27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਪੁਲਿਸ, ਪੰਚਾਇਤ ਅਤੇ ਲੋਕਾਂ ਨੇ ਚੋਰੀਆਂ ਰੋਕਣ ਲਈ ਸਾਂਝੇ ਰੂਪ 'ਚ ਪਾਏ ਮਤੇ

ਅਜੀਤ ਡੈਸਕ 18-02-2026
ਬਰਗਾੜੀ, 17 ਫ਼ਰਵਰੀ (ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਦੀ ਪੁਲਿਸ ਚੌਂਕੀ ਵਿਖੇ ਚੌਂਕੀ ਇੰਚਾਰਜ ਗੁਰਮੇਜ ਸਿੰਘ ਦੀ ਅਗਵਾਈ ਹੇਠ ਪਿੰਡ ਦੀ ਮੌਜੂਦਾ ਪੰਚਾਇਤ, ਸਾਬਕਾ ਪੰਚਾਇਤਾਂ, ਮੁਹਤਬਰਾਂ, ਕਿਸਾਨਾਂ ਆਦਿ ਦਾ ਸਾਂਝਾ ਇਕੱਠ ਹੋਇਆ, ਜਿਸ 'ਚ ਕਿਸਾਨਾਂ ਦੇ ਖੇਤਾਂ 'ਚੋਂ ਮੋਟਰਾਂ ਦੀਆਂ ਤਾਰਾਂ ਆਦਿ ਅਤੇ ਹੋਰਨਾਂ ਚੋਰੀਆਂ ਨੂੰ ਰੋਕਣ ਲਈ ਸਾਂਝੇ ਰੂਪ ਵਿਚ ਕੁਝ ਮਤੇ ਪਾਏ ਗਏ | ਚੌਂਕੀ ਇੰਚਾਰਜ ਗੁਰਮੇਜ ਸਿੰਘ ਨੇ ਦੱਸਿਆ ਕਿ ਇਨ੍ਹਾਂ ਮਤਿਆਂ ਵਿਚ ਕਿਹਾ ਗਿਆ ਕਿ ਰਾਤ 9 ਵਜੇ ਤੋਂ ਬਾਅਦ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਕੋਈ ਵੀ ਵਿਅਕਤੀ ਕਿਤੇ ਵੀ ਖਾਸ ਕਰਕੇ ਖੇਤਾਂ ਵਾਲੇ ਪਾਸੇ ਫ਼ਿਰਦਾ ਫੜਿ੍ਹਆ ਗਿਆ ਤਾਂ ਉਸ ਵਿਅਕਤੀ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਖੇਤਾਂ ਵਾਲੇ ਪਾਸੇ ਕੋਈ ਵੀ ਓਪਰਾ ਵਿਅਕਤੀ ਰਾਤ ਸਮੇਂ ਨਾ ਜਾਵੇ | ਬਿਨਾਂ ਨੰਬਰ ਪਲੇਟ ਤੋਂ ਮੋਟਰਸਾਈਕਲ ਵਾਲਿਆਂ 'ਤੇ ਵੀ ਸਖਤ ਕਾਰਵਾਈ ਹੋਵੇਗੀ | ਜੇਕਰ ਕੋਈ ਮੁਹਤਬਰ ਜਾਂ ਕੋਈ ਹੋਰ ਚੋਰ ਵਿਅਕਤੀ ਦੀ ਮਦਦ ਲਈ ਪੁਲਿਸ ਤੱਕ ਪਹੁੰਚ ਕਰੇਗਾ ਤਾਂ ਚੌਂਕੀ ਇੰਚਾਰਜ ਚੋਰ ਦੀ ਮਦਦ ਕਰਨ ਵਾਲੇ ਵਿਅਕਤੀ ਬਾਰੇ ਪਿੰਡ ਦੇ ਲੋਕਾਂ ਨੂੰ ਦੱਸੇਗਾ ਅਤੇ ਚੋਰ ਦੀ ਮਦਦ ਕਰਨ ਵਾਲੇ ਵਿਅਕਤੀ ਦਾ ਸਮੁੱਚੇ ਪਿੰਡ ਵਲੋਂ ਬਾਈਕਾਟ ਕੀਤਾ ਜਾਵੇਗਾ |
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ 'ਸਾਡੇ ਬਜ਼ੁਰਗ ਸਾਡਾ ਮਾਣ' ਤਹਿਤ 26 ਨੂੰ ਤਾਜ ਪੈਲੇਸ 'ਚ ਲੱਗੇਗਾ ਕੈਂਪ- ਡੀ.ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।