ਫ਼ਰੀਦਕੋਟ, 13 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਦਿੱਲੀ ਇੰਟਰਨੈਸ਼ਨਲ ਸਕੂਲ ਵਿਚ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਕਰਵਾਇਆ | ਇਸ ਵਿਸ਼ੇਸ਼ ਸਮਾਰੋਹ ਦਾ ਪ੍ਰਬੰਧ 11ਵੀਂ ਕਲਾਸ ਦੇ ਵਿਦਿਆਰਥੀਆਂ ਵਲੋਂ ਅਧਿਆਪਕਾਂ ਦੀ ਰਹਿਨੁਮਾਈ ਹੇਠ ਕੀਤਾ | ਸਕੂਲ ਦੇ ਪਿ੍ੰਸੀਪਲ, ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਸੀਨੀਅਰ ਅਧਿਆਪਕਾਂ ਨੇ ਮੰਚ ਦੀ ਸ਼ੋਭਾ ਵਧਾਈ | ਪਿ੍ੰਸੀਪਲ ਪਿ੍ਅੰਕਾ ਬਰਾੜ ਨੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਦੀ ਮਿਹਨਤ, ਅਨੁਸ਼ਾਸਨ ਅਤੇ ਉਪਲਬਧੀਆਂ ਦੀ ਪ੍ਰਸੰਸਾ ਕੀਤੀ | ਗਿਆਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਵਲੋਂ ਸੀਨੀਅਰਾਂ ਨਾਲ ਬਿਤਾਏ ਸਮੇਂ ਨੂੰ ਯਾਦ ਕਰਦੇ ਹੋਏ ਕਵਿਤਾਵਾਂ, ਭਾਸ਼ਨਾਂ ਪ੍ਰਸਤੁਤੀਆਂ ਰਾਹੀਂ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ | ਇਸ ਤੋਂ ਇਲਾਵਾ, ਰੰਗਾਰੰਗ ਸੰਸਕਿ੍ਤਿਕ ਪ੍ਰੋਗਰਾਮਾਂ ਵਿਚ ਭੰਗੜਾ, ਗਿੱਧਾ, ਸੋਲੋ ਗੀਤ, ਗਰੁੱਪ ਡਾਂਸ ਕੀਤਾ | ਸਮਾਰੋਹ ਦੌਰਾਨ ਮਨੋਰੰਜਕ ਖੇਡਾਂ ਤੇ ਟੈਲੇਂਟ ਰਾਊਾਡ ਵੀ ਕਰਵਾਏ ਗਏ | ਵਿਦਿਆਰਥੀਆਂ ਦੀ ਵਿਅਕਤੀਗਤ ਯੋਗਤਾਵਾਂ ਤੇ ਵਿਸ਼ੇਸ਼ ਗੁਣਾਂ ਦੇ ਆਧਾਰ 'ਤੇ 'ਮਿਸਟਰ ਫੇਅਰਵੈਲ', 'ਮਿਸ ਫੇਅਰਵੈਲ' ਖਿਤਾਬ ਪ੍ਰਦਾਨ ਕੀਤੇ ਗਏ | ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ | ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਅਧਿਆਪਕਾਂ ਤੇ ਜੂਨੀਅਰਾਂ ਦਾ ਧੰਨਵਾਦ ਕੀਤਾ |