27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਸਾਬਕਾ ਸਰਪੰਚ ਸਿੱਧੂ ਦੀ ਮਾਤਾ ਦੀਆਂ ਅਸਥੀਆਂ ਉਪਰ ਬੂਟਾ ਲਗਾਇਆ

ਅਜੀਤ ਡੈਸਕ 18-02-2026
ਕੋਟਕਪੂਰਾ, 17 ਫ਼ਰਵਰੀ (ਮੋਹਰ ਸਿੰਘ ਗਿੱਲ)-ਸਥਾਨਕ ਸ਼ਹਿਰ ਦੇ ਵਸਨੀਕ ਅਤੇ ਪਿੰਡ ਕਾਸਮਭੱਟੀ ਦੇ ਸਾਬਕਾ ਸਰਪੰਚ ਯਾਦਵਿੰਦਰ ਸਿੰਘ ਸਿੱਧੂ ਰਿਆਸਤੀ ਦੇ ਪਰਿਵਾਰ ਨੇ ਆਪਣੀ ਸਤਿਕਾਰਤ ਮਾਤਾ ਸੁਖਜੀਤ ਕੌਰ ਪਤਨੀ ਜਸਵੀਰ ਸਿੰਘ ਸਿੱਧੂ ਰਿਆਸਤੀ ਦਾ ਅੰਗੀਠਾ ਸਾਂਭਣ ਮੌਕੇ ਅੰਧ-ਵਿਸ਼ਵਾਸ, ਕਰਮਕਾਂਡ, ਵਹਿਮ-ਭਰਮ ਅਤੇ ਫ਼ਜੂਲ ਰਸਮਾਂ ਨੂੰ ਦਰਕਿਨਾਰ ਕਰਕੇ ਵਿਗਿਆਨਕ ਸੋਚ ਅਪਣਾਉਂਦਿਆਂ ਮਾਤਾ ਜੀ ਦੇ ਅੰਗੀਠੇ ਉਪਰ ਸਮਸ਼ਾਨਘਾਟ ਵਿਚ ਹੀ ਅਮਰੂਦ ਦਾ ਬੂਟਾ ਲਗਾ ਕੇ ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਦਾ ਸੁਨੇਹਾ ਦਿੱਤਾ | ਯਾਦਵਿੰਦਰ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਹੋਣਹਾਰ ਬੇਟੇ ਗੁਰਨੂਰ ਸਿੰਘ ਸਿੱਧੂ ਸਮੇਤ ਸਮੁੱਚੇ ਪਰਿਵਾਰ ਦੇ ਉਕਤ ਫ਼ੈਸਲੇ ਦੀ ਮੌਕੇ 'ਤੇ ਹਾਜ਼ਰੀਨ ਸ਼ਹਿਰੀਆਂ ਅਤੇ ਰਿਸ਼ਤੇਦਾਰਾਂ ਨੇ ਭਰਵੀਂ ਸ਼ਲਾਘਾ ਕਰਦਿਆਂ ਕਿ ਅੱਜ ਪਾਣੀ ਡੂੰਘੇ ਹੋ ਗਏ ਹਨ ਅਤੇ ਕੁਦਰਤੀ ਸਰੋਤਾਂ ਰਾਹੀਂ ਮਿਲਣ ਵਾਲੇ ਨਹਿਰਾਂ ਅਤੇ ਰਜਬਾਹਿਆਂ ਦਾ ਪਾਣੀ ਅਸੀਂ ਅੰਧ-ਵਿਸ਼ਵਾਸ ਕਰਕੇ ਪਲੀਤ ਕਰ ਲਿਆ ਹੈ | ਬਲਜਿੰਦਰ ਸਿੰਘ ਢਿੱਲੋਂ ਅਤੇ ਜਸਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਮਾਤਾ ਸੁਖਜੀਤ ਕੌਰ ਅਤੇ ਉਨ੍ਹਾਂ ਦਾ ਪਰਿਵਾਰ ਪਹਿਲਾਂ ਹੀ ਵਹਿਮਾਂ-ਭਰਮਾਂ ਅਤੇ ਕਰਮ ਕਾਂਡ ਦੀਆਂ ਅਲਾਮਤਾਂ ਤੋਂ ਬਚਿਆ ਹੋਇਆ ਹੈ | ਇਸ ਮੌਕੇ ਹਰਸਿਮਰਨ ਸਿੰਘ, ਗੁਰਜੀਤ ਸਿੰਘ ਸੰਘਾ, ਪਵਨਜੀਤ ਸਿੰਘ ਸਿੱਧੂ, ਰਾਜਵੀਰ ਸਿੰਘ ਧਾਲੀਵਾਲ, ਗੁਰਲਾਜ ਸਿੰਘ ਸਿੱਧੂ, ਗੁਰਿੰਦਰ ਸਿੰਘ ਮਹਿੰਦੀਰੱਤਾ, ਭਰਪੂਰ ਸਿੰਘ, ਸੁਖਚੈਨ ਸਿੰਘ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਸਕੂਲ ਸੁਖਣਵਾਲਾ ਵਿਖੇ ਇਨਾਮ ਵੰਡ ਸਮਾਰੋਹ ਅਗਲੀ ਖ਼ਬਰ ਸਿਲਵਰ ਓਕਸ ਸਕੂਲ ਸੇਵੇਵਾਲਾ 'ਚ ਨਵੇਂ ਦਾਖਲਿਆਂ ਸੰਬੰਧੀ ਸਕਾਲਰਸ਼ਿਪ ਟੈਸਟ 22 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।