22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਬਰਗਾੜੀ ਲੰਘਦੀ ਡਰੇਨ ਦੇ ਘੋਨੇ ਪੁਲ ਦੀਆਂ ਕੰਧਾਂ ਬਣਨੀਆਂ ਸ਼ੁਰੂ

ਅਜੀਤ ਡੈਸਕ 16-02-2026
ਬਰਗਾੜੀ, 15 ਫ਼ਰਵਰੀ (ਸੁਖਰਾਜ ਸਿੰਘ ਗੋਂਦਾਰਾ)-ਕਸਬਾ ਬਰਗਾੜੀ ਤੋਂ ਬੁਰਜ ਹਰੀਕਾ ਨੂੰ ਜਾਣ ਵਾਲੀ ਸੜਕ 'ਤੇ ਬਣਿਆ ਪੁਲ ਦੀਆਂ ਰੋਕਾਂ ਨਾ ਹੋਣ ਕਰਕੇ ਇਹ ਬਿਲਕੁਲ ਘੋਨੇ ਹੋ ਚੁੱਕਿਆ ਸੀ | ਇਸ ਪੁਲ 'ਤੇ ਕਿਸੇ ਵੀ ਸਮੇਂ ਕੋਈ ਹਾਦਸਾ ਵਾਪਰ ਸਕਦਾ ਸੀ ਕਿਉਂਕਿ ਸੰਬੰਧਿਤ ਵਿਭਾਗ ਦਾ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਦੀ ਇਸ ਮੁਸ਼ਕਿਲ ਵੱਲ ਕੋਈ ਧਿਆਨ ਨਹੀਂ ਸੀ | ਸਮਾਜਸੇਵੀ ਮਾ. ਨਾਇਬ ਸਿੰਘ ਨੇ ਪਿਛਲੇ ਦਿਨੀਂ ਧੁੰਦ ਦੇ ਮੌਸਮ ਨੂੰ ਦੇਖਦਿਆਂ ਹਾਦਸਿਆਂ ਤੋਂ ਬਚਾਅ ਲਈ ਇਸ ਪੁਲ 'ਤੇ ਖੜੀਆਂ ਟੁੱਟੀਆਂ, ਫੁੱਟੀਆਂ ਥੰਮੀਆਂ ਤੇ ਰਿਫ਼ਲੈਕਟਰ ਪੇਪਰ ਲਗਾਏ ਸਨ | ਇਸ ਤੋਂ ਇਲਾਵਾ ਅਖਬਾਰ ਦੇ ਮਧਿਅਮ ਦੁਬਾਰਾ ਲੋਕਾਂ ਦੀ ਇਸ ਮੁਸ਼ਕਿਲ ਨੂੰ ਸੰਬੰਧਿਤ ਵਿਭਾਗ ਦੇ ਧਿਆਨ 'ਚ ਲਿਆਉਣ ਦੀ ਕੋਸ਼ਿਸ ਕੀਤੀ ਸੀ | ਜਿਸ ਦਾ ਸ਼ਾਇਦ ਹੁਣ ਅਸਰ ਹੋ ਗਿਆ ਅਤੇ ਇਸ ਕਰਕੇ ਇਸ ਪੁਲ ਦੀਆਂ ਕੰਧਾਂ (ਰੋਕਾਂ) ਬਣਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ | ਇਨ੍ਹਾਂ ਕੰਧਾਂ ਨੂੰ ਬਣਾਉਣ ਵਾਲੇ ਮਿਸਤਰੀਆਂ ਨੇ ਦੱਸਿਆ ਕਿ ਭਾਂਵੇ ਲੋਕ ਇਨ੍ਹਾਂ ਘੋਨੇ ਪੁਲਾਂ ਲਈ ਸਰਕਾਰੀ ਵਿਭਾਗਾਂ ਨੂੰ ਹੀ ਕੋਸਦੇ ਹਨ, ਪ੍ਰੰਤੂ ਇਨ੍ਹਾਂ ਰੋਕਾਂ ਦੇ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਤੂੜੀ ਵਾਲੇ ਟਰਾਲੇ ਬਣਦੇ ਹਨ ਕਿਉਂਕਿ ਇਹ ਪੁਲ ਸਿਰਫ ਦੋ ਪਹੀਆਂ, ਚੌਪਾਹੀਆਂ ਜਾਂ ਹੋਰ ਛੋਟੇ ਵਹੀਕਲ ਦੇ ਲੰਘਣ ਲਈ ਹੀ ਬਣੇ ਹਨ ਤੇ ਜਦੋਂ ਇਹ ਵੱਧ ਵਜ਼ਨੀ ਟਰਾਲੇ ਇਥੋ ਗੁਜਰਦੇ ਹਨ ਤਾਂ ਇਹ ਚੌੜੇ ਹੁੰਦੇ ਹਨ ਤੇ ਇਨ੍ਹਾਂ ਪੁਲ 'ਚ ਫਸ ਕੇ ਲੰਘਣ ਕਾਰਨ ਇਹ ਰੋਕਾਂ ਟੁੱਟ ਜਾਂਦੀਆਂ ਹਨ | ਇਸ ਪ੍ਰਤੀ ਲੋਕਾਂ ਨੂੰ ਵੀ ਆਪਣੇ ਫਰਜ਼ਾਂ ਦਾ ਪਾਲਣ ਕਰਦੇ ਹੋਏ ਅਜਿਹੇ ਵੱਡੇ ਟਰਾਲਿਆਂ ਨੂੰ ਇਨ੍ਹਾਂ ਤੋਂ ਨਹੀਂ ਗੁਜਰਨ ਦੇਣਾ ਚਾਹੀਦਾ |
ਪਿਛਲੀ ਖ਼ਬਰ ਵੀਰਪਾਲ ਕੌਰ ਨੇ ਰਾਜ ਪੱਧਰ 'ਤੇ ਦੂਜਾ ਸਥਾਨ ਹਾਸਿਲ ਕੀਤਾ ਅਗਲੀ ਖ਼ਬਰ ਅਲਾਇੰਸ ਕਲੱਬ ਬਰਗਾੜੀ ਨੇ ਅਪਾਹਜ ਤੇ ਬਜ਼ੁਰਗਾਂ ਨੂੰ ਲੋੜੀਂਦਾ ਸਾਮਾਨ ਵੰਡਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।