18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਸਿੱਖਿਆ ਤੇ ਸਿਹਤ ਖੇਤਰ ਲਈ ਸਰਕਾਰ ਕੋਲ ਫੰਡ ਦੀ ਕੋਈ ਘਾਟ ਨਹੀਂ-ਸੰਧਵਾਂ <br/>

ਅਜੀਤ ਡੈਸਕ 14-02-2026
ਸਮਾਲਸਰ, 13 ਫਰਵਰੀ (ਗੁਰਜੰਟ ਕਲਸੀ ਲੰਡੇ)-ਸਭ ਤੋਂ ਉਤਮ ਕਾਰਜ ਸੇਵਾ ਹੈ ਸਾਨੂੰ ਸਾਰਿਆਂ ਨੂੰ ਸੇਵਾ ਦੇ ਨਜ਼ਰੀਏ ਨਾਲ ਕੰਮ ਕਰਨਾ ਚਾਹੀਦਾ ਹੈ, ਖਾਸ ਕਰਕੇ ਵਿਦਿਆਰਥੀਆਂ ਵਿਚ ਸੇਵਾ ਭਾਵਨਾ ਹੋਣਾ ਬਹੁਤ ਜਰੂਰੀ ਹੈ | ਵਿਦਿਆਰਥੀਆਂ ਨੂੰ ਪੜ੍ਹਾਈ ਵੀ ਸੇਵਾ ਭਾਵਨਾ ਨਾਲ ਕਰਕੇ ਅੱਗੇ ਜਿਸ ਖੇਤਰ ਵਿਚ ਕੰਮ ਕਰਨਾ ਹੈ ਸੇਵਾ ਭਾਵਨਾ ਨਹੀਂ ਛੱਡਣੀ ਚਾਹੀਦੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀ.ਟੀ.ਬੀ. ਗੜ੍ਹ (ਮੋਗਾ) ਵਿਖੇ ਰੱਖੇ ਗਏ ਸਾਲਾਨਾ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨ ਦੌਰਾਨ ਕੀਤਾ | ਇਸ ਮੌਕੇ ਬਾਘਾ ਪੁਰਾਣਾ ਤੋਂ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਵੀ ਉਨ੍ਹਾਂ ਦੇ ਨਾਲ ਸਨ | ਸੰਧਵਾਂ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਦੀ ਕਾਮਯਾਬੀ ਲਈ ਸਖਤ ਮਿਹਨਤ ਅਤੇ ਦਿ੍ੜ ਇਰਾਦਾ ਰੱਖਣ ਲਈ ਪ੍ਰੇਰਨਾ ਦਿੱਤੀ | ਉਨ੍ਹਾਂ ਕਿਹਾ ਕਿ ਇਸ ਸਕੂਲ ਦੇ ਹੋਣਹਾਰ ਵਿਦਿਆਰਥੀ ਉਪ-ਕੁਲਪਤੀ, ਇੰਜੀਨੀਅਰ, ਡਾਕਟਰ, ਅਧਿਆਪਕ ਅਤੇ ਪੋ੍ਰਫੈਸ਼ਨਲ ਕਿੱਤਿਆਂ ਨਾਲ ਜੁੜ ਕੇ ਦੇਸ਼-ਵਿਦੇਸ਼ ਦੀ ਧਰਤੀ 'ਤੇ ਮਾਣ ਸਨਮਾਨ ਕਮਾ ਰਹੇ ਹਨ | ਇਸ ਸੰਸਥਾ ਨਾਲ ਹਜ਼ਾਰਾਂ ਸਾਬਕਾ ਵਿਦਿਆਰਥੀਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ | ਇਨ੍ਹਾਂ ਸਾਬਕਾ ਵਿਦਿਆਰਥੀਆਂ ਵਲੋਂ ਇਸ ਸੰਸਥਾ ਦੀ ਬਿਹਤਰੀ ਵਾਸਤੇ ਐਜੂਕੇਸ਼ਨ ਵੈੱਲਫੇਅਰ ਸੁਸਾਇਟੀ ਰਜਿਸਟਰਡ ਕਰਵਾ ਕੇ ਸਕੂਲ 'ਤੇ ਲਗਪਗ ਦੋ ਕਰੋੜ ਰੁਪਏ ਤੋਂ ਵੱਧ ਫੰਡ ਖਰਚ ਕੀਤੇ ਜਾ ਚੁੱਕੇ ਹਨ | ਸਕੂਲ ਲਈ ਮਲਟੀਪਰਪਜ਼ ਹਾਲ, 14 ਕਮਰੇ, ਕੰਪਿਊਟਰ ਲੈਬ, ਨਵੇਂ ਵਾਸ਼ਰੂਮ ਬਣਾਏ ਜਾ ਚੁੱਕੇ ਹਨ | ਇਸ ਤੋਂ ਬਿਨਾਂ ਸਕੂਲ ਵਿਚ ਰਿਪੇਅਰ ਦਾ ਕੰਮ ਵੀ ਪਿਛਲੇ 3 ਸਾਲ ਤੋਂ ਚੱਲ ਰਿਹਾ ਹੈ | ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਕੂਲ ਵਿਚ ਚਾਲੂ ਕੀਤੇ ਕਾਮਰਸ ਗਰੁੱਪ ਲਈ ਕਾਮਰਸ ਬਲਾਕ ਲਈ ਗਰਾਂਟ ਜਾਰੀ ਕਰਨ, ਸਕੂਲ ਵਿਚ ਖੇਤੀਬਾੜੀ ਦਾ ਗਰੁੱਪ ਚਾਲੂ ਕਰਨ, ਸਟੇਡੀਅਮ ਨੂੰ ਰੈਨੋਵੇਟ ਕਰਨ ਆਦਿ ਮੰਗਾਂ ਨੂੰ ਮੌਕੇ ਉੱਪਰ ਹੀ ਪ੍ਰਵਾਨ ਕਰਦਿਆਂ ਕਿਹਾ ਕਿ ਸਿਹਤ ਅਤੇ ਸਿੱਖਿਆ ਖੇਤਰ ਲਈ ਸਰਕਾਰ ਕੋਲ ਕਿਸੇ ਵੀ ਗਰਾਂਟ ਦੀ ਕੋਈ ਕਮੀ ਨਹੀਂ ਹੈ | ਉਨ੍ਹਾਂ ਕਿਹਾ ਕਿ ਜਿਸ ਗਰਾਂਟ ਨਾਲ ਵਿਦਿਆਰਥੀਆਂ ਦਾ ਭਵਿੱਖ ਜੁੜਿਆ ਹੈ ਉਸ ਨੂੰ ਜਾਰੀ ਕਰਨ ਲਈ ਸਰਕਾਰ ਬਿਲਕੁਲ ਵੀ ਦੇਰੀ ਨਹੀਂ ਕਰਦੀ |

ਪਿਛਲੀ ਖ਼ਬਰ ਡਾ. ਸੈਫੂਦੀਨ ਕਿਚਲੂ ਸਕੂਲ 'ਚ ਅੰਤਰਰਾਸ਼ਟਰੀ ਮਹਿਲਾ ਵਿਗਿਆਨ ਦਿਵਸ ਪ੍ਰੋਗਰਾਮ <br/> ਅਗਲੀ ਖ਼ਬਰ ਸਪਰਿੰਗ ਫ਼ੀਲਡ ਸਕੂਲ ਵਿਖੇ ਸ਼ਾਨਦਾਰ ਵਿਦਾਇਗੀ ਪਾਰਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।