ਫ਼ਰੀਦਕੋਟ, 17 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਖਣਵਾਲਾ ਵਿਖੇ ਅਜੈਬ ਸਿੰਘ ਸੰਧੂ ਰਿਟਾਇਰਡ ਹੈੱਡ ਮਾਸਟਰ ਅਮਰੀਕਾ, ਹਰਬੰਸ ਸਿੰਘ ਕੈਨੇਡਾ ਅਤੇ ਜਤਿੰਦਰ ਸਿੰਘ ਕੈਨੇਡਾ ਵਲੋਂ ਛੇਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਦੇਵ ਸਿੰਘ ਰਿਟਾਇਰਡ ਮੈਥ ਮਾਸਟਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਸਕੂਲ ਮੁਖੀ ਯਸ਼ਵੰਤ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਦਲਜੀਤ ਸਿੰਘ, ਸੰਦੀਪ ਅਰੋੜਾ, ਰੀਤੂ, ਨੀਤੂ, ਅਜੀਤ ਪਾਲ ਕੌਰ, ਨਵਦੀਪ ਕੌਰ, ਨਵਨੀਤ ਕੌਰ, ਸਰਬਜੀਤ ਕੌਰ, ਹਰਜਸਪ੍ਰੀਤ ਕੌਰ, ਬਾਲਾ ਰਾਣੀ, ਰਾਜਵਿੰਦਰ ਕੌਰ ਆਦਿ ਵੀ ਹਾਜ਼ਰ ਸਨ |