ਗਿੱਦੜਬਾਹਾ, 14 ਫ਼ਰਵਰੀ (ਪਰਮਜੀਤ ਸਿੰਘ ਥੇੜ੍ਹੀ)-ਸ਼ਿਵ ਮੰਦਰ ਕਮੇਟੀ ਮੋਤੀ ਨਗਰ ਗਿੱਦੜਬਾਹਾ ਵਲੋਂ ਅੱਜ ਮੰਦਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਕੈਂਪ ਦੀ ਸ਼ੁਰੂਆਤ ਤੋਂ ਪਹਿਲਾਂ ਇਲਾਕੇ ਦੀ ਸੁੱਖ ਸ਼ਾਂਤੀ ਲਈ ਭਗਵਾਨ ਸ਼ਿਵ ਅੱਗੇ ਅਰਦਾਸ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਪ੍ਰਧਾਨ ਅਜੇ ਗਰਗ ਨੇ ਦੱਸਿਆ ਕਿ ਕੈਂਪ ਦੌਰਾਨ ਚਮੜੀ ਰੋਗ ਮਾਹਿਰ ਡਾ. ਆਸਥਾ ਅਗਰਵਾਲ ਅਤੇ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਦੀਪਾਂਸ਼ੂ ਮਿੱਤਲ ਵਲੋਂ 248 ਮਰੀਜ਼ਾਂ ਦੀ ਜਾਂਚ ਕੀਤੀ ਗਈ | ਉਨ੍ਹਾਂ ਦੱਸਿਆ ਕਿ ਮਰੀਜ਼ਾਂ ਨੂੰ ਲੋੜ ਅਨੁਸਾਰ ਦਵਾਈਆਂ ਲੀਫੋਰਡ ਹੈਲਥ ਕੇਅਰ ਲਿਮਟਿਡ ਵਲੋਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ | ਇਸ ਮੌਕੇ ਪ੍ਰਧਾਨ ਅਜੇ ਗਰਗ ਤੋਂ ਇਲਾਵਾ ਸਕੱਤਰ ਅਮਿਤ ਗਰਗ, ਖ਼ਜ਼ਾਨਚੀ ਡਾਲ ਚੰਦ, ਮਨੀਸ਼ ਗਰਗ ਮੌਂਟੀ, ਲੀਫੋਰਡ ਹੈਲਥ ਕੇਅਰ ਦੇ ਸੰਦੀਪ ਬਾਂਸਲ, ਹਰਸ਼ ਗਰਗ ਹਨੀ, ਕੋਮਲ ਗਰਗ, ਕੁੰਦਨ ਲਾਲ, ਮੋਹਣ ਲਾਲ ਗੁਪਤਾ, ਪ੍ਰਦੀਪ ਗਰਗ, ਅੰਕੁਸ਼ ਬਾਂਸਲ, ਖ਼ੁਸ਼ਹਾਲ ਗਰਗ, ਸ਼ਿਵ ਗਰਗ, ਅਨਿਲ ਬਾਂਸਲ ਨਵੀ ਅਤੇ ਹਰਪ੍ਰੀਤ ਸਿੰਘ ਮੱਕੜ ਆਦਿ ਵੀ ਮੌਜੂਦ ਸਨ |