ਫ਼ਰੀਦਕੋਟ, 17 ਫ਼ਰਵਰੀ (ਹਰਮਿੰਦਰ ਸਿੰਘ ਮਿੰਦਾ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ਡਾ. ਬੂੜ ਸਿੰਘ ਹਸਪਤਾਲ ਵਿਖੇ ਕੀਤੀ ਗਈ | ਬਲਾਕ ਪ੍ਰਧਾਨ ਡਾ. ਅੰਮਿ੍ਤਪਾਲ ਸਿੰਘ ਟਹਿਣਾ ਅਤੇ ਜ਼ਿਲ੍ਹਾ ਪ੍ਰਧਾਨ ਡਾ. ਰਛਪਾਲ ਸਿੰਘ ਸੰਧੂ ਨੇ ਵਿਸ਼ੇਸ਼ ਮਹਿਮਾਨ ਡਾ. ਪਰਮਿੰਦਰ ਕੌਰ ਅਤੇ ਡਾ. ਉਪਿੰਦਰ ਪਾਲ ਸਿੰਘ ਨੂੰ ਜੀ ਆਇਆਂ ਆਖਿਆ | ਇਸ ਮੌਕੇ ਡਾ. ਪਰਮਿੰਦਰ ਕੌਰ ਅਤੇ ਡਾ. ਉਪਿੰਦਰ ਪਾਲ ਸਿੰਘ ਨੇ ਨਵਜੰਮੇ ਬੱਚਿਆਂ ਵਿਚ ਪਾਈਆਂ ਜਾਣ ਵਾਲੀਆਂ ਆਮ ਅਤੇ ਗੰਭੀਰ ਬਿਮਾਰੀਆਂ, ਉਨ੍ਹਾਂ ਦੇ ਸ਼ੁਰੂਆਤੀ ਲੱਛਣ, ਸਮੇਂ ਸਿਰ ਇਲਾਜ ਅਤੇ ਬਚਾਅ ਦੇ ਉਪਾਅ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਨਵਜੰਮੇ ਬੱਚਿਆਂ ਦੀ ਪਹਿਲੇ ਕੁਝ ਦਿਨਾਂ ਦੀ ਸੰਭਾਲ ਬਹੁਤ ਹੀ ਅਹਿਮ ਹੁੰਦੀ ਹੈ ਅਤੇ ਮਾਪਿਆਂ ਨੂੰ ਇਸ ਦੌਰਾਨ ਡਾਕਟਰੀ ਸਲਾਹ ਅਨੁਸਾਰ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ | ਇਸ ਮੌਕੇ ਡਾ. ਗੁਰਚਰਨ ਸਿੰਘ ਪੱਖੀ, ਡਾ. ਸੰਦੀਪ ਸੁੱਖਣਵਾਲਾ, ਡਾ. ਵਿਜੇਪਾਲ ਕੰਮੇਆਣਾ, ਡਾ. ਬੂਟਾ ਸਿੰਘ ਧੂੜਕੋਟ, ਡਾ. ਹਰਭਜਨ ਸਿੰਘ ਖਾਲਸਾ, ਡਾ. ਗੁਰਦੀਪ ਸਿੰਘ ਕਾਬਲਵਾਲਾ, ਡਾ. ਕੁਲਵੰਤ ਸਿੰਘ, ਡਾ. ਯਸ਼ਪਾਲ ਗੁਲਾਟੀ, ਡਾ. ਗੁਰਮੀਤ ਸਿੰਘ ਢੁੱਡੀ, ਡਾ. ਇੰਦਰਜੀਤ ਸਿੰਘ, ਡਾ. ਦੀਪਕ ਅਤੇ ਡਾ. ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ |