ਫ਼ਰੀਦਕੋਟ, 14 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਮਹਾਰਾਜਾ ਫ਼ਰੀਦਕੋਟ ਬਲਬੀਰ ਸਿੰਘ ਵਲੋਂ ਮਹਾਰਾਣੀ ਵਿਕਟੋਰੀਆ ਦੀ ਯਾਦ ਵਿਚ ਸੰਨ 1902 ਵਿਚ ਬਣਾਏ ਗਏ ਵਿਕਟੋਰੀਆ ਮੈਮੋਰੀਅਲ ਕਲਾਕ ਟਾਵਰ ਜਿਸ ਦੀ ਉੱਚਾਈ 115 ਫੁੱਟ ਹੈ ਦੇ ਜ਼ਮੀਨੀ ਮੰਜ਼ਿਲ ਵਿਚ ਫ਼ਰੀਦਕੋਟ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਕਿ੍ਸ਼ਨਾ ਵੰਤੀ ਸੇਵਾ ਸੁਸਾਇਟੀ (ਰਜਿ:) ਫ਼ਰੀਦਕੋਟ ਵਲੋਂ ਆਮ ਲੋਕਾਂ ਦੀ ਸਹੂਲਤ ਲਈ ਸ਼ਹੀਦ ਭਗਤ ਦੀ ਯਾਦ ਵਿਚ ਸ਼ਹੀਦ ਭਗਤ ਸਿੰਘ ਮੈਮੋਰੀਅਲ ਓਪਨ ਲਾਇਬ੍ਰੇਰੀ ਬਣਾਈ ਗਈ, ਜਿਸ ਦਾ ਰਸਮੀ ਉਦਘਾਟਨ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕੀਤਾ | ਸਮਾਗਮ ਦੀ ਪ੍ਰਧਾਨਗੀ ਨਰਿੰਦਰ ਪਾਲ ਸਿੰਘ ਨਿੰਦਾ ਪ੍ਰਧਾਨ ਨਗਰ ਕੌਂਸਲ ਫ਼ਰੀਦਕੋਟ ਨੇ ਕੀਤੀ | ਜਦਕਿ ਵਿਸ਼ੇਸ਼ ਮਹਿਮਾਨ ਅਮਨਦੀਪ ਸਿੰਘ (ਬਾਬਾ) ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ ਸਨ | ਲਾਇਬ੍ਰੇਰੀ ਦੇ ਪ੍ਰੋਜੈਕਟ ਚੇਅਰਮੈਨ ਜਸਵਿੰਦਰ ਸਿੰਘ ਕੈਂਥ ਅਤੇ ਕੋ ਪ੍ਰੋਜੈਕਟ ਚੇਅਰਮੈਨ ਰਾਜੇਸ਼ ਸੁਖੀਜਾ ਨੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਨਰਿੰਦਰ ਪਾਲ ਸਿੰਘ ਨਿੰਦਾ ਨੂੰ ਸੁਸਾਇਟੀ ਵਲੋਂ ਗੁਲਦਸਤੇ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਪ੍ਰਧਾਨ ਸੁਰੇਸ਼ ਅਰੋੜਾ ਨੇ ਸਭਨਾ ਨੂੰ ਜੀ ਆਇਆਂ ਨੂੰ ਕਿਹਾ | ਉਨ੍ਹਾਂ ਦੱਸਿਆ ਕਿ ਇਹ ਲਾਇਬ੍ਰੇਰੀ ਜ਼ਿਲ੍ਹਾ ਫ਼ਰੀਦਕੋਟ ਦੀ ਪਹਿਲੀ ਓਪਨ ਲਾਇਬ੍ਰੇਰੀ ਹੈ ਜਿੱਥੇ ਕੋਈ ਵੀ ਵਿਅਕਤੀ ਕਿਤਾਬ ਬੈਠ ਕੇ ਪੜ੍ਹ ਸਕਦਾ ਹੈ ਘਰ ਲਿਜਾ ਸਕਦਾ ਹੈ ਅਤੇ ਪੜ੍ਹਨ ਉਪਰੰਤ ਇੱਥੇ ਵਾਪਸ ਰੱਖ ਕੇ ਜਾ ਸਕਦਾ ਹੈ ਅਤੇ ਕੋਈ ਵੀ ਵਿਅਕਤੀ ਦਾਨ ਵਜੋਂ ਮਿਆਰੀ ਕਿਤਾਬਾਂ ਇਸ ਲਾਇਬ੍ਰੇਰੀ ਵਿਚ ਰੱਖ ਕੇ ਜਾ ਸਕਦਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਨ੍ਹਾਂ ਕਿਤਾਬਾਂ ਨੂੰ ਪੜ੍ਹ ਸਕਣ | ਸਮਾਂ ਸਵੇਰੇ 9 ਤੋਂ 12 ਅਤੇ ਬਾਅਦ ਦੁਪਹਿਰ 2 ਤੋਂ 5 ਰਹੇਗਾ¢ ਐਤਵਾਰ ਨੂੰ ਲਾਇਬ੍ਰੇਰੀ ਬੰਦ ਰਹੇਗੀ¢ ਨਰਿੰਦਰ ਪਾਲ ਸਿੰਘ ਨਿੰਦਾ ਪ੍ਰਧਾਨ ਨਗਰ ਕੌਂਸਲ ਨੇ ਲਾਇਬ੍ਰੇਰੀ ਲਈ ਕਿ੍ਸ਼ਨਾ ਵੰਤੀ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਨੂੰ ਇਸ ਨੇਕ ਕਾਰਜ ਲਈ ਵਧਾਈ ਦਿੱਤੀ | ਸੁਸਾਇਟੀ ਵਲੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵਿਧਾਇਕ, ਨਰਿੰਦਰ ਪਾਲ ਸਿੰਘ ਨਿੰਦਾ ਪ੍ਰਧਾਨ ਅਤੇ ਅਮਨਦੀਪ ਸਿੰਘ ਬਾਬਾ ਚੇਅਰਮੈਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕਰਮਿੰਦਰ ਸਿੰਘ ਬਿੱਟੂ ਗਿੱਲ ਨੇ ਲਾਇਬ੍ਰੇਰੀ ਲਈ 2100 ਰੁਪਏ ਅਤੇ ਮੁਖਤਿਆਰ ਸਿੰਘ ਬੰਗੜ ਨੇ 500 ਰੁਪਏ ਦਾਨ ਵਜੋਂ ਦਿੱਤੇ¢ ਇਸ ਮੌਕੇ ਮੁਖਤਿਆਰ ਸਿੰਘ ਬੰਗੜ , ਬਿਸ਼ਨ ਦਸ ਅਰੋੜਾ ਅਤੇ ਸਿਕੰਦਰ ਸ਼ਰਮਾ ਨੇ ਲਾਇਬ੍ਰੇਰੀ ਲਈ ਕੁਝ ਪੁਸਤਕਾਂ ਵੀ ਭੇਟ ਕੀਤੀਆਂ | ਸੁਸਾਇਟੀ ਦੇ ਵਰਕਰ ਜੀਤ ਸਿੰਘ ਸਿੱਧੂ ਨੂੰ ਸੁਸਾਇਟੀ ਵਲੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਸਨਮਾਨਿਤ ਕੀਤਾ | ਅੰਤ ਵਿਚ ਸੁਸਾਇਟੀ ਦੇ ਸਕੱਤਰ ਹਰਜੀਤ ਸਿੰਘ ਲੈਕਚਰਾਰ ਨੇ ਸਭਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਬਜੀਤ ਸਿੰਘ ਮੈਂਬਰ ਬਲਾਕ ਸੰਮਤੀ, ਜਗਮੋਹਨ ਸਿੰਘ, ਅਮਰਜੀਤ ਸਿੰਘ ਪਰਮਾਰ ਸਾਬਕਾ ਬੀ.ਪੀ.ਈ.ਓ, ਆਪ ਆਗੂ ਰਜਿੰਦਰ ਦਸ ਰਿੰਕੂ, ਜਸਵਿੰਦਰ ਸਿੰਘ ਕੈਂਥ, ਰਾਜੇਸ਼ ਸੁਖੀਜਾ, ਜੀਤ ਸਿੰਘ ਸਿੱਧੂ, ਗੁਰਿੰਦਰ ਸਿੰਘ, ਸਿਕੰਦਰ ਸ਼ਰਮਾ, ਭਾਰਤ ਭੂਸ਼ਣ, ਬਲਵਿੰਦਰ ਸਿੰਘ, ਮਨਜੀਤ ਸਿੰਘ ਟਹਿਣਾ, ਰਾਮ ਤੀਰਥ, ਭੁਪਿੰਦਰ ਸਿੰਘ ਛੀਨਾ, ਡਾ. ਰੇਸ਼ਮ ਸਿੰਘ ਬਾਹੀਆ, ਬਿਸ਼ਨ ਦਾਸ ਅਰੋੜਾ, ਕਾਕੂ ਵਰਮਾ, ਨਛੱਤਰ ਸਿੰਘ ਮਾਹਲਾ, ਜਸਵਿੰਦਰ ਸਿੰਘ ਮਿੰਟੂ, ਹਰਜੀਤ ਸਿੰਘ ਢਿੱਲੋਂ, ਸੋਨੂੰ ਜੈਨ, ਡਾ. ਸੰਜੀਵ ਸੇਠੀ, ਸ਼ੰਕਰ ਸ਼ਰਮਾ, ਹਰਸੰਗੀਤ ਸਿੰਘ ਗਿੱਲ, ਸੁਰਿੰਦਰ ਪੁਰੀ, ਅਰਸ਼ਦੀਪ ਸਿੰਘ ਅਤੇ ਗੁਰਮੇਲ ਸਿੰਘ ਹਾਜ਼ਰ ਸਨ¢