ਉੱਘੇ ਸਮਾਜ ਸੇਵੀ ਅਤੇ 'ਆਪ' ਆਗੂ ਅਰਸ਼ ਸੱਚਰ ਵੱਲੋਂ 11 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਕਰਵਾਏ ਅਨੰਦ ਕਾਰਜ
ਅਜੀਤ ਡੈਸਕ
20-02-2026
ਫ਼ਰੀਦਕੋਟ, 19 ਫ਼ਰਵਰੀ (ਜਸਵੰਤ ਸਿੰਘ ਪੁਰਬਾ)- ਉੱਘੇ ਸਮਾਜ ਸੇਵੀ ਅਤੇ ਆਪ ਆਗੂ ਅਰਸ਼ ਸੱਚਰ ਵਲੋਂ ਬਣਾਈ ਗਈ ਸੰਸਥਾ ਨੇ ਅੱਜ 11 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਅਨੰਦ ਕਾਰਜ ਕਰਵਾਏ | ਫ਼ਰੀਦਕੋਟ ਦੇ ਗੁਰਦੁਆਰਾ ਮਾਈ ਗੋਦੜੀ ਵਿਖੇ ਅੱਜ 11 ਪਰਿਵਾਰਾਂ ਦੇ ਬੱਚੇ ਬੱਚੀਆਂ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਸਿੱਖ ਧਰਮ ਮਰਿਆਦਾ ਅਨੁਸਾਰ ਕਰਵਾਈਆਂ ਗਈਆਂ | ਇਸ ਮੌਕੇ ਇਕ ਖੂਨਦਾਨ ਕੈਂਪ ਵੀ ਲਗਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਸਵਾਮੀ ਆਤਮਾਨੰਦ ਪੁਰੀ ਜੀ ਜ਼ੀਰੇ ਵਾਲਿਆਂ ਨੇ ਨਵਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦੇ ਕੇ ਨਵੇਂ ਵਿਵਾਹਿਤ ਸਫ਼ਰ ਲਈ ਸ਼ੁਭਕਾਮਨਾਵਾ ਭੇਟ ਕੀਤੀਆਂ | ਇਸ ਮੌਕੇ ਸਮਾਜ ਸੇਵੀ ਅਤੇ ਆਪ ਆਗੂ ਅਰਸ਼ ਸੱਚਰ ਨੇ ਕਿਹਾ ਕਿ ਇਹ ਮਹਾਨ ਸੇਵਾ ਕਰਨ ਦਾ ਮੌਕਾ ਪ੍ਰਮਾਤਮਾ ਨੇ ਦਿੱਤਾ ਹੈ | ਉਨ੍ਹਾਂ ਦੀ ਕਿਰਪਾ ਨਾਲ ਹੀ ਸਭ ਸੰਭਵ ਹੋ ਸਕਿਆ ਹੈ ਅਤੇ ਅੱਗੇ ਵੀ ਜੇਕਰ ਪ੍ਰਮਾਤਮਾ ਉਨ੍ਹਾਂ ਨੂੰ ਹੁਕਮ ਕਰਨਗੇ ਤਾਂ ਅਜਿਹੇ ਕਾਰਜ ਸਮੇਂ ਸਮੇਂ 'ਤੇ ਕਰਦੇ ਰਹਿਣਗੇ | ਉਨ੍ਹਾਂ ਦੱਸਿਆ ਕਿ ਅੱਜ 11 ਧੀਆਂ ਦਾ ਵਿਆਹ ਕਰਵਾ ਉਨ੍ਹਾਂ ਨੂੰ ਸ਼ਾਦੀ ਦੇ ਬੰਧਨ 'ਚ ਬੰਨਿ੍ਹਆ ਹੈ ਜਿਨ੍ਹਾਂ ਨੂੰ ਰੋਜ਼ਾਨਾ ਜ਼ਰੂਰਤ ਦਾ ਸਮਾਨ ਵੀ ਦਾਨ ਕੀਤਾ ਗਿਆ ਹੈ | ਸਵਾਮੀ ਆਤਮਾਨੰਦ ਪੁਰੀ ਜੀ ਨੇ ਵੀ ਅਰਸ਼ ਸੱਚਰ ਵਲੋਂ ਕੀਤੇ ਗਏ ਇਸ ਮਹਾਨ ਕਾਰਜ ਦੀ ਸ਼ਲਾਘਾ ਕਰਦੇ ਹੋਏ ਵਿਵਾਹਿਤ ਜੋੜਿਆਂ ਨੂੰ ਅਗਲੇ ਸਫ਼ਰ ਦੀ ਕਾਮਯਾਬੀ ਲਈ ਅਸ਼ੀਰਵਾਦ ਦਿੱਤਾ |