ਮਲੋਟ, 14 ਫ਼ਰਵਰੀ (ਪਾਟਿਲ)-ਡੀ.ਏ.ਵੀ. ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਵਿਖੇ ਪਿ੍ੰਸੀਪਲ ਰਾਕੇਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਸੀ.ਬੀ.ਐੱਸ.ਈ. ਨਵੀਂ ਦਿੱਲੀ ਦੁਆਰਾ ਹਿੰਦੀ ਭਾਸ਼ਾ ਦੇ ਅਧਿਆਪਕਾਂ ਲਈ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਮੁੱਖ ਬੁਲਾਰੇ ਸ੍ਰੀਮਤੀ ਸੰਗੀਤਾ ਰਾਣੀ ਤੇ ਪ੍ਰੇਮ ਨਾਰਾਇਣ ਵਿਦਿਆਰਥੀ ਸਨ | ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਬੁਲਾਰਿਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਨੂੰ ਵਿਦਿਆਰਥੀ ਦੀ ਗਿਆਨ ਦੀ ਇੱਛਾ ਨੂੰ ਦਬਾਉਣ ਦੀ ਲੋੜ ਨਹੀਂ ਹੈ | ਬੱਚਿਆਂ ਨੂੰ ਸਹੀ ਸਮੇਂ 'ਤੇ ਸਹੀ ਕਦਰਾਂ-ਕੀਮਤਾਂ ਨਾਲ ਭਰਪੂਰ ਕਰਨਾ ਚਾਹੀਦਾ ਹੈ | ਬੁਲਾਰਿਆਂ ਨੇ ਵਿਦਿਆਰਥੀ ਸਿੱਖਿਆ, ਅਧਿਆਪਕ ਸਿੱਖਿਆ, ਰਵਾਇਤੀ ਅਤੇ ਢਾਂਚਾਗਤ ਸਿੱਖਿਆ, ਭਾਗੀਦਾਰੀ ਅਤੇ ਨਾਲ ਹੀ ਨਵੀਂ ਸਿੱਖਿਆ ਨੀਤੀ ਬਾਰੇ ਵਿਸਥਾਰ ਨਾਲ ਦੱਸਿਆ | ਪਿ੍ੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਵਿਦਿਆਰਥੀ ਵਿਕਾਸ ਇਕ ਵਿਆਪਕ ਪ੍ਰਕਿਰਿਆ ਹੈ, ਜੋ ਸਿਰਫ਼ ਅਕਾਦਮਿਕ ਗਿਆਨ ਤੱਕ ਸੀਮਿਤ ਨਹੀਂ ਹੈ, ਬਲਕਿ ਵਿਦਿਆਰਥੀਆਂ ਦੇ ਸਰੀਰਕ, ਮਾਨਸਿਕ, ਭਾਵਨਾਤਮਿਕ, ਸਮਾਜਿਕ ਤੇ ਅਧਿਆਤਮਿਕ ਪਹਿਲੂਆਂ ਦੇ ਸੰਪੂਰਨ ਵਿਕਾਸ 'ਤੇ ਕੇਂਦਰਿਤ ਹੈ | ਇਸ ਮੌਥੇ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਸਕੂਲਾਂ ਦੇ ਲਗਪਗ 60 ਅਧਿਆਪਕਾਂ ਨੇ ਹਿੱਸਾ ਲਿਆ ਅਤੇ ਸਿਖਲਾਈ ਪ੍ਰਾਪਤ ਕੀਤੀ | ਮੰਚ ਦਾ ਸੰਚਾਲਨ ਰਾਮਚੰਦਰ ਸ਼ਾਸਤਰੀ ਦੁਆਰਾ ਕੀਤਾ ਗਿਆ |