27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਭਗਵਾਨ ਵਾਲਮੀਕਿ ਦਾ ਗਿਆਰ੍ਹਵਾਂ ਸੰਤ ਸਮਾਗਮ ਕਰਵਾਉਣ ਲਈ ਮੀਟਿੰਗ

ਅਜੀਤ ਡੈਸਕ 18-02-2026
ਸਾਦਿਕ, 17 ਫ਼ਰਵਰੀ (ਆਰ.ਐਸ.ਧੁੰਨਾ)-ਸਾਦਿਕ ਵਿਖੇ ਭਗਵਾਨ ਵਾਲਮੀਕ ਜੀ ਦਾ ਗਿਆਰ੍ਹਵਾਂ ਸੰਤ ਸਮਾਗਮ ਕਰਵਾਉਣ ਸਬੰਧੀ ਮੰਦਰ ਭਗਵਾਨ ਵਾਲਮੀਕ ਸਾਦਿਕ ਵਿਖੇ ਮੀਟਿੰਗ ਹੋਈ | ਮੀਟਿੰਗ ਵਿਚ ਮੰਦਰ ਗਿਆਨ ਆਸ਼ਰਮ ਵਾਲਮਿਕ ਤੀਰਥ ਤੋਂ ਸੇਵਾਦਾਰ ਪਰਮਜੀਤ ਸਿੰਘ ਡੋਡ ਨੇ ਸਾਦਿਕ ਦੇ ਸੇਵਾਦਾਰਾਂ ਨਾਲ ਸੰਤ ਸਮਾਗਮ ਨੂੰ ਨੇਪਰੇ ਚਾੜ੍ਹਨ ਸਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਮੰਦਰ ਗਿਆਨ ਆਸ਼ਰਮ ਵਾਲਮੀਕਿ ਤੀਰਥ ਦੇ ਗੱਦੀ ਨਸ਼ੀਨ ਸੰਤ ਬਾਬਾ ਗਿਰਧਾਰੀ ਨਾਥ ਹੋਣਗੇ ਅਤੇ ਉਨ੍ਹਾਂ ਦੇ ਨਾਲ ਹੋਰ ਸੰਤ ਮਹਾਂਪੁਰਸ਼ ਵੀ ਸ਼ਾਮਿਲ ਹੋਣਗੇ | ਉਨ੍ਹਾਂ ਦੱਸਿਆ ਕਿ ਇਹ ਸੰਤ ਸਮਾਗਮ ਪਹਿਲਾਂ ਹਰ ਸਾਲ ਦਾਣਾ ਮੰਡੀ ਸਾਦਿਕ ਵਿਚ ਕਰਵਾਇਆ ਜਾਂਦਾ ਸੀ ਅਤੇ ਇਸ ਵਾਰ ਇਹ ਪ੍ਰੋਗਰਾਮ ਸਾਦਿਕ ਦੇ ਵਾਲਮੀਕ ਮੰਦਰ ਦੇ ਵਿਚ ਹੋਵੇਗਾ | ਇਸ ਮੌਕੇ ਸਰਪੰਚ ਡਾ. ਦੀਸ਼ਾ ਸਿੰਘ, ਹਰਬੰਸ ਸਿੰਘ ਸੋਨਾ ਜ਼ਿਲ੍ਹਾ ਪ੍ਰਧਾਨ ਬਹੁਜਨ ਸਮਾਜ ਪਾਰਟੀ, ਨਿਰਮਲ ਸਿੰਘ ਕਨਵੀਨਰ ਬਹੁਜਨ ਸਮਾਜ ਪਾਰਟੀ, ਅੰਗਰੇਜ਼ ਸਿੰਘ ਖਾਲਸਾ ਬਲਾਕ ਪ੍ਰਧਾਨ ਕਾਂਗਰਸ ਪਾਰਟੀ, ਜਗਸੀਰ ਸਿੰਘ ਜੱਗਾ, ਬਲਜੀਤ ਸਿੰਘ, ਦਿਲਬਾਗ ਸਿੰਘ ਸਾਬਕਾ ਪੰਚ, ਕਾਕਾ ਸਿੰਘ, ਸੇਮਾ ਸਿੰਘ, ਜਸਮੇਲ ਸਿੰਘ, ਛਿੰਦਾ ਸਿੰਘ, ਜਸਵਿੰਦਰ ਸਿੰਘ, ਰਾਜ ਸਿੰਘ, ਪਿ੍ਤਪਾਲ ਸਿੰਘ, ਗੁਰਦਿੱਤ ਸਿੰਘ, ਕਰਮ ਸਿੰਘ, ਬਲਦੇਵ ਸਿੰਘ, ਸੁਖਜੀਤ ਸਿੰਘ, ਬੰਟੀ, ਸੀਮਾ ਸਿੰਘ, ਹਰਜੀਤ ਸਿੰਘ ਭੁੱਟੋ, ਮੱਸਾ ਸਿੰਘ, ਸੰਤਾ ਸਿੰਘ, ਗੁਰਮੀਤ ਸਿੰਘ, ਅਜੀਤ ਸਿੰਘ, ਬਲਜੀਤ ਸਿੰਘ, ਗੁਰਸੇਵਕ ਸਿੰਘ, ਕਾਕਾ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਰ ਮੀਟਿੰਗ ਅਗਲੀ ਖ਼ਬਰ ਸਤਿੰਦਰਪਾਲ ਸਿੰਘ ਢੰਡ ਦੀ ਯਾਦ 'ਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ 22 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।