29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਮਾਡਰਨ ਜੇਲ੍ਹ ਅੰਦਰ ਬੰਦ ਆਪਣੇ ਭਰਾਵਾਂ ਦੇ ਭੈਣਾਂ ਨੇ ਬੰਨ੍ਹੀਆਂ ਰੱਖੜੀਆਂ

ਫ਼ਰੀਦਕੋਟ, 28 ਅਗਸਤ (ਜਸਵੰਤ ਸਿੰਘ ਪੁਰਬਾ)-ਰੱਖੜੀ ਦਾ ਤਿਉਹਾਰ ਜਿਸ ਦਾ ਹਰ ਭੈਣ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਕਿ ਰੱਖੜੀ ਵਾਲੇ ਦਿਨ ਉਹ ਆਪਣੇ ਭਰਾ ਦੇ ਗੁੱਟ ’ਤੇ ਰੱਖੜੀ ਬੰਨਣ ਅਤੇ ਉਨ੍ਹਾਂ ਤੋਂ ਆਪਣੀ ਸੁਰੱਖਿਆ ਅਤੇ ਪਿਆਰ ਦਾ ਵਾਅਦਾ ਲੈਣ ਪਰ ਕਈ ਕਾਰਨਾਂ ਦੇ ਕਰਕੇ ਜਾਂ ਅਪਰਾਧ ਕਰਨ ਦੇ ਚੱਲਦੇ ਜਿੰਨਾਂ ਭੈਣਾਂ ਦੇ ਭਰਾ ਅੱਜ ਜੇਲ੍ਹਾਂ ਵਿਚ ਬੰਦ ਨੇ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਇਕ ਮੌਕਾ ਦਿੱਤਾ ਕਿ ਉਹ ਜੇਲ ਦੀ ਡਿਓੜੀ ਦੇ ਅੰਦਰ ਆਪਣੇ ਭਰਾਵਾਂ ਦੇ ਰੂਬਰੂ ਹੋ ਕੇ ਉਨ੍ਹਾਂ ਦੇ ਰੱਖੜੀ ਬੰਨ ਸਕਣ ਅਤੇ ਪਰਿਵਾਰਕ ਮੈਂਬਰਾਂ ਸਮੇਤ ਉਨ੍ਹਾਂ ਨਾਲ ਬੈਠ ਕੇ ਗੱਲਬਾਤ ਕਰ ਸਕਣਗੇ। ਅੱਜ ਫ਼ਰੀਦਕੋਟ ਦੀ ਮਾਡਰਨ ਜੇਲ੍ਹ ਵਿਚ ਵੀ ਰੱਖੇ ਰੱਖੜੀ ਦੇ ਤਿਉਹਾਰ ਦੇ ਮੌਕੇ ਕਰੀਬ 500 ਤੋਂ ਜ਼ਿਆਦਾ ਭੈਣਾਂ ਵਲੋਂ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨੀ ਅਤੇ ਉਨ੍ਹਾਂ ਨਾਲ ਬੈਠ ਕੇ ਕੁਝ ਸਮਾਂ ਬਿਤਾਇਆ, ਜਿਸ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਿਲ ਸਨ।

ਅਜੀਤ ਡੈਸਕ 29-08-2026

ਫ਼ਰੀਦਕੋਟ, 28 ਅਗਸਤ (ਜਸਵੰਤ ਸਿੰਘ ਪੁਰਬਾ)-ਰੱਖੜੀ ਦਾ ਤਿਉਹਾਰ ਜਿਸ ਦਾ ਹਰ ਭੈਣ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਕਿ ਰੱਖੜੀ ਵਾਲੇ ਦਿਨ ਉਹ ਆਪਣੇ ਭਰਾ ਦੇ ਗੁੱਟ ’ਤੇ ਰੱਖੜੀ ਬੰਨਣ ਅਤੇ ਉਨ੍ਹਾਂ ਤੋਂ ਆਪਣੀ ਸੁਰੱਖਿਆ ਅਤੇ ਪਿਆਰ ਦਾ ਵਾਅਦਾ ਲੈਣ ਪਰ ਕਈ ਕਾਰਨਾਂ ਦੇ ਕਰਕੇ ਜਾਂ ਅਪਰਾਧ ਕਰਨ ਦੇ ਚੱਲਦੇ ਜਿੰਨਾਂ ਭੈਣਾਂ ਦੇ ਭਰਾ ਅੱਜ ਜੇਲ੍ਹਾਂ ਵਿਚ ਬੰਦ ਨੇ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਇਕ ਮੌਕਾ ਦਿੱਤਾ ਕਿ ਉਹ ਜੇਲ ਦੀ ਡਿਓੜੀ ਦੇ ਅੰਦਰ ਆਪਣੇ ਭਰਾਵਾਂ ਦੇ ਰੂਬਰੂ ਹੋ ਕੇ ਉਨ੍ਹਾਂ ਦੇ ਰੱਖੜੀ ਬੰਨ ਸਕਣ ਅਤੇ ਪਰਿਵਾਰਕ ਮੈਂਬਰਾਂ ਸਮੇਤ ਉਨ੍ਹਾਂ ਨਾਲ ਬੈਠ ਕੇ ਗੱਲਬਾਤ ਕਰ ਸਕਣਗੇ। ਅੱਜ ਫ਼ਰੀਦਕੋਟ ਦੀ ਮਾਡਰਨ ਜੇਲ੍ਹ ਵਿਚ ਵੀ ਰੱਖੇ ਰੱਖੜੀ ਦੇ ਤਿਉਹਾਰ ਦੇ ਮੌਕੇ ਕਰੀਬ 500 ਤੋਂ ਜ਼ਿਆਦਾ ਭੈਣਾਂ ਵਲੋਂ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨੀ ਅਤੇ ਉਨ੍ਹਾਂ ਨਾਲ ਬੈਠ ਕੇ ਕੁਝ ਸਮਾਂ ਬਿਤਾਇਆ, ਜਿਸ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਿਲ ਸਨ। ਇਸ ਮੌਕੇ ਕਈ ਜਜ਼ਬਾਤੀ ਪਲ ਵੀ ਦੇਖਣ ਨੂੰ ਮਿਲੇ ਜਦੋਂ ਭੈਣਾਂ ਆਪਣੇ ਭਰਾ ਦੇ ਗੁੱਟ ’ਤੇ ਰੱਖੜੀ ਬੰਨਦੇ ਹੋਏ ਅੱਖਾਂ ਭਰ ਆਈਆਂ ਨਾਲ ਹੀ ਕਾਮਨਾ ਕਰਦੀਆਂ ਦਿਖਾਈ ਦਿੱਤੀਆਂ ਕਿ ਉਨ੍ਹਾਂ ਦੇ ਭਰਾ ਜਲਦ ਆਪਣੀਆਂ ਸਜ਼ਾਵਾਂ ਖ਼ਤਮ ਕਰਕੇ ਆਪਣੇ ਪਰਿਵਾਰਾਂ ਵਿਚ ਸ਼ਾਮਿਲ ਹੋਣ ਦੂਜੇ ਪਾਸੇ ਜੇਲ੍ਹ ਵਿਚ ਕਿਸੇ ਵੀ ਅਪਰਾਧ ਦੇ ਚਲਦੇ ਬੰਦ ਕੈਦੀਆਂ ਵਲੋਂ ਵੀ ਆਪਣੇ ਕੀਤੇ ’ਤੇ ਪਛਤਾਵਾ ਕਰਦੇ ਹੋਏ ਅੱਜ ਪ੍ਰਣ ਕੀਤਾ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ ਜਦੋਂ ਬਾਹਰ ਆਉਣਗੇ ਤਾਂ ਕਦੀ ਵੀ ਦੁਬਾਰਾ ਅਜਿਹਾ ਅਪਰਾਧ ਨਹੀਂ ਕਰਨਗੇ ਕਿ ਆਪਣੇ ਪਰਿਵਾਰ ਤੋਂ ਵਿਛੜਨਾ ਪਵੇ। ਇਸ ਮੌਕੇ ਜੇਲ੍ਹ ਪ੍ਰਬੰਧਕਾਂ ਵਲੋਂ ਜੇਲ੍ਹ ਵਿਚ ਬੰਦ ਕੈਦੀਆਂ ਦੇ ਪਰਿਵਾਰਾਂ ਨੂੰ ਮਿਲਣ ਲਈ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਜਿੱਥੇ ਉਨ੍ਹਾਂ ਨੂੰ ਮਿਠਾਈ ਵੀ ਜੇਲ੍ਹ ਦੇ ਅੰਦਰੋਂ ਹੀ ਮਿਲੀ ਕਿਉਂਕਿ ਸੁਰੱਖਿਆ ਦੇ ਚਲਦੇ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਕੇ ਉਹ ਬਾਹਰੋਂ ਸਮਾਨ ਲੈ ਕੇ ਅੰਦਰ ਆਉਣ। ਇਸ ਮੌਕੇ ਜੇਲ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਡੀਜੀਪੀ ਜੇਲ੍ਹ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅੱਜ ਜੇਲ੍ਹ ਦੇ ਅੰਦਰ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਜੇਲ੍ਹ ਵਿਚ ਬੰਦ ਕੈਦੀਆਂ ਨੂੰ ਉਨ੍ਹਾਂ ਦੇ ਭੈਣਾਂ ਵਲੋਂ ਰੱਖੜੀ ਬੰਨੀ ਗਈ ਅਤੇ ਉਸ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਦੇ ਨਾਲ ਆਪਣੇ ਭਰਾਵਾਂ ਨੂੰ ਜਾਂ ਬੇਟੇ ਨੂੰ ਮਿਲ ਸਕਣਗੇ। ਇਸ ਮੌਕੇ ਜੇਲ੍ਹ ’ਚ ਰੱਖੜੀ ਬੰਨ੍ਹਣ ਆਈਆਂ ਭੈਣਾਂ ਅਤੇ ਕੈਂਦੀਆ ਨੇ ਪੰਜਾਬ ਸਰਕਾਰ ਅਤੇ ਜੇਲ੍ਹ ਪ੍ਰਸਾਸ਼ਨ ਦਾ ਧੰਨਵਾਦ ਕੀਤਾ।

ਪਿਛਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ ਪੁਲਿਸ ਵਲੋਂ ਦੋ ਗਿ੍ਫ਼ਤਾਰ ਅਗਲੀ ਖ਼ਬਰ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।