05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਵਿੱਕੀ ਮਿੱਡੂਖੇੜਾ ਦੀ ਯਾਦ ’ਚ ਸੋਥਾ ਵਾਸੀਆਂ ਨੂੰ ਬੂਟੇ ਵੰਡੇ

ਅਜੀਤ ਡੈਸਕ 27-07-2026
ਰੁਪਾਣਾ, 26 ਜੁਲਾਈ (ਜਗਜੀਤ ਸਿੰਘ)-ਮਰਹੂਮ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਜਨਮ ਦਿਨ ਮੌਕੇ ਵਿੱਕੀ ਮਿੱਡੂਖੇੜਾ ਫਾਊਡੇਸ਼ਨ ਪੰਜਾਬ ਦੇ ਅਹੁਦੇਦਾਰਾਂ ਵਲੋਂ ਉਨ੍ਹਾਂ ਦੀ ਯਾਦ ਵਿਚ ਵਾਤਾਵਰਣ ਨੂੰ ਸਾਫ਼ ਅਤੇ ਹਰਿਆ ਭਰਿਆ ਰੱਖਣ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅੱਜ ਪਿੰਡ ਸੋਥਾ ਦੇ ਵਾਸੀਆ ਨੂੰ ਪੌਦੇ ਵੰਡੇ ਗਏ, ਜਿੰਨਾ ਨੂੰ ਵੰਡਣ ਦੀ ਰਸਮ ਗੁਰਬੀਰ ਸਿੰਘ ਔਲਖ ਵਲੋਂ ਨਿਭਾਈ ਗਈ। ਗੁਰਬੀਰ ਸਿੰਘ ਔਲਖ ਨੇ ਕਿਹਾ ਕਿ ਦਿਨੋਂ ਦਿਨ ਵੱਧ ਰਹੇ ਪ੍ਰਦੂਸ਼ਣ ਦੀ ਰੋਕਥਾਮ ਲਈ ਸਾਨੂੰ ਵੱਧ ਤੋ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਇਸ ਮੌਕੇ ਬੱਬੀ ਮੁੱਤਾ, ਮਾ. ਮੋਹਰ ਸਿੰਘ, ਚੇਅਰਮੈਨ ਬਲਵਿੰਦਰ ਸਿੰਘ, ਰਾਜਾ ਸਰਪੰਚ, ਬਲਵਿੰਦਰ ਸਿੰਘ, ਦੀਪ ਬਰਾੜ, ਗਗਨ ਬਰਾੜ, ਭਿੰਦਾ, ਗਿੰਦਾ ਪੰਚ, ਇਕਬਾਲ ਸਿੰਘ, ਮਨਜਿੰਦਰ ਸਿੰਘ, ਸਰਬਜੀਤ ਸਿੰਘ ਪੰਚ ਆਦਿ ਮੁਹਤਬਰ ਵਿਅਕਤੀ ਹਾਜ਼ਰ ਸਨ।
ਪਿਛਲੀ ਖ਼ਬਰ ਸਿਲਵਰ ਓਕਸ ਸਕੂਲ ਵਿਚ ‘ਟਾਈਨੀ ਟਾਕਰਜ਼’ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਵਿਖੇ ਕਾਰਗਿਲ ਵਿਜੇ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।