ਸਾਦਿਕ, 14 ਫ਼ਰਵਰੀ (ਗੁਰਭੇਜ ਸਿੰਘ ਚੌਹਾਨ)-ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਰਕਲ ਸਾਦਿਕ ਦੀ ਮਹੀਨਾਵਾਰ ਮੀਟਿੰਗ ਸਰਕਲ ਪ੍ਰਧਾਨ ਲਖਵੀਰ ਸਿੰਘ ਸੰਧੂ ਬੀਹਲੇਵਾਲਾ ਦੀ ਅਗਵਾਈ ਹੇਠ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਕੀਤੀ ਗਈ | ਜਿਸ ਵਿਚ ਸਿਮਰਜੀਤ ਸਿੰਘ ਬਰਾੜ ਘੁੱਦੂਵਾਲਾ ਮੀਤ ਪ੍ਰਧਾਨ ਪੰਜਾਬ ਤੇ ਭੋਲਾ ਸਿੰਘ ਬਰਾੜ ਕਾਬਲ ਵਾਲਾ ਜਨਰਲ ਸਕੱਤਰ ਜ਼ਿਲ੍ਹਾ ਫ਼ਰੀਦਕੋਟ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ਦੀ ਕਾਰਵਾਈ ਗੁਰਮੀਤ ਸਿੰਘ ਸਾਧੂ ਵਾਲਾ ਮੁੱਖ ਸਲਾਹਕਾਰ ਸਰਕਲ ਸਾਦਿਕ ਵਲੋਂ ਚਲਾਈ ਗਈ | ਪ੍ਰੈਸ ਸਕੱਤਰ ਸਰਕਲ ਸਾਦਿਕ ਸਰਬਜੀਤ ਸਿੰਘ ਬਰਾੜ ਮਾਨੀ ਸਿੰਘ ਵਾਲਾ ਨੇ ਦੱਸਿਆ ਕਿ ਪਿਛਲੇ ਦਿਨੀਂ ਕਿਸਾਨ ਭਰਾਵਾਂ 'ਤੇ ਸਰਕਾਰ ਵਲੋਂ ਲਾਠੀਚਾਰਜ ਕੀਤਾ ਗਿਆ | ਇਸ ਦੀ ਜਥੇਬੰਦੀ ਵਲੋਂ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ 24 ਫ਼ਰਵਰੀ ਨੂੰ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਬਚਾਉਣ ਲਈ ਆਪ ਅਤੇ ਭਾਜਪਾ ਦੇ ਮੰਤਰੀਆਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੀਟਿੰਗ ਵਿਚ ਨਿਰਭੈ ਸਿੰਘ ਬਰਾੜ ਘੁੱਦੂਵਾਲਾ ਮੀਤ ਪ੍ਰਧਾਨ ਸਰਕਲ ਸਾਦਿਕ, ਅਮਰਦੀਪ ਸਿੰਘ ਕੌਣੀ ਕਮੇਟੀ ਮੈਂਬਰ ਸਰਕਲ ਸਾਦਿਕ, ਬਗੀਚਾ ਸਿੰਘ ਵੀਰੇਵਾਲਾ ਮੀਤ ਪ੍ਰਧਾਨ ਸਰਕਲ ਸਾਦਿਕ, ਹਰਬੰਸ ਸਿੰਘ ਸੰਧੂ ਇਕਾਈ ਪ੍ਰਧਾਨ ਸ਼ੇਰ ਸਿੰਘ ਵਾਲਾ, ਗੁਰਦਿਆਲ ਸਿੰਘ ਢਾਬ ਸ਼ੇਰ ਸਿੰਘ ਵਾਲਾ ਕਮੇਟੀ ਮੈਂਬਰ ਸਰਕਲ ਸਾਦਿਕ, ਹਰਜਿੰਦਰ ਸਿੰਘ ਸੰਗਠਨ ਸਕੱਤਰ ਇਕਾਈ ਮਹਿਮੂਆਣਾ, ਮਨਰਾਜ ਸਿੰਘ ਬਰਾੜ ਘੁੱਦੂਵਾਲਾ, ਅਵਤਾਰ ਸਿੰਘ ਬੀਹਲੇ ਵਾਲਾ, ਗੁਰਮੀਤ ਸਿੰਘ ਬੀਹਲੇ ਵਾਲਾ, ਰਵਿੰਦਰ ਸਿੰਘ ਇਕਾਈ ਮਹਿਮੂਆਣਾ, ਗੁਰਮੀਤ ਸਿੰਘ ਬਰਾੜ ਇਕਾਈ ਪ੍ਰਧਾਨ ਸੈਦੇ ਕੇ, ਹਰਮਨਪ੍ਰੀਤ ਸਿੰਘ ਬਰਾੜ ਸੈਦੇ ਕੇ, ਹਰਜੋਤ ਸਿੰਘ ਤੇ ਸਾਹਿਬ ਸਿੰਘ ਆਦਿ ਹਾਜ਼ਰ ਸਨ |