18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਆਈ. ਡੀ. ਬੀ. ਆਈ. ਬੈਂਕ ਵਲੋਂ ਸਰਕਾਰੀ ਸਕੂਲਾਂ ਨੂੰ ਸੀ. ਐਸ. ਆਰ. ਅਧੀਨ ਸਾਮਾਨ ਭੇਟ

ਅਜੀਤ ਡੈਸਕ 14-02-2026
ਫ਼ਰੀਦਕੋਟ, 13 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਆਈ. ਡੀ. ਬੀ. ਆਈ. ਬੈਂਕ ਦੀ ਫ਼ਰੀਦਕੋਟ ਸ਼ਾਖਾ ਵਲੋਂ ਸੀਡ ਪ੍ਰੋਜੈਕਟ ਅਧੀਨ ਚੱਲ ਰਹੀਆਂ ਸੀ. ਐਸ. ਆਰ. ਗਤੀਵਿਧੀਆਂ ਤਹਿਤ ਫ਼ਰੀਦਕੋਟ ਤੇ ਨਜ਼ਦੀਕੀ ਪਿੰਡਾਂ ਦੇ 7 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਲੋੜੀਂਦਾ ਸਾਮਾਨ ਭੇਟ ਕੀਤਾ | ਬੈਂਕ ਦੇ ਇਸ ਉਪਰਾਲੇ ਨਾਲ ਸਕੂਲਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤੀ ਮਿਲੇਗੀ | ਸ਼ਾਖਾ ਪ੍ਰਬੰਧਕ ਮਨਰਾਜ ਸਿੰਘ ਸਿੱਧੂ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸੀਡ ਪ੍ਰਾਜੈਕਟ ਤਹਿਤ ਬੈਂਕ ਵਲੋਂ ਸੀ. ਐਸ. ਆਰ. ਗਤੀਵਿਧੀਆਂ ਰਾਹੀਂ ਸਿੱਖਿਆ ਸੰਸਥਾਵਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ | ਵਿਦਿਆਰਥੀਆਂ ਨੂੰ ਬਿਹਤਰ ਵਿੱਦਿਅਕ ਵਾਤਾਵਰਨ ਮੁਹੱਈਆ ਕਰਵਾਉਣਾ ਬੈਂਕ ਦੀ ਪ੍ਰਾਥਮਿਕਤਾ ਹੈ ਅਤੇ ਭਵਿੱਖ 'ਚ ਵੀ ਅਜਿਹੇ ਸਮਾਜ ਭਲਾਈ ਦੇ ਕਾਰਜ ਜਾਰੀ ਰਹਿਣਗੇ | ਆਈ. ਡੀ. ਬੀ. ਆਈ. ਬੈਂਕ ਸ੍ਰੀ ਮੁਕਤਸਰ ਸਾਹਿਬ ਦੇ ਮੈਨੇਜਰ ਕੰਵਲਜੀਤ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਬੈਂਕ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਸੁੱਖਣਵਾਲਾ ਨੂੰ ਇਕ ਇੰਨਵਰਟਰ ਅਤੇ ਪਿ੍ੰਟਰ, ਸਰਕਾਰੀ ਪ੍ਰਾਇਮਰੀ ਸਕੂਲ ਦਾਨਾ ਰੋਮਾਣਾ ਨੂੰ ਕੁਰਸੀਆਂ ਤੇ ਪਿ੍ੰਟਰ, ਸਰਕਾਰੀ ਪ੍ਰਾਇਮਰੀ ਸਕੂਲ ਟਿੱਬੀ ਭਰਾਈਆਂ ਨੂੰ ਇਕ ਪਿ੍ੰਟਰ, ਸਰਕਾਰੀ ਪ੍ਰਾਇਮਰੀ ਸਕੂਲ ਨਵਾਂ ਨੱਥੇਵਾਲਾ ਨੂੰ ਇਕ ਕੰਪਿਊਟਰ, ਸਰਕਾਰੀ ਪ੍ਰਾਇਮਰੀ ਸਕੂਲ ਭਾਣਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਚਹਿਲ ਨੂੰ ਇਕ-ਇਕ ਇੰਨਵਰਟਰ, ਜਦਕਿ ਸਰਕਾਰੀ ਪ੍ਰਾਇਮਰੀ ਸਕੂਲ ਬਲਬੀਰ ਫ਼ਰੀਦਕੋਟ ਨੂੰ ਇਕ ਆਰ. ਓ. ਸਿਸਟਮ ਤੇ ਇੰਨਵਰਟਰ ਭੇਟ ਕੀਤਾ | ਸਮਾਰੋਹ ਦੌਰਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਤਾਰ ਸਿੰਘ ਮਾਨ ਅਤੇ ਜ਼ਿਲ੍ਹਾ ਸਮਾਰਟ ਸਕੂਲ ਕੋਆਰਡੀਨੇਟਰ ਗੁਰਦਵਿੰਦਰ ਸਿੰਘ ਢਿੱਲੋਂ ਦੀ ਹਾਜ਼ਰੀ ਨੇ ਕਾਰਜ ਨੂੰ ਵਿਸ਼ੇਸ਼ ਮਹੱਤਤਾ ਬਖ਼ਸ਼ੀ | ਇਸ ਮੌਕੇ ਸੀ. ਐਚ. ਟੀ. ਲਖਵਿੰਦਰ ਸਿੰਘ, ਹਰਵਿੰਦਰ ਸਿੰਘ ਬੇਦੀ ਮੁੱਖ ਅਧਿਆਪਕ, ਵਿਜਿੰਦਰ ਸਿਡਾਨਾ ਮੁੱਖ ਅਧਿਆਪਕ, ਅਮਿਤ ਸਿੰਗਲਾ ਮੁੱਖ ਅਧਿਆਪਕ, ਹਰਪ੍ਰੀਤ ਸਿੰਘ ਇੰਚਾਰਜ ਮੁੱਖ ਅਧਿਆਪਕ ਅਤੇ ਹੋਰ ਅਧਿਆਪਕਾਂ ਨੇ ਬੈਂਕ ਦੇ ਇਸ ਲੋਕ-ਹਿਤੈਸ਼ੀ ਕਦਮ ਦੀ ਸਰਾਹਨਾ ਕਰਦਿਆਂ ਧੰਨਵਾਦ ਕੀਤਾ | ਚਹਿਲ ਸਕੂਲ ਦੇ ਅਧਿਆਪਕਾ ਪਰਮਿੰਦਰ ਕੌਰ ਵਲੋਂ ਬੈਂਕ ਸਟਾਫ਼ ਦਾ ਸਹਿਯੋਗ ਭਰੇ ਵਤੀਰੇ ਦੀ ਸਰਾਹਨਾ ਕੀਤੀ |
ਪਿਛਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕਾਮਰਸ ਓਲੰਪਿਆਡ 'ਚ 33 ਤਗਮੇ ਜਿੱਤੇ ਅਗਲੀ ਖ਼ਬਰ ਸੁਖਦੇਵ ਸਿੰਘ ਧਾਲੀਵਾਲ (ਭਾਣਾ) ਨੂੰ ਸ਼ਰਧਾਂਜਲੀਆਂ ਭੇਟ •ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਕੀਤਾ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।