05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਸਿਲਵਰ ਓਕਸ ਸਕੂਲ ਵਿਚ ‘ਟਾਈਨੀ ਟਾਕਰਜ਼’ ਮੁਕਾਬਲਾ ਕਰਵਾਇਆ

ਅਜੀਤ ਡੈਸਕ 27-07-2026
ਜੈਤੋ, 26 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਸਿਲਵਰ ਓਕਸ ਸਕੂਲ ਜੈਤੋ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਲਈ ‘ਟਾਈਨੀ ਟਾਕਰਜ਼’ ਮੁਕਾਬਲੇ ਕਰਵਾਇਆ ਗਿਆ। ਇਸ ਖ਼ਾਸ ਗਤੀਵਿਧੀ ਦਾ ਮੁੱਖ ਉਦੇਸ਼ ਛੋਟੇ ਬੱਚਿਆਂ ਵਿਚ ਭਾਸ਼ਾ ਸੁਧਾਰ, ਸੰਚਾਰ ਕਲਾ ਅਤੇ ਸਟੇਜ ’ਤੇ ਬੋਲਣ ਦੇ ਆਤਮ-ਵਿਸ਼ਵਾਸ ਨੂੰ ਵਧਾਉਣਾ ਸੀ। ਮੁਕਾਬਲੇ ਦੌਰਾਨ ਪਹਿਲੀ ਅਤੇ ਦੂਜੀ ਜਮਾਤ ਦੇ ਬੱਚਿਆਂ ਨੇ ਵੱਖ-ਵੱਖ ਰੋਚਕ ਅਤੇ ਸਿੱਖਿਆਦਾਇਕ ਵਿਸ਼ਿਆਂ ’ਤੇ ਬਹੁਤ ਹੀ ਸੁੰਦਰ, ਸਪੱਸ਼ਟ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਵਿਚਾਰ ਪੇਸ਼ ਕੀਤੇ। ਬੱਚਿਆਂ ਨੇ ਕਵਿਤਾ ਉਚਾਰਨ, ਕਹਾਣੀ ਸੁਣਾਉਣ ਅਤੇ ਆਪਣੇ ਮਨਪਸੰਦ ਵਿਸ਼ੇ ਮੇਰਾ ਅਧਿਆਪਕ, ਮੇਰਾ ਸਕੂਲ, ਮੇਰਾ ਪਰਿਵਾਰ, ਮੇਰਾ ਮਨਪਸੰਦ ਜਾਨਵਰ ਆਦਿ ’ਤੇ ਬਿਨਾਂ ਕਿਸੇ ਝਿਜਕ ਤੋਂ ਸ਼ਾਨਦਾਰ ਹਾਵ-ਭਾਵ ਨਾਲ ਬੋਲ ਕੇ ਪੇਸ਼ ਕੀਤੇ। ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਦੇ ਅੰਗਰੇਜ਼ੀ ਬੋਲਣ ਦੇ ਹੁਨਰ, ਆਤਮ-ਵਿਸ਼ਵਾਸ, ਸਟੇਜ ਪ੍ਰਬੰਧਨ ਅਤੇ ਸੰਚਾਰ ਹੁਨਰ ਨੂੰ ਵਿਕਸਤ ਕਰਨਾ ਸੀ। ਸਾਰੇ ਭਾਗੀਦਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਮੌਜੂਦ ਸਾਰਿਆਂ ਨੂੰ ਮੋਹਿਤ ਕਰ ਦਿੱਤਾ, ਜਿਸ ਦੇ ਨਾਲ ਸਪਸ਼ਟ ਉਚਾਰਨ, ਪ੍ਰਭਾਵਸ਼ਾਲੀ ਪ੍ਰਗਟਾਵਾ ਅਤੇ ਵਿਸ਼ਵਾਸ ਸੀ। ਇਸ ਮੁਕਾਬਲੇ ਵਿਚ ਜਮਾਤ ਪਹਿਲੀ ਏ ਦੇ ਵਿਚ ਅਵਰੀਨ ਕੌਰ ਨੇ ਪਹਿਲਾ, ਐਸ਼ਮੀਤ ਕੌਰ ਨੇ ਦੂਜਾ ਅਤੇ ਦਾਇਸ਼ਾ ਗਰਗ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਮਾਤ ਪਹਿਲੀ ਬੀ ਵਿਚ ਆਰਾਧਿਆ ਸ਼ਰਮਾ ਨੇ ਪਹਿਲਾ, ਕੁਨਿੰਦ ਸਿੰਘ ਨੇ ਦੂਜਾ ਅਤੇ ਲਕਸ਼ੈ ਜਿੰਦਲ ਅਤੇ ਸਮਾਇਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਮਾਤ ਦੂਜੀ ਏ ਵਿਚ ਯਕਸ਼ਿਤ ਨੇ ਪਹਿਲਾ, ਜਸਗੁਣ ਸਿੰਘ ਮੱਕੜ ਨੇ ਦੂਜਾ ਅਤੇ ਗੁਰਸੀਰਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਮਾਤ ਦੂਜੀ ਬੀ ਵਿਚ ਸਮਰਵੀਰ ਸਿੰਘ ਬਰਾੜ ਨੇ ਪਹਿਲਾ, ਅਨੁਰੀਤ ਕੌਰ ਨੇ ਦੂਜਾ ਅਤੇ ਹਰਕੀਰਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਪ੍ਰਿੰਸੀਪਲ ਪ੍ਰਿਅੰਕਾ ਮਹਿਤਾ ਨੇ ਸਾਰੇ ਭਾਗੀਦਾਰਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਦੀ ਸ਼ਖ਼ਸੀਅਤ, ਆਤਮ-ਵਿਸ਼ਵਾਸ ਅਤੇ ਭਾਸ਼ਾ ਦੇ ਹੁਨਰ ਨੂੰ ਵਿਕਸਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ‘ਮੁਢਲੀ ਸਿੱਖਿਆ ਦੌਰਾਨ ਬੱਚਿਆਂ ਵਿਚ ਬੋਲਣ ਦੀ ਕਲਾ ਅਤੇ ਆਤਮ-ਵਿਸ਼ਵਾਸ ਪੈਦਾ ਕਰਨਾ ਬਹੁਤ ਜ਼ਰੂਰੀ ਹੈ।
ਪਿਛਲੀ ਖ਼ਬਰ ਹੱਕੀ ਮੰਗਾਂ ਨੂੰ ਲੈ ਕੇ ਬਿਜਲੀ ਕਾਮਿਆਂ ਵਲੋਂ ਕੀਤੀ ਹੜਤਾਲ 6ਵੇਂ ਦਿਨ ’ਚ ਦਾਖਲ ਅਗਲੀ ਖ਼ਬਰ ਵਿੱਕੀ ਮਿੱਡੂਖੇੜਾ ਦੀ ਯਾਦ ’ਚ ਸੋਥਾ ਵਾਸੀਆਂ ਨੂੰ ਬੂਟੇ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।