14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਅਮਿਤਾ ਸ਼ਰਮਾ ਨੇ ਪਿ੍ੰਸੀਪਲ ਵਜੋਂ ਅਹੁਦਾ ਸੰਭਾਲਿਆ

ਅਜੀਤ ਡੈਸਕ 15-02-2026
ਬਾਂਜਾਖਾਨਾ, 14 ਫ਼ਰਵਰੀ (ਜਗਦੀਪ ਸਿੰਘ ਗਿੱਲ)-ਦਿੱਲੀ ਪਬਲਿਕ ਇੰਟਰਨੈਸ਼ਨਲ ਸਕੂਲ ਮੱਲਾ ਰੋਡ ਬਾਜਾਖਾਨਾ ਵਿਖੇ ਅਮਿਤਾ ਸ਼ਰਮਾ ਨੇ ਬਤੌਰ ਪਿ੍ੰਸੀਪਲ ਅੱਜ ਆਪਣਾ ਅਹੁਦਾ ਸੰਭਾਲਿਆ | ਪਿ੍ੰਸੀਪਲ ਅਮਿਤਾ ਸ਼ਰਮਾ ਦਾ ਮੈਨੇਜਮੈਂਟ ਅਤੇ ਸਟਾਫ ਨੇ ਗੁਲਦਸਤਾ ਭੇਟ ਕਰਕੇ ਅਤੇ ਮੂੰਹ ਮਿੱਠਾ ਕਰਵਾ ਕੇ ਨਿੱਘਾ ਸਵਾਗਤ ਕੀਤਾ | ਪਿ੍ੰਸੀਪਲ ਅਮਿਤਾ ਸ਼ਰਮਾ ਨੇ ਕਿਹਾ ਕਿ ਸਾਡਾ ਮੁੱਖ ਟੀਚਾ ਬੱਚਿਆਂ ਨੂੰ ਉੱਚ ਸਿੱਖਿਆ ਅਤੇ ਲੜਕੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਉਣਾ ਹੈ ਤਾਂ ਜੋ ਅੱਜ ਦੀ ਮੁੱਖ ਜ਼ਰੂਰਤ ਹੈ | ਸਕੂਲ ਦੇ ਫ਼ਾਊਾਡਰ ਅਤੇ ਚੇਅਰਮੈਨ ਡਾ. ਵਿਜੇ ਪਵਾਰ ਨੇ ਕਿਹਾ ਕਿ ਪਿ੍ੰਸੀਪਲ ਅਮਿਤਾ ਸ਼ਰਮਾ ਦੇ ਆਉਣ ਨਾਲ ਬੱਚਿਆਂ ਨੂੰ ਉੱਚ ਸਿੱਖਿਆ ਪ੍ਰਾਪਤ ਹੋਵੇਗੀ ਕਿਉਂਕਿ ਪਿ੍ੰਸੀਪਲ ਬਹੁਤ ਹੀ ਮਿਹਨਤੀ ਅਤੇ ਕਾਬਿਲ ਇਨਸਾਨ ਹਨ ਜਿਨਾਂ ਕੋਲ 25 ਸਾਲ ਦਾ ਯੋਗ ਤਜਰਬਾ ਹੈ | ਇਸ ਮÏਕੇ ਆਸਥਾ ਖੁਸ਼ਦੀਪ ਭਰਦਵਾਜ, ਸਰਬਜੀਤ ਕÏਰ, ਸਿ੍ਸ਼ਟੀ ਸ਼ਰਮਾ, ਹਰਦੀਪ ਕÏਰ, ਸਰਬਜੀਤ ਕÏਰ, ਸੁਖਪ੍ਰੀਤ ਕÏਰ, ਕਰਮਜੀਤ ਕÏਰ, ਹਸਨਦੀਪ ਕÏਰ, ਬਬਲਦੀਪ ਕÏਰ .ਅਤੇ ਸੀਬਾ ਪਿ੍ੰਸੀਪਲ ਨਰਸਿੰਗ ਕਾਲਜ ਅਤੇ ਸਪਨਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਦੇ ਅੰਤਰ ਕਾਲਜ ਕਬੱਡੀ (ਸਰਕਲ ਸਟਾਈਲ) ਲੜਕੇ ਜੇਤੂ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਰਕਲ ਸਾਦਿਕ ਦੀ ਮਹੀਨਾਵਾਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।