ਮੋਗਾ, 13 ਫਰਵਰੀ (ਸੁਰਿੰਦਰਪਾਲ ਸਿੰਘ)-ਮਹਾਦੇਵ ਸੇਵਾ ਸੁਸਾਇਟੀ ਰਜਿ. ਮੋਗਾ 15 ਫਰਵਰੀ ਨੂੰ ਰਾਮਗੰਜ ਰੋਡ ਗਲੀ ਨੰਬਰ 4 ਮੋਗਾ ਵਿਖੇ ਮਹਾਂ ਸ਼ਿਵਰਾਤਰੀ ਮਨਾ ਰਹੀ ਹੈ | ਅੱਜ ਸੁਸਾਇਟੀ ਦੇ ਅਹੁਦੇਦਾਰਾਂ ਨੇ ਸਮਾਜ ਸੇਵੀ ਸੁਸ਼ੀਲ ਮਿੱਡਾ ਅਤੇ ਸੌਰਭ ਗੋਇਲ ਨੂੰ ਸੱਦਾ ਪੱਤਰ ਭੇਟ ਕੀਤੇ | ਇਸ ਮੌਕੇ ਪ੍ਰਧਾਨ ਸਾਹਿਲ ਵਰਮਾ ਅਤੇ ਹੋਰ ਮੈਂਬਰਾਂ ਨੇ ਐਲਾਨ ਕੀਤਾ ਕਿ ਭਗਵਾਨ ਸ਼ਿਵ ਨੂੰ ਸਮਰਪਿਤ ਸੰਕੀਰਤਨ 15 ਫਰਵਰੀ ਨੂੰ ਸ਼ਾਮ 6 ਵਜੇ ਤੋਂ ਭਗਵਾਨ ਦੀ ਇੱਛਾ ਤੱਕ ਰਾਮਗੰਜ ਗਲੀ ਨੰਬਰ 4 ਵਿਖੇ ਕਰਵਾਇਆ ਜਾਵੇਗਾ | ਭਜਨ ਗਾਇਕ ਤਰੁਣ ਗਿੱਲ ਭਗਵਾਨ ਸ਼ਿਵ ਦੀ ਉਸਤਤ ਦੇ ਭਜਨ ਗਾਉਣਗੇ | ਸੰਕੀਰਤਨ ਲਈ ਭਗਵਾਨ ਸ਼ਿਵ ਦਾ ਦਰਬਾਰ ਸਜਾਇਆ ਜਾਵੇਗਾ |