18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਡੀ. ਏ. ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕਾਮਰਸ ਓਲੰਪਿਆਡ 'ਚ 33 ਤਗਮੇ ਜਿੱਤੇ

ਅਜੀਤ ਡੈਸਕ 14-02-2026
ਕੋਟਕਪੂਰਾ, 13 ਫ਼ਰਵਰੀ (ਮੇਘਰਾਜ)-ਡੀ.ਏ.ਵੀ ਪਬਲਿਕ ਸਕੂਲ ਕੋਟਕਪੂਰਾ ਦੇ ਵਿਦਿਆਰਥੀਆਂ ਨੇ ਬੀਤੇ ਸਾਲ ਇੰਟਰਨੈਸ਼ਨਲ ਓਲੰਪਿਆਡ ਫਾਊਾਡੇਸ਼ਨ ਵਲੋਂ ਕਰਵਾਏ ਕਾਮਰਸ ਓਲੰਪਿਆਡ 'ਚ ਵੱਧ- ਚੜ੍ਹ ਕੇ ਭਾਗ ਲਿਆ | ਇਸ ਓਲੰਪਿਆਡ 'ਚ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 8 ਸੋਨ, 13 ਚਾਂਦੀ ਅਤੇ 12 ਕਾਂਸੇ ਦੇ ਕੁੱਲ 33 ਮੈਡਲ ਹਾਸਿਲ ਕੀਤੇ | ਸਕੂਲ ਦੀਆਂ ਵਿਦਿਆਰਥਣਾਂ ਭਾਵਿਆ ਗੋਇਲ, ਦਿਸ਼ਤੀ ਗੋਇਲ, ਦਿਵਾਂਸ਼ੂ ਸਿੰਗਲਾ, ਗੁਰਵਿੰਦਰ ਸਿੰਘ, ਟੀਆ, ਪ੍ਰਾਚੀ ਗਰਗ, ਪਿ੍ਆ ਅਤੇ ਯਤੀ ਨੇ ਸੋਨ ਮੈਡਲ ਹਾਸਿਲ ਕਰਕੇ ਉੱਤਮਤਾ ਲਈ ਇਕ ਮਾਪਦੰਡ ਸਥਾਪਤ ਕੀਤਾ | ਸਕੂਲ ਦੀ ਸਫ਼ਲਤਾ 'ਚ ਵਾਧਾ ਕਰਦਿਆਂ ਵਿਦਿਆਰਥਣ ਖੁਸ਼ਮੀਨ ਕੌਰ, ਅਭਿਸ਼ੇਕ ਕੁਮਾਰ, ਅਨੁਸ਼ਕਾ ਰਾਣਾ, ਭਾਗੀਤਾ, ਭਾਵਿਕਾ, ਗੁਰਪ੍ਰੀਤ ਕੌਰ, ਹਿਤੇਨ ਗੁਪਤਾ, ਜਸਪ੍ਰੀਤ ਕੌਰ, ਲਕਸ਼ੇ ਨਾਰੰਗ, ਨਿਸ਼ਠਾ ਜੈਨ, ਰਿਪਨਦੀਪ ਕੌਰ, ਸਟੂਤੀ ਅਤੇ ਸੁਖਮਨਜੀਤ ਕੌਰ ਨੇ ਚਾਂਦੀ ਅਤੇ ਵਿਦਿਆਰਥੀ ਅਕਸ਼ਿਤ ਗੋਇਲ, ਅਕਸ਼ਿਤ ਸੋਨੀ, ਅੰਤਰਾ, ਕਰਮਨਜੋਤ ਕੌਰ, ਕਸ਼ਿਸ਼ ਕਟਾਰੀਆ, ਮੌਲਿਕ ਗੋਇਲ, ਸ਼ਗੁਨ, ਹਰਮਨਪ੍ਰੀਤ ਕੌਰ, ਮੁਸਕਾਨ ਕੌਰ ਮਾਨ, ਰਸ਼ਮੀਤ ਕੌਰ, ਸਚਿਨ ਗਰਗ ਅਤੇ ਯਸ਼ਿਕਾ ਨੇ ਤਾਂਬੇ ਦੇ ਮੈਡਲ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰÏਸ਼ਨ ਕੀਤਾ | ਪਿ੍ੰਸੀਪਲ ਡਾ. ਰਾਜਵੀਰ ਸਿੰਘ ਕੰਗ ਨੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਕਾਮਰਸ ਵਿਸ਼ੇ 'ਚ ਬੱਚਿਆਂ ਦੀ ਵੱਧਦੀ ਰੁਚੀ ਉਨ੍ਹਾਂ ਦੀ ਮੰਜ਼ਲ ਦੇ ਰਸਤੇ ਖੋਲ੍ਹਦੀ ਹੈ | ਉਨ੍ਹਾਂ ਕਾਮਰਸ ਵਿਭਾਗ ਦੇ ਅਧਿਆਪਕ ਸ਼ਿਲਪੀ ਗਰਗ, ਯੋਗੇਸ਼ ਛਾਬੜਾ ਅਤੇ ਦਿਨੇਸ਼ ਗਰਗ ਨੂੰ ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ | ਸਵੇਰ ਦੀ ਸਭਾ 'ਚ ਪਿ੍ੰਸੀਪਲ ਵਲੋਂ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ | ਸਕੂਲ ਦੇ ਡਾਇਰੈਕਟਰ ਵੀ.ਕੇ ਚੋਪੜਾ, ਚੇਅਰਮੈਨ ਅਜੈ ਗੋਸੁਆਮੀ, ਮੈਨੇਜਰ ਡਾ. ਸਤਵੰਤ ਕੌਰ ਭੁੱਲਰ ਅਤੇ ਲੋਕਲ ਕਮੇਟੀ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਓਲੰਪਿਆਡ 'ਚ ਮੈਡਲ ਜਿੱਤਣ ਵਧਾਈ ਦਿੱਤੀ |
ਪਿਛਲੀ ਖ਼ਬਰ ਬਾਬਾ ਯੂਨੀਵਰਸਿਟੀ ਵਿਖੇ ਸਿਹਤ ਵਿਭਾਗ ਦੇ ਨਵ-ਨਿਯੁਕਤ ਨਰਸਿੰਗ ਸਟਾਫ਼ ਲਈ ਵਿਸ਼ੇਸ਼ ਸੈਸ਼ਨ ਕਰਵਾਇਆ ਅਗਲੀ ਖ਼ਬਰ ਆਈ. ਡੀ. ਬੀ. ਆਈ. ਬੈਂਕ ਵਲੋਂ ਸਰਕਾਰੀ ਸਕੂਲਾਂ ਨੂੰ ਸੀ. ਐਸ. ਆਰ. ਅਧੀਨ ਸਾਮਾਨ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।