਕੈਬਨਿਟ ਮੰਤਰੀ ਬਰਿੰਦਰ ਗੋਇਲ ਗਿੱਦੜਬਾਹਾ ’ ਚ ਨਹਿਰੀ ਪਾਣੀ ਦੀ ਸੁਚਾਰੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।