18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਟੈਟ ਦੇ ਵਿਰੋਧ 'ਚ ਈ.ਟੀ.ਟੀ. ਯੂਨੀਅਨ ਪੰਜਾਬ ਕਰੇਗੀ ਸੰਘਰਸ਼ : ਬਰਗਾੜੀ

ਅਜੀਤ ਡੈਸਕ 19-02-2026
ਬਰਗਾੜੀ, 18 ਫ਼ਰਵਰੀ (ਲਖਵਿੰਦਰ ਸ਼ਰਮਾ)-ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਦੇ ਵਿੱਤ ਸਕੱਤਰ ਅਧਿਆਪਕ ਜਸਵਿੰਦਰ ਸਿੰਘ ਬਰਗਾੜੀ ਨੇ ਕਿਹਾ ਕਿ ਯੂਨੀਅਨ ਵਲੋਂ ਪੰਜਾਬ ਸਰਕਾਰ ਵਲੋਂ ਟੈੱਟ ਦੀ ਥੋਪੀ ਜਾ ਰਹੀ ਪ੍ਰੀਖਿਆ ਦੇ ਵਿਰੋਧ ਵਿਚ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੁਰਾਣੇ ਅਧਿਆਪਕਾਂ 'ਤੇ ਟੈੱਟ ਦੀ ਸ਼ਰਤ ਲਗਾਉਣਾ ਸੰਵਿਧਾਨਕ ਨਹੀਂ ਹੈ ਕਿਉਂਕਿ ਇਨ੍ਹਾਂ ਅਧਿਆਪਕਾਂ ਦੀ ਭਰਤੀ ਈ.ਟੀ.ਟੀ. ਜਾਂ ਬੀ.ਐਡ. ਦੀ ਭਰਤੀ ਟੈਸਟ ਦੇ ਕੇ ਹੀ ਮੈਰਿਟ ਦੇ ਆਧਾਰ 'ਤੇ ਹੋਈ ਸੀ | ਉਸ ਸਮੇਂ ਸਾਰੇ ਭਰਤੀ ਹੋਏ ਅਧਿਆਪਕਾਂ ਨੇ ਮੁਕਾਬਲੇ ਦੇ ਸਾਰੇ ਟੈਸਟ ਦੇ ਕੇ ਮੈਰਿਟ ਵਿਚ ਆ ਕੇ ਹੀ ਨੌਕਰੀ ਪ੍ਰਾਪਤ ਕੀਤੀ ਹੈ | ਇਸ ਲਈ 2011 ਤੋਂ ਪਹਿਲਾਂ ਦਾ ਭਰਤੀ ਹੋਇਆ ਕੋਈ ਵੀ ਅਧਿਆਪਕ ਟੈੱਟ ਦੀ ਪ੍ਰੀਖਿਆ ਨਹੀਂ ਦੇਵੇਗਾ | ਉਨ੍ਹਾਂ ਸਮੂਹ 2011 ਤੋਂ ਪਹਿਲਾਂ ਦੇ ਸਾਰੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਇਸ ਥੋਪੇ ਗਏ ਟੈੱਟ ਦੀ ਪ੍ਰੀਖਿਆ ਦਾ ਪੂਰੀ ਤਰ੍ਹਾਂ ਵਿਰੋਧ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਇਹ ਮੁਸੀਬਤ ਪੱਕੇ ਤੌਰ 'ਤੇ ਹੀ ਖ਼ਤਮ ਹੋ ਸਕੇ | ਜਿਵੇਂ ਪਹਿਲਾਂ ਪੂਰੇ ਭਾਰਤ ਦੇ ਮੁਲਾਜ਼ਮਾਂ ਨੇ ਪੂਰੇ ਏਕੇ ਨਾਲ ਯੂਨਾਈਟਿਡ ਪੈਨਸ਼ਨ ਸਕੀਮ ਦਾ ਵਿਰੋਧ ਕਰਕੇ ਸੈਂਟਰ ਪੱਧਰ 'ਤੇ ਖਤਮ ਕਰ ਦਿੱਤਾ ਹੈ | ਇਸ ਸਬੰਧੀ ਜਲਦੀ ਹੀ ਮੀਟਿੰਗ ਕਰਕੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ ਅਤੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ | ਜ਼ਿਲ੍ਹਾ ਪ੍ਰਧਾਨ ਵਰਿੰਦਰ ਅਮਰ, ਸਕੱਤਰ ਮਨਦੀਪ ਪੱਖੀ, ਪ੍ਰੈਸ ਸਕੱਤਰ ਸੁਖਵਿੰਦਰ ਸਿੰਘ, ਬਲਵੰਤ ਸਿੰਘ, ਪ੍ਰਗਟ ਸਿੰਘ, ਜਸਵੀਰ ਸਿੰਘ, ਹਰਭਜਨ ਸਿੰਘ, ਸੰਜੀਵ ਨਰੰਗ, ਮਲਕੀਤ ਸਿੰਘ, ਸੰਜੇ ਕੁਮਾਰ, ਰਾਕੇਸ਼ ਕੁਮਾਰ, ਕੁਲਵਿੰਦਰ ਸਿੰਘ, ਰਾਜਪਾਲ ਸਿੰਘ, ਰਜਿੰਦਰ ਸਿੰਘ, ਦੀਦਾਰ ਸਿੰਘ, ਦੀਪੀ ਸਿੰਘ, ਹਰਨੇਕ ਸਿੰਘ, ਰਾਮਬਹਾਦਰ ਸਿੰਘ ਆਦਿ ਨੇ ਵੀ ਉਪਰੋਕਤ ਬਿਆਨ ਨਾਲ ਸਹਿਮਤੀ ਪ੍ਰਗਟਾਈ |
ਪਿਛਲੀ ਖ਼ਬਰ ਨਾਕਰਾਤਮਕ ਸੋਚ ਰੱਖਾਂਗੇ ਤਾਂ ਮਨ ਸਾਫ਼ ਨਹੀਂ ਰਹੇਗਾ : ਡਾ. ਹਿਮਾਸ਼ੂ ਗੋਇਲ ਅਗਲੀ ਖ਼ਬਰ ਅੰਤਰਰਾਸ਼ਟਰੀ ਇਸਤਰੀ ਦਿਵਸ 8 ਮਾਰਚ ਨੂੰ ਮਨਾਇਆ ਜਾਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।