01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਕਰੰਟ ਲੱਗਣ ਨਾਲ ਕਿਸਾਨ ਆਗੂ ਦੀ ਮੌਤ

ਅਜੀਤ ਡੈਸਕ 20-02-2026
ਪੰਜਗਰਾੲੀਂ ਕਲਾਂ, 19 ਫਰਵਰੀ (ਸੁਖਮੰਦਰ ਸਿੰਘ ਬਰਾੜ)-ਭਾਰਤੀ ਕਿਸਾਨ ਯੂਨੀਅਨ ਫ਼ਤਿਹ ਦੀ ਸਥਾਨਕ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਮੇਜਰ ਸਿੰਘ ਗਿੱਲ (55) ਪੁੱਤਰ ਪ੍ਰੀਤਮ ਸਿੰਘ ਗਿੱਲ ਦੀ ਅੱਜ ਖੇਤ 'ਚ ਪਾਣੀ ਲਗਾਉਂਦੇ ਸਮੇਂ ਕਰੰਟ ਲੱਗਣ ਨਾਲ ਅਚਾਨਕ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ | ਕਿਸਾਨ ਯੂਨੀਅਨ ਦੇ ਆਗੂ ਬਲਜਿੰਦਰ ਸਿੰਘ ਗੱਗਾ ਅਤੇ ਗੁਰਜੰਟ ਸਿੰਘ ਸਰਾਂ ਨੇ ਦੱਸਿਆ ਕਿ ਮੇਜਰ ਸਿੰਘ ਅੱਜ ਸ਼ਾਮ ਦੇ ਸਮੇਂ ਆਪਣੇ ਖੇਤ ਕਣਕ ਦੀ ਫ਼ਸਲ ਨੂੰ ਪਾਣੀ ਲਗਾ ਰਿਹਾ ਸੀ ਤਾਂ ਖੇਤ 'ਚ ਲੱਗੇ ਬਿਜਲੀ ਦੇ ਟਰਾਂਸਫ਼ਾਰਮਰ 'ਚ ਅਚਾਨਕ ਕਰੰਟ ਆ ਜਾਣ ਕਾਰਨ ਬਿਜਲੀ ਦਾ ਗਹਿਰਾ ਝਟਕਾ ਲੱਗਾ | ਜਿਸ ਕਾਰਨ ਉਹ ਖੇਤ ਵਿਚ ਹੀ ਡਿੱਗ ਪਿਆ, ਉਸਨੂੰ ਬੇਹੋਸ਼ੀ ਦੀ ਹਾਲਾਤ 'ਚ ਪਿੰਡ ਦੇ ਕਲੀਨਿਕ 'ਤੇ ਲਿਆਂਦਾ ਹੈ ਜਿੱਥੇ ਉਸਦੀ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਮਿ੍ਤਕ ਮੇਜਰ ਸਿੰਘ ਆਪਣੇ ਪਿੱਛੇ ਪਤਨੀ, ਇਕ ਬੇਟਾ ਤੇ ਬੇਟੀ ਛੱਡ ਗਿਆ | ਜ਼ਿਕਰਯੋਗ ਹੈ ਕਿ ਮਿ੍ਤਕ ਮੇਜਰ ਸਿੰਘ ਦੇ ਮਾਤਾ-ਪਿਤਾ ਅਤੇ ਇਕ ਭਰਾ ਪਹਿਲਾਂ ਹੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਹਨ ਤੇ ਹੁਣ ਮੇਜਰ ਸਿੰਘ ਦੀ ਮੌਤ ਨਾਲ ਪਰਿਵਾਰ ਉੱਤੇ ਦੁੱਖਾਂ ਦਾ ਵੱਡਾ ਪਹਾੜ ਟੁੱਟ ਪਿਆ ਹੈ | ਇਸ ਅਣਹੋਣੀ ਘਟਨਾ ਕਾਰਨ ਸਮੁੱਚੇ ਪਿੰਡ ਅੰਦਰ ਸੋਗ ਦੀ ਲਹਿਰ ਦੌੜ ਗਈ |
ਪਿਛਲੀ ਖ਼ਬਰ ਕੋਟਕਪੂਰਾ 'ਚ 70 ਕਿੱਲੋ ਦੁੱਧ ਅਤੇ 30 ਕਿੱਲੋ ਦਹੀਂ ਬਰਾਮਦ ਅਗਲੀ ਖ਼ਬਰ -ਮਸਲਾ ਬੰਦ ਪਈ ਕੱਸੀ ਅਤੇ ਮੰਡੀ ਦੀ ਪੈਮਾਇਸ਼ ਕਰਨ ਦਾ-<br> ਢੀਮਾਂ ਵਾਲੀ ਵਿਖੇ ਅਕਾਲੀ ਵਰਕਰਾਂ ਵਲੋਂ ਪੰਜਾਬ ਸਰਕਾਰ ਵਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।