ਸਾਦਿਕ, 17 ਫ਼ਰਵਰੀ (ਆਰ.ਐਸ.ਧੁੰਨਾ)- ਬਾਬਾ ਬਰਮ ਦਾਸ ਮੇਲਾ ਕਮੇਟੀ ਪਿੰਡ ਦੀਪ ਸਿੰਘ ਵਾਲਾ ਵਲੋਂ ਸਮੂਹ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ ਭੈਣ ਭਰਾਵਾਂ ਦੇ ਸਹਿਯੋਗ ਨਾਲ ਬਾਬਾ ਬਰਮ ਦਾਸ ਦੀ ਯਾਦ ਵਿਚ ਕਰਵਾਏ ਜਾ ਰਹੇ 52ਵੇਂ ਸਾਲਾਨਾ ਜੋੜ ਮੇਲੇ ਦਾ ਪੋਸਟਰ ਜਾਰੀ ਕੀਤਾ ਗਿਆ | 24 ਫਰਵਰੀ 2026 ਤੋਂ 3 ਮਾਰਚ 2026 ਦਿਨ ਮੰਗਲਵਾਰ ਤੱਕ ਚੱਲਣ ਵਾਲੇ ਇਸ ਮੇਲੇ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਗੁਰਮਤਿ ਸਮਾਗਮ, ਪੜਾਅਵਾਰ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ | ਗੁਰਦੁਆਰਾ ਬਾਬਾ ਬਰਮ ਦਾਸ ਜੀ ਪਿੰਡ ਦੀਪ ਸਿੰਘ ਵਾਲਾ ਵਿਖੇ 1 ਮਾਰਚ ਦਿਨ ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਹੋਵੇਗਾ ਅਤੇ 3 ਮਾਰਚ ਦਿਨ ਮੰਗਲਵਾਰ ਨੂੰ ਭੋਗ ਪਾਏ ਜਾਣਗੇ | ਇਸ ਦੌਰਾਨ ਸਜਾਏ ਜਾਣ ਵਾਲੇ ਦੀਵਾਨਾਂ ਵਿਚ ਪ੍ਰਸਿਧ ਕੀਰਤਨੀਏ, ਰਾਗੀ/ ਢਾਡੀ, ਕਵਿਸ਼ਰੀ ਜਥੇ ਅਤੇ ਕਥਾ ਵਾਚਕ ਸੰਗਤਾਂ ਨੂੰ ਗੁਰਬਾਣੀ ਜੱਸ ਸੁਣਾ ਕੇ ਨਿਹਾਲ ਕਰਨਗੇ | 24 ਫਰਵਰੀ ਤੋਂ 3 ਮਾਰਚ 2026 ਤੱਕ ਪੜਾਅਵਾਰ ਖੇਡਾਂ ਕਿ੍ਕਟ ਟੂਰਨਾਮੈਂਟ, ਟਰਾਲੀ ਬੈਕ ਮੁਕਾਬਲੇ, ਰੱਸਾਕਸ਼ੀ ਮੁਕਾਬਲੇ, ਕੁੱਤਿਆਂ ਦੀਆਂ ਦੌੜਾਂ, ਵਾਲੀਬਾਲ ਸ਼ੂਟਿੰਗ ਚੈਂਪੀਅਨਸ਼ਿੱਪ ਅਤੇ ਕਬੱਡੀ ਕੱਪ ਆਲ ਓਪਨ ਤੋਂ ਇਲਾਵਾ 3 ਮਾਰਚ ਦਿਨ ਮੰਗਲਵਾਰ ਨੂੰ ਮੇਲੇ ਦੇ ਆਖਰੀ ਦਿਨ ਬਾਅਦ ਦੁਪਹਿਰ ਸੱਭਿਆਚਰਕ ਪ੍ਰੋਗਰਾਮ ਹੋਵੇਗਾ | ਮੇਲਾ ਕਮੇਟੀ ਅਨੁਸਾਰ ਇਹ ਮੇਲਾ ਪੰਚਾਇਤੀ ਪੈਲੇਸ ਦੇ ਗਰਾਉਂਡ ਪਿੰਡ ਦੀਪ ਸਿੰਘ ਵਾਲਾ ਵਿਖੇ ਹੋਵੇਗਾ ਅਤੇ ਧਾਰਮਿਕ ਸਮਾਗਮ ਗੁਰਦੁਆਰਾ ਬਾਬਾ ਬਰਮ ਦਾਸ ਵਿਖੇ ਹੋਣਗੇ |