ਬਾਘਾ ਪੁਰਾਣਾ, 13 ਫਰਵਰੀ (ਟਿੰਕੂ ਕਾਠਪਾਲ)-ਸਪਰਿੰਗ ਫ਼ੀਲਡ ਕਾਨਵੈਂਟ ਸਕੂਲ ਵਿਖੇ ਗਿਆਰ੍ਹਵੀਂ ਕਲਾਸ ਦੇ ਬੱਚਿਆਂ ਨੇ ਆਪਣੇ ਸੀਨੀਅਰ ਕਲਾਸ ਬਾਰ੍ਹਵੀਂ ਦੇ ਵਿਦਿਆਰਥੀਆਂ ਦੇ ਮਾਣ ਸਤਿਕਾਰ 'ਚ ਉਨ੍ਹਾਂ ਦੀ ਸਕੂਲ ਵਿਚੋਂ ਵਿਦਾਇਗੀ ਦੇ ਸਮੇਂ ਬਹੁਤ ਹੀ ਸ਼ਾਨਦਾਰ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ | ਸਕੂਲ ਚੇਅਰਮੈਨ ਨਰ ਸਿੰਘ ਬਰਾੜ ਨੇ ਦੱਸਿਆ ਕਿ ਸਾਡੀ ਹਰ ਕੋਸ਼ਿਸ਼ ਰਹੀ ਕਿ ਬੱਚਿਆਂ ਨੂੰ ਹਰ ਪੱਖ ਤੋਂ ਨਿਖਾਰਿਆ ਜਾਵੇ, ਪੜ੍ਹਾਈ ਦੇ ਨਾਲ-ਨਾਲ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਬੱਚਿਆਂ ਨੂੰ ਨਿਪੁੰਨ ਕੀਤਾ ਗਿਆ | ਸਟੇਜ ਦਾ ਪ੍ਰਬੰਧ ਵੀਰਪਾਲ ਕੌਰ ਅਤੇ ਤਮੰਨਾ, ਡੇਜੀ ਬਠਲਾ ਅਤੇ ਜਸਲੀਨ ਕੌਰ, ਤਰੁਨਾ ਅਤੇ ਕਰੀਨਾ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਆਯੋਜਿਤ ਕੀਤਾ | ਬੱਚਿਆਂ ਨੇ ਰੰਗਾ ਰੰਗ ਪੇਸ਼ਕਾਰੀਆਂ, ਗੀਤ, ਨਾਚ, ਸਕਿੱਟ, ਕਵਿਤਾਵਾਂ ਪੇਸ਼ ਕੀਤੀਆਂ ਜੋ ਕਿ ਬਹੁਤ ਹੀ ਅਨੰਦ ਪੂਰਵਕ ਸਨ | ਗਿਆਰ੍ਹਵੀਂ ਕਲਾਸ ਦੇ ਬੱਚਿਆਂ ਨੇ ਆਪਣੇ ਜੋਸ਼ੀਲੇ ਪ੍ਰਦਰਸ਼ਨਾਂ ਰਾਹੀਂ ਆਪਣੇ ਸੀਨੀਅਰਾਂ ਪ੍ਰਤੀ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ | ਮਿਸਟਰ ਫੇਅਰਵੈੱਲ ਅਤੇ ਮਿਸ ਫੇਅਰਵੈੱਲ ਦਾ ਐਲਾਨ ਵੀ ਕੀਤਾ ਗਿਆ | ਮਿਸਟਰ ਫੇਅਰਵੈੱਲ ਧਰੁਵ ਗਰਗ ਅਤੇ ਮਿਸ ਫੇਅਰਵੈੱਲ ਪਿ੍ਯਾ ਸ਼ਰਮਾ ਜਦ ਸਟੇਜ ਉੱਪਰ ਆਏ ਤਾਂ ਤਾੜੀਆਂ ਦੀ ਗੰੂਜ 'ਚ ਤਾਜ ਪਹਿਨਾਇਆ ਗਿਆ | ਸਟੇਜ ਦਾ ਪ੍ਰਬੰਧ ਮੈਡਮ ਪ੍ਰੀਆ ਅਤੇ ਮੈਡਮ ਰਾਜ ਗਰਗ ਦੀ ਰਹਿਨੁਮਾਈ ਹੇਠ ਚਲਾਇਆ ਗਿਆ | ਸਕੂਲ ਸਟਾਫ਼ ਅਤੇ ਪਿ੍ੰਸੀਪਲ ਬਾਇਜੂ ਵਿਜੇ ਨੇ ਬੱਚਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |