ਬਾਜਾਖਾਨਾ, 14 ਫ਼ਰਵਰੀ (ਜਗਦੀਪ ਸਿੰਘ ਗਿੱਲ)-ਮਹਾਂ ਸ਼ਿਵਰਾਤਰੀ ਦੇ ਤਿਉਹਾਰ ਮÏਕੇ ਹਰਿਦੁਆਰ ਤੋਂ ਕਾਂਵੜੀਏ ਗੰਗਾ ਜਲ ਲਿਆਉਣ ਲਈ ਮੋਟਰਸਾਈਕਲਾਂ 'ਤੇ ਰਵਾਨਾ ਹੋਏ ¢ ਜਥੇ ਦੇ ਆਗੂ ਤਰਸੇਮ ਚੰਦ ਗੱਗੀ ਸਿੰਗਲਾ ਨੇ ਦੱਸਿਆ ਕਿ ਸ੍ਰੀ ਜੈ ਜਵਾਲਾ ਕੰਨਿਆ ਮੰਦਿਰ ਮੱਲਾ ਤੋਂ ਮਹਾਂ ਸ਼ਿਵਰਾਤਰੀ ਦੇ ਤਿਉਹਾਰ ਮÏਕੇ ਹਰਿਦੁਆਰ ਤੋਂ ਕਾਂਵੜੀਏ ਗੰਗਾ ਜਲ ਲਿਆਉਣ ਲਈ ਸੁਖਦ ਯਾਤਰਾ ਲਈ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈ ਕੇ ਜਨ ਮੋਟਰਸਾਈਕਲਾਂ 'ਤੇ ਰਵਾਨਾ ਹੋਏ¢ ਉਨ੍ਹਾਂ ਦੱਸਿਆ ਕਿ ਇਹ ਜਥਾ 15 ਫ਼ਰਵਰੀ ਨੂੰ ਮਹਾਂ ਸ਼ਿਵਰਾਤਰੀ ਵਾਲੇ ਦਿਨ ਸ੍ਰੀ ਜੈ ਜਵਾਲਾ ਕੰਨਿਆ ਮੰਦਿਰ ਮੱਲਾ ਵਿਖੇ ਮੰਦਿਰ ਦੇ ਸਰਪ੍ਰਸਤ ਪੰਡਿਤ ਮਨੋਹਰ ਲਾਲ ਸ਼ਾਸਤਰੀ ਵਲੋਂ ਸ਼ਿਵਲਿੰਗ ਦੀ ਪੂਜਾ ਅਰਚਨਾ ਕਰਨ ਉਪਰੰਤ ਪਵਿੱਤਰ ਗੰਗਾ ਜਲ ਅਰਪਿਤ ਕਰਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਵੇਗੀ¢ ਇਸ ਮÏਕੇ ਜੀਵਨ ਮਿੱਤਲ, ਦੁਸ਼ਿਅੰਤ ਸਿੰਗਲਾ, ਪਿ੍ੰਸ ਗਰਗ, ਚਾਹਤ ਗਰਗ, ਦਿਨੇਸ਼ ਕੁਮਾਰ ਕਾਲੀ, ਹਰਦੀਪ ਸਿੰਘ ਤੋਤਾ, ਦਵਿੰਦਰ ਸਿੰਗਲਾ ਅਤੇ ਉਮੇਸ਼ ਕੁਮਾਰ ਸ਼ਰਮਾ ਅਤੇ ਖੁਸ਼ਦੀਪ ਮਿੱਤਲ ਆਦਿ ਹਾਜ਼ਰ ਸਨ |