22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਅਲਾਇੰਸ ਕਲੱਬ ਬਰਗਾੜੀ ਨੇ ਅਪਾਹਜ ਤੇ ਬਜ਼ੁਰਗਾਂ ਨੂੰ ਲੋੜੀਂਦਾ ਸਾਮਾਨ ਵੰਡਿਆ

ਅਜੀਤ ਡੈਸਕ 16-02-2026
ਬਰਗਾੜੀ, 15 ਫ਼ਰਵਰੀ (ਸੁਖਰਾਜ ਸਿੰਘ ਗੋਂਦਾਰਾ)-ਅਲਾਇੰਸ ਕਲੱਬ ਬਰਗਾੜੀ ਦੇ ਪ੍ਰਧਾਨ ਡਾ. ਬਲਵਿੰਦਰ ਸਿੰਘ ਸਿਵੀਆਂ ਵਲੋਂ ਭਾਰਤ ਸਰਕਾਰ ਦੇ ਅਦਾਰੇ ਰੁਦਰਾ ਆਸਰਾ ਸੈਂਟਰ ਬਠਿੰਡਾ ਦੇ ਸਹਿਯੋਗ ਨਾਲ ਕਸਬਾ ਬਰਗਾੜੀ ਵਿਖੇ ਅਪਾਹਜ ਤੇ ਬਜ਼ੁਰਗ ਵਿਅਕਤੀਆਂ ਨੂੰ ਲੋੜੀਂਦਾ ਸਾਮਾਨ ਟਰਾਈ ਸਾਈਕਲ, ਵੀਲ੍ਹ ਚੇਅਰ, ਬਿਜਲਈ ਸਾਈਕਲ, ਕੰਨਾਂ ਦੀਆਂ ਮਸ਼ੀਨਾ, ਕਮਰ ਅਤੇ ਗੋਡਿਆਂ ਦੀਆਂ ਬੈਲਟਾਂ, ਐਨਕਾਂ, ਵੈਸਾਖੀਆਂ ਆਦਿ ਵੰਡਣ ਦਾ ਸਿਲਾਸਿਲਾ ਲਗਾਤਾਰ ਜਾਰੀ ਹੈ | ਇਸ ਲੜੀ ਤਹਿਤ ਅੱਜ ਵੀ ਅਪਾਹਜ ਤੇ ਬਜ਼ੁਰਗ ਵਿਅਕਤੀਆਂ ਨੂੰ ਉਪਰੋਕਤ ਲੋੜੀਂਦਾ ਸਾਮਾਨ ਡਾ. ਬਲਵਿੰਦਰ ਸਿੰਘ ਸਿਵੀਆਂ ਗ੍ਰਹਿ ਵਿਖੇ ਲੱਗੇ ਕੈਂਪ ਦੌਰਾਨ ਵੰਡਿਆ ਗਿਆ | ਕੈਂਪ 'ਚ ਅਲਾਇੰਸ ਕਲੱਬ ਸਿਟੀ ਕੋਟਕਪੂਰਾ ਦੇ ਜ਼ਿਲ੍ਹਾ ਵਾਈਸ ਗਵਰਨਰ ਉਮ ਪ੍ਰਕਾਸ਼ ਕੋਟਕਪੂਰਾ, ਚੰਦਰ ਅਰੋੜਾ, ਪ੍ਰਧਾਨ ਮਨਦੀਪ ਸਰਾਂ, ਇੰਦਰਜੀਤ ਮਦਾਨ ਵਿਸ਼ੇਸ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸਾਬਕਾ ਸਰਪੰਚ ਜਗਸੀਰ ਸਿੰਘ ਢਿੱਲੋਂ ਕੈਨੇਡਾ, ਸੁਖਦੇਵ ਸਿੰਘ ਢਿੱਲੋਂ ਸਪੇਨ, ਗੁਰਸੇਵਕ ਬਰਗਾੜੀ, ਸੰਦੀਪ ਕੌਰ ਪੰਚ ਲੰਭਵਾਲੀ, ਚੇਅਰਮੈਨ ਸੁਖਜੰਤ ਸਿੰਘ ਸਦਿਉੜਾ, ਜੋਗਿੰਦਰ ਸਿੰਘ ਦਬੜ੍ਹੀਖਾਨਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਰਗਾੜੀ ਲੰਘਦੀ ਡਰੇਨ ਦੇ ਘੋਨੇ ਪੁਲ ਦੀਆਂ ਕੰਧਾਂ ਬਣਨੀਆਂ ਸ਼ੁਰੂ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।