ਲੰਬੀ, 14 ਫ਼ਰਵਰੀ (ਮੇਵਾ ਸਿੰਘ)-ਸ੍ਰੀ ਅਖੰਡ ਪਾਠ ਸਾਹਿਬ ਸਮੇਂ ਆਪਣੀ ਰੌਲ ਪੂਰੀ ਕਰਕੇ ਆਰਾਮ ਕਰਨ ਦੌਰਾਨ ਗ੍ਰੰਥੀ ਸਿੰਘ ਦੀ ਮੌਤ ਹੋ ਗਈ | ਪਿੰਡ ਅਬੁੱਲਖੁਰਾਣਾ ਦੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਬਾਬਾ ਮੌੜਾ ਸਿੰਘ ਨੇ ਦੱਸਿਆ ਕਿ ਪਿੰਡ ਅਬੁੱਲਖੁਰਾਣਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਹੋਇਆ ਸੀ | ਗ੍ਰੰਥੀ ਬਲਵਿੰਦਰ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਪਿੰਡ ਫਤਿਹਪੁਰ ਮਨੀਆਂ ਨੇ ਰਾਤ ਕਰੀਬ 12 ਵਜੇ ਤੋਂ 2 ਵਜੇ ਤੱਕ ਆਪਣੀ ਰੌਲ ਪੂਰੀ ਕੀਤੀ | ਡਿਊਟੀ ਪੂਰੀ ਕਰਕੇ ਉਹ ਸੌਂ ਗਏ | ਜਦੋਂ ਸਵੇਰੇ 4 ਵਜੇ ਬਾਬਾ ਮੌੜਾ ਸਿੰਘ ਨੇ ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਚਾਹ ਪੀਣ ਲਈ ਬਲਵਿੰਦਰ ਸਿੰਘ ਨੂੰ ਉਠਣ ਲਈ ਆਵਾਜ਼ ਮਾਰੀ ਤਾਂ ਉਹ ਹਿੱਲੇ ਨਹੀਂ | ਇਸ ਤੋਂ ਬਾਅਦ ਘਰ ਵਾਲਿਆਂ ਨੂੰ ਬੁਲਾਇਆ ਗਿਆ, ਜਿਨ੍ਹਾਂ ਦੇਖਿਆ ਕਿ ਗ੍ਰੰਥੀ ਬਲਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ | ਇਸ ਤੋਂ ਬਾਅਦ ਪਾਠੀ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਤੇ ਇਸ ਤੋਂ ਬਾਅਦ ਉਨ੍ਹਾਂ ਦੀ ਮਿ੍ਤਕ ਦੇਹ ਨੰੂ ਪਿੰਡ ਫਤਿਹਪੁਰ ਮਨੀਆਂ ਪਹੁੰਚਾਇਆ ਗਿਆ | ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਗ੍ਰੰਥੀ ਸਿੰਘ ਦੀ ਸੁੱਤੇ ਪਏ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੋ ਸਕਦੀ ਹੈ |