01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਅਗਰਵਾਲ ਪੀਰਖਾਨਾ ਵਿਖੇ ਧਾਰਮਿਕ ਸਮਾਗਮ ਕਰਵਾਇਆ

ਅਜੀਤ ਡੈਸਕ 20-02-2026
ਗਿੱਦੜਬਾਹਾ, 19 ਫ਼ਰਵਰੀ (ਪਰਮਜੀਤ ਸਿੰਘ ਥੇੜ੍ਹੀ)-ਅੱਜ ਅਗਰਵਾਲ ਪੀਰਖਾਨਾ ਵਿਖੇ ਧਾਰਮਿਕ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਪੀਰਖਾਨਾ ਕਮੇਟੀ ਦੀ ਪ੍ਰਬੰਧਕੀ ਕਮੇਟੀ ਦੇ ਸਮੂਹ ਅਹੁਦੇਦਾਰਾਂ ਅਤੇ ਸੇਵਾਦਾਰਾਂ ਵਲੋਂ ਪੀਰ ਮੀਰਾਂ ਸਾਹਿਬ ਮਲੇਰਕੋਟਲੇ ਵਾਲਿਆਂ ਅਤੇ ਪੀਰ ਬਾਬਾ ਹੈਦਰ ਸ਼ੇਖ ਜੀ ਦੇ ਰੋਜਿਆਂ 'ਤੇ ਚਾਦਰਾਂ ਚੜ੍ਹਾਈਆਂ ਗਈਆਂ | ਇਸ ਤੋਂ ਪਹਿਲਾਂ ਸ਼ੇਖ ਬਾਬਾ ਰਵੀ ਖਾਨ ਵਲੋਂ ਵਿਧੀਪੂਰਵਕ ਅਰਦਾਸ ਕਰਨ ਤੋਂ ਬਾਅਦ ਰੋਜਿਆਂ ਦੇ ਚੜ੍ਹਾਈਆਂ ਜਾਣ ਵਾਲੀਆਂ ਚਾਦਰਾਂ ਨੂੰ ਲੈ ਕੇ ਢੋਲ ਨਗਾੜਿਆਂ ਨਾਲ ਪਰਿਕਰਮਾ ਕੀਤੀ ਗਈ ਅਤੇ ਉਪਰੰਤ ਰੋਜਿਆਂ ਦੇ ਚਾਦਰਾਂ ਚੜ੍ਹਾਈਆਂ ਗਈਆਂ | ਇਸ ਮੌਕੇ ਸ਼ਰਧਾਲੂਆਂ ਲਈ ਲੰਗਰ ਵੀ ਲਗਾਇਆ ਗਿਆ | ਇਸ ਮੌਕੇ ਪੀਰਖਾਨਾ ਕਮੇਟੀ ਦੇ ਪ੍ਰਧਾਨ ਪਿਆਰੇ ਲਾਲ ਮਿੱਤਲ ਤੋਂ ਇਲਾਵਾ ਬਾਬਾ ਪ੍ਰਦੀਪ ਬਾਂਸਲ ਦੀਪਾ, ਬਾਬਾ ਕਾਲਾ ਸਿੰਗਲਾ, ਬਲਦੇਵ ਸ਼ਾਹ, ਚੇਤਨ ਬਾਂਸਲ, ਓਮ ਪ੍ਰਕਾਸ਼ ਕਾਕਾ, ਮਹਿੰਦਰਪਾਲ ਗਰਗ, ਓਮ ਪ੍ਰਕਾਸ਼ ਗੋਇਲ, ਛਿੰਦੀ ਚੋਟੀਆਂਵਾਲਾ, ਸੰਜੀਵ ਸਿੰਗਲਾ ਸੁਮਨ, ਸੁਰਿੰਦਰ ਬਾਂਸਲ ਛਿੰਦੀ, ਰਾਕੇਸ਼ ਗਰਗ ਬਿੱਟੂ, ਤਰਸੇਮ ਗਰਗ ਅੰਬੀ, ਸੰਜੇ ਬਾਂਸਲ, ਡਾ. ਅਨਿਲ ਗਰਗ, ਰਾਕੇਸ਼ ਪਟਵਾਰੀ, ਜੌਲੀ ਗਰਗ, ਪ੍ਰੇਮ ਗਰਗ, ਦਲਜੀਤ ਕੁਮਾਰ, ਰਾਜਿੰਦਰ ਸਚਦੇਵਾ ਬਾਗੜ, ਸੁਰਜੀਤ ਰਾਹੀ, ਹੈਪੀ ਕਟਾਰੀਆ, ਰਿੰਕੂ ਬਾਂਸਲ ਅਤੇ ਭੋਲਾ ਮਹਿਰਾ ਆਦਿ ਵੀ ਮੌਜੂਦ ਸਨ |
ਪਿਛਲੀ ਖ਼ਬਰ ਢਿੱਲੋਂ ਕਾਲੋਨੀ ਮੁਹੱਲਾ ਵਿਕਾਸ ਕਮੇਟੀ ਵਲੋਂ ਸਪੀਕਰ ਸੰਧਵਾਂ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਹੈਰੋਇਨ ਸਮੇਤ 2 ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।