ਫ਼ਰੀਦਕੋਟ, 19 ਫ਼ਰਵਰੀ (ਹਰਮਿੰਦਰ ਸਿੰਘ ਮਿੰਦਾ)-ਰੋਟਰੀ ਕਲੱਬ ਫ਼ਰੀਦਕੋਟ ਚੈਪੀਅਨ ਵਲੋਂ ਸੈਨਿਕ ਅਕੈਡਮੀ ਫ਼ਰੀਦਕੋਟ ਵਿਖੇ ਕੈਂਸਰ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ 'ਚ ਕੈਂਸਰ ਵਿਭਾਗ ਤੋਂ ਡਾ. ਪ੍ਰਦੀਪ ਗਰਗ ਨੇ ਕਿਹਾ ਕਿ ਕੈਂਸਰ ਲਾ ਇਲਾਜ ਬਿਮਾਰੀ ਨਹੀਂ ਰਹੀ, ਇਸ ਦਾ ਇਲਾਜ ਹੈ ਪਰ ਇਹ ਤਾਂ ਹੀ ਸੰਭਵ ਹੈ ਜੇਕਰ ਸਾਨੂੰ ਕੈਂਸਰ ਦੀ ਪਹਿਲੀ ਸਟੇਜ 'ਤੇ ਪਤਾ ਲੱਗ ਜਾਵੇ ਤਾਂ ਹੀ ਇਸ ਬਿਮਾਰੀ ਦਾ ਇਲਾਜ ਹੋ ਸਕਦਾ ਹੈ | ਸੈਨਿਕ ਅਕੈਡਮੀ ਦੇ ਚੇਅਰਮੈਨ ਰਣਜੀਤ ਸਿੰਘ ਧਾਲੀਵਾਲ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ | ਸੁਰਿੰਦਰਪਾਲ ਕੌਰ ਸਰਾਂ ਨੇ ਸਭ ਨੂੰ ਜੀ ਆਇਆ ਕਿਹਾ ਜਦਕਿ ਤੇਜਿੰਦਰਪਾਲ ਕੌਰ ਮਾਨ ਨੇ ਧੰਨਵਾਦ ਕੀਤਾ | ਇਸ ਮੌਕੇ ਡਾ. ਪ੍ਰਦੀਪ ਗਰਗ ਅਤੇ ਚੇਅਰਮੈਨ ਰਣਜੀਤ ਸਿੰਘ ਧਾਲੀਵਾਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰੋਜੈਕਟ ਚੇਅਰਮੈਨ ਬਲਜੀਤ ਸ਼ਰਮਾ, ਚਿਤਰਾ ਸ਼ਰਮਾ ਕੋ-ਪ੍ਰੋਜੈਕਟ ਚੇਅਰਮੈਨ, ਸੋਭਾ ਅਗਰਵਾਲ, ਕੇ.ਪੀ.ਸਿੰਘ ਸਰਾਂ, ਸੁਖਵੰਤ ਸਿੰਘ, ਅਰਵਿੰਦ ਛਾਬੜਾ, ਮੰਜੂ ਸੁਖੀਜਾ, ਕਵਿਤਾ ਸ਼ਰਮਾ, ਰੇਨੂੰ ਗਰਗ, ਸ਼ਸ਼ੀ ਮੰਗੇਵਾਲੀਆ, ਰੇਖਾ ਜਿੰਦਲ, ਪਰਮਜੀਤ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ |