29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਨਸ਼ੇ ਦੀ ਹਾਲਤ ’ਚ ਪੁਲਿਸ ਵਲੋਂ ਇਕ ਨੌਜਵਾਨ ਗਿ੍ਫ਼ਤਾਰ

ਕੋਟਕਪੂਰਾ, 28 ਅਗਸਤ (ਮੋਹਰ ਸਿੰਘ ਗਿੱਲ)-ਹੌਲਦਾਰ ਜਗਮੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਸੰਧਵਾਂ ਤੋਂ ਲਿੰਕ ਰੋਡ ਪਿੰਡ ਜਲਾਲੇਆਣਾ ਨੂੰ ਜਾ ਰਹੇ ਸਨ ਤਾਂ ਜਦ ਪੁਲਿਸ ਪਾਰਟੀ ਨੇੜੇ ਪੁਲ਼ ਸੂਆ ਬਾਹੱਦ ਪਿੰਡ ਸੰਧਵਾਂ ਕੋਲ ਪੁੱਜੀ ਤਾਂ ਸਾਹਮਣੇ ਪਿੰਡ ਜਲਾਲੇਆਣਾ ਦੀ ਤਰਫੋਂ ਇਕ ਨੌਜਵਾਨ ਪੈਦਲ ਆਉਂਦਾ ਹੋਇਆ ਦਿਖਾਈ ਦਿੱਤਾ। ਜਿਸ ਦੇ ਤੁਰਨ ਅਤੇ ਚਿਹਰੇ ਦੇ ਹਾਵ-ਭਾਵ ਤੋਂ ਕੋਈ ਨਸ਼ਾ ਵਗੈਰਾ ਕੀਤਾ ਹੋਇਆ ਜਾਪਦਾ ਹੋਣ ਕਰਕੇ ਹੌਲਦਾਰ ਜਗਮੀਤ ਸਿੰਘ ਨੇ ਗੱਡੀ ਰੋਕ ਕੇ ਉਕਤ ਨੌਜਵਾਨ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ।

ਅਜੀਤ ਡੈਸਕ 29-08-2026
ਕੋਟਕਪੂਰਾ, 28 ਅਗਸਤ (ਮੋਹਰ ਸਿੰਘ ਗਿੱਲ)-ਹੌਲਦਾਰ ਜਗਮੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਸੰਧਵਾਂ ਤੋਂ ਲਿੰਕ ਰੋਡ ਪਿੰਡ ਜਲਾਲੇਆਣਾ ਨੂੰ ਜਾ ਰਹੇ ਸਨ ਤਾਂ ਜਦ ਪੁਲਿਸ ਪਾਰਟੀ ਨੇੜੇ ਪੁਲ਼ ਸੂਆ ਬਾਹੱਦ ਪਿੰਡ ਸੰਧਵਾਂ ਕੋਲ ਪੁੱਜੀ ਤਾਂ ਸਾਹਮਣੇ ਪਿੰਡ ਜਲਾਲੇਆਣਾ ਦੀ ਤਰਫੋਂ ਇਕ ਨੌਜਵਾਨ ਪੈਦਲ ਆਉਂਦਾ ਹੋਇਆ ਦਿਖਾਈ ਦਿੱਤਾ। ਜਿਸ ਦੇ ਤੁਰਨ ਅਤੇ ਚਿਹਰੇ ਦੇ ਹਾਵ-ਭਾਵ ਤੋਂ ਕੋਈ ਨਸ਼ਾ ਵਗੈਰਾ ਕੀਤਾ ਹੋਇਆ ਜਾਪਦਾ ਹੋਣ ਕਰਕੇ ਹੌਲਦਾਰ ਜਗਮੀਤ ਸਿੰਘ ਨੇ ਗੱਡੀ ਰੋਕ ਕੇ ਉਕਤ ਨੌਜਵਾਨ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਤਰਸੇਮ ਸਿੰਘ ਉਰਫ ਗੱਗਾ ਵਾਸੀ ਕੋਠੇ ਵੜਿੰਗ (ਕੋਟਕਪੂਰਾ) ਜ਼ਿਲ੍ਹਾ ਫ਼ਰੀਦਕੋਟ ਦੱਸਿਆ। ਗੱਲਬਾਤ ਕਰਨ ’ਤੇ ਉਸ ਨੇ ਦੱਸਿਆ ਕਿ ਉਸ ਨੇ ਚਿੱਟੇ ਹੈਰੋਇਨ ਦਾ ਨਸ਼ਾ ਕੀਤਾ ਹੋਇਆ ਹੈ। ਉਕਤ ਨੌਜਵਾਨ ਦਾ ਡੋਪ ਟੈਸਟ ਸਿਵਲ ਹਸਪਤਾਲ ਫ਼ਰੀਦਕੋਟ ਤੋਂ ਕਰਵਾਇਆ ਗਿਆ। ਪੁਲਿਸ ਪਾਰਟੀ ਨੇ ਉਕਤ ਨੌਜਵਾਨ ਵਿਰੁੱਧ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ।
ਪਿਛਲੀ ਖ਼ਬਰ ਆਮ ਵਰਤੀਆਂ ਜਾਣ ਵਾਲੀਆਂ ਵਸਤੂਆਂ ਦੇ ਭਾਅ ਅਸਮਾਨੀ ਚੜ੍ਹੇ -ਨਵਦੀਪ ਸਿੰਘ ਬੱਬੂ ਬਰਾੜ ਅਗਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ ਪੁਲਿਸ ਵਲੋਂ ਦੋ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।