ਪੰਜਗਰਾੲੀਂ ਕਲਾਂ, 17 ਫ਼ਰਵਰੀ (ਸੁਖਮੰਦਰ ਸਿੰਘ ਬਰਾੜ)-ਸੂਰਵੀਰ ਮਹਾਰਾਣਾ ਪ੍ਰਤਾਪ ਚੈਰੀਟੇਬਲ ਟਰੱਸਟ ਵਲੋਂ ਪੰਜਗਰਾੲੀਂ ਕਲਾਂ ਦੀ ਬਵਾਰੀਆ ਸਮਾਜ ਦੀ ਧਰਮਸ਼ਾਲਾ 'ਚ ਸ਼ੋ੍ਰਮਣੀ ਭਗਤ ਰਵਿਦਾਸ ਜੀ ਦੇ 469ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪੁੱਜੇ ਨਿਰਮਲ ਡੇਰੇ ਦੇ ਮੁਖੀਏ ਮਹੰਤ ਚਮਕੌਰ ਸਿੰਘ ਅਤੇ ਸਮਾਜਿਕ ਸਮਰੱਥਾ ਦੇ ਪ੍ਰਚਾਰਕ ਪ੍ਰਮੋਦ ਸ਼ਰਮਾ ਨੇ ਭਗਤ ਰਵਿਦਾਸ ਵਲੋਂ ਰਚਿਤ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਜੀ ਜਿਨ੍ਹਾਂ ਨੂੰ ਸ਼ੋ੍ਰਮਣੀ ਭਗਤ ਦੀ ਉਪਾਧੀ ਹਾਸਿਲ ਹੈ ਉਨ੍ਹਾਂ ਨੇ ਸਮਾਜ 'ਚ ਜਾਤ-ਪਾਤ ਤੋਂ ਉੱਪਰ ਉੱਠ ਕੇ ਸਮਾਜਿਕ ਬਰਾਬਰੀ ਦੀ ਗੱਲ ਕੀਤੀ ਹੈ | ਟਰੱਸਟ ਦੇ ਚੇਅਰਮੈਨ ਜਸਪਾਲ ਸਿੰਘ ਪੰਜਗਰਾੲੀਂ ਅਤੇ ਹਰਦੀਪ ਸ਼ਰਮਾ ਨੇ ਕਿਹਾ ਕਿ ਭਗਤ ਰਵਿਦਾਸ ਨੇ ਸਾਰਿਆਂ ਦੀ ਬਰਾਬਰੀ ਭਰੇ ਸਲੂਕ ਵਾਲੇ ਸ਼ਹਿਰ ਨੂੰ ਵਸਾਉਣ ਦੀ ਗੱਲ ਕੀਤੀ ਹੈ | ਸਮਾਗਮ ਦੌਰਾਨ ਟਰੱਸਟ ਵਲੋਂ ਸੂਬੇਦਾਰ ਜਗਰਾਜ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਭਾਜਪਾ ਦੇ ਮੰਡਲ ਪ੍ਰਧਾਨ ਨਸੀਬ ਸਿੰਘ ਔਲਖ, ਅੰਤਰਦੀਪ ਸਿੰਘ, ਸਰਪੰਚ ਕੇਵਲ ਸਿੰਘ, ਸਾਬਕਾ ਸਰਪੰਚ ਰਾਮ ਸਿੰਘ, ਮਿੱਤਰ ਕਪੂਰ, ਗਿੰਦਰ ਸਿੰਘ ਰੋਮਾਣਾ, ਪਰਮਜੀਤ ਕੌਰ, ਮਨਪ੍ਰੀਤ ਕੌਰ ਟਰੱਸਟੀ ਮੈਂਬਰ, ਨੰਬਰਦਾਰ ਬਲਕਾਰ ਸਿੰਘ, ਸਰਪੰਚ ਮੰਦਰ ਸਿੰਘ, ਵਕੀਲ ਸਿੰਘ, ਸੁਨੀਲ ਮਿੱਤਲ, ਅਮਿਤ ਕੁਮਾਰ ਆਦਿ ਹਾਜ਼ਰ ਸਨ |