14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਡਾ. ਗੁਰਨਾਇਬ ਸਿੰਘ ਮੱਲਾ ਮੁੜ ਤੀਜੀ ਵਾਰ ਬਾਜਾਖਾਨਾ ਤੋਂ ਸਰਕਲ ਪ੍ਰਧਾਨ ਬਣੇ

ਅਜੀਤ ਡੈਸਕ 15-02-2026
ਬਾਜਾਖਾਨਾ, 14 ਫ਼ਰਵਰੀ (ਜਗਦੀਪ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਸਰਕਲ ਪ੍ਰਧਾਨਾਂ ਦੀ ਕੀਤੀ ਗਈ ਨਵ ਨਿਯੁਕਤੀ 'ਚ ਸੀਨੀਅਰ ਅਕਾਲੀ ਆਗੂ ਡਾ. ਗੁਰਨਾਇਬ ਸਿੰਘ ਮੱਲਾ ਨੂੰ ਮੁੜ ਬਾਜਾਖਾਨਾ ਸਰਕਲ ਦਾ ਪ੍ਰਧਾਨ ਬਣਾਇਆ ਗਿਆ¢ ਡਾ. ਗੁਰਨਾਇਬ ਸਿੰਘ ਮੱਲਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪਾਰਲੀਮੈਂਟ ਮੈਂਬਰ ਬੀਬਾ ਹਰਸਿਮਰਤ ਕÏਰ ਬਾਦਲ ਅਤੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਸਮੇਤ ਸਮੂਹ ਕੋਰ ਕਮੇਟੀ ਨੇ ਉਨ੍ਹਾਂ 'ਤੇ ਭਰੋਸਾ ਕਰਕੇ ਕਸਬਾ ਬਾਜਾਖਾਨਾ ਤੋਂ ਤੀਜੀ ਵਾਰ ਸਰਕਲ ਪ੍ਰਧਾਨ ਬਣਾਇਆ ਹੈ ¢ ਪਾਰਟੀ ਨੇ ਜੋ ਜ਼ਿੰਮੇਵਾਰੀ ਸੌਂਪੀ ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ | ਉਨ੍ਹਾਂ ਦੀ ਨਿਯੁਕਤੀ 'ਤੇ ਸੂਬਾ ਸਿੰਘ ਬਾਦਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਮਨਤਾਰ ਸਿੰਘ ਬਰਾੜ ਸਾਬਕਾ ਸੰਸਦੀ ਸਕੱਤਰ, ਗਰਚੇਤ ਸਿੰਘ ਢਿੱਲੋ ਬਰਗਾੜੀ ਮੈਂਬਰ ਪੀ ਏ ਸੀ, ਸ਼ੇਰ ਸਿੰਘ ਮੰਡ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਗਰੂਪ ਸਿੰਘ ਬਰਾੜ ਸਾਬਕਾ ਸਰਪੰਚ ਘਣੀਆ, ਸੁਖਚੈਨ ਸਿੰਘ ਘਣੀਆ, ਹਰਭਗਵਾਨ ਸਿੰਘ ਮੈਂਬਰ ਘਣੀਆ, ਰਾਜਿੰਦਰ ਸਿੰਘ ਘਣੀਆ, ਜਸਮੇਲ ਸਿੰਘ ਸਾਬਕਾ ਸਰਪੰਚ ਬਾਜਾਖਾਨਾ, ਹਰਮੇਲ ਸਿੰਘ ਗੋਰਾ ਢਿੱਲੋਂ ਸਾਬਕਾ ਸਰਪੰਚ ਬਾਜਾਖਾਨਾ, ਜੁਗਰਾਜ ਸਿੰਘ ਢਿੱਲੋਂ , ਜਸਵਿੰਦਰ ਸਿੰਘ ਢਿੱਲੋਂ ਝੱਖੜਵਾਲਾ, ਰਾਜਿੰਦਰ ਸਿੰਘ ਖਾਲਸਾ, ਪ੍ਰਗਟ ਸਿੰਘ ਬਰਾੜ ਡੋਡ, ਨਿਰਮਲ ਸਿੰਘ ਵੜਿੰਗ ਡੋਡ, ਦਰਬਾਰਾ ਸਿੰਘ ਵਾੜਾ ਭਾਈਕਾ, ਗੁਰਬਖਸ਼ ਸਿੰਘ ਸਾਬਕਾ ਸਰਪੰਚ ਕੈਨੇਡਾ, ਜਗਸੀਰ ਸਿੰਘ ਸੀਰਾ ਢਿੱਲੋਂ ਯੂਥ ਪ੍ਰਧਾਨ, ਕ੍ਰਿਸ਼ਨ ਸਿੰਘ ਮੈਂਬਰ ਮੱਲਾ ਆਦਿ ਵਰਕਰਾਂ ਨੇ ਸਰਕਲ ਪ੍ਰਧਾਨ ਡਾ. ਗੁਰਨਾਇਬ ਸਿੰਘ ਬਰਾੜ ਮੱਲਾ ਨੂੰ ਮੁਬਾਰਕਬਾਦ ਦਿੱਤੀ |
ਪਿਛਲੀ ਖ਼ਬਰ ਮੁਫ਼ਤ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਦੇ ਅੰਤਰ ਕਾਲਜ ਕਬੱਡੀ (ਸਰਕਲ ਸਟਾਈਲ) ਲੜਕੇ ਜੇਤੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।