18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਮੰਡੀ ਬੋਰਡ ਵਲੋਂ ਕੱਚਾ ਭਾਗਸਰ ਰੋਡ ਦੁਬਾਰਾ ਬਣਾਉਣ ਦੀ ਮਨਜ਼ੂਰੀ ਮਿਲਣ 'ਤੇ ਕੀਤਾ ਧੰਨਵਾਦ

ਅਜੀਤ ਡੈਸਕ 21-02-2026
ਸ੍ਰੀ ਮੁਕਤਸਰ ਸਾਹਿਬ, 20 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਸੇਵਾ ਮੁਕਤ ਪਿ੍ੰਸੀਪਲ ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਨੇ ਪਿਛਲੀਆਂ ਬਾਰਿਸ਼ਾਂ ਕਾਰਨ ਖ਼ਰਾਬ ਹੋਈ ਕੱਚਾ ਭਾਗਸਰ ਰੋਡ ਨੂੰ ਦੁਬਾਰਾ ਬਣਾਉਣ ਦੀ ਮਨਜ਼ੂਰੀ ਦਿੱਤੀ ਹੈ | ਇਸ ਮਨਜ਼ੂਰੀ ਲਈ ਉਨ੍ਹਾਂ ਪੰਜਾਬ ਸਰਕਾਰ, ਮੰਡੀ ਬੋਰਡ ਤੇ ਕਾਰਜਕਾਰੀ ਇੰਜੀਨੀਅਰ ਮੰਡੀ ਬੋਰਡ ਸ੍ਰੀ ਮੁਕਤਸਰ ਸਾਹਿਬ ਦਾ ਧੰਨਵਾਦ ਕੀਤਾ ਤੇ ਬੇਨਤੀ ਕੀਤੀ ਕਿ ਮੁਕਤਸਰ ਬਾਈਪਾਸ 'ਤੇ ਇਸ ਸੜਕ ਦਾ ਵੱਡਾ ਚੌਕ ਬਣਾਇਆ ਜਾਵੇ ਅਤੇ ਚੰਦਭਾਨ ਡਰੇਨ ਵੱਲ ਰੀਟੈਨਿੰਗ ਸਪੋਰਟਸ ਪੁਆਇੰਟ ਲਗਾਏ ਜਾਣ ਅਤੇ ਇਸੇ ਤਰ੍ਹਾਂ ਬਧਾਈ ਰੋਡ ਬਾਈਪਾਸ 'ਤੇ ਚੌਂਕ ਦੀ ਉਸਾਰੀ ਕਰਕੇ ਲਾਈਟਾਂ ਲਗਾਈਆਂ ਜਾਣ |

ਪਿਛਲੀ ਖ਼ਬਰ ਅੰਬੇਡਕਰ ਨਗਰ 'ਚ ਸੀਵਰੇਜ਼ ਸਮੱਸਿਆ ਨਾਲ ਲੋਕ ਬੇਹਾਲ ਅਗਲੀ ਖ਼ਬਰ ਬਲਵਿੰਦਰ ਕੌਰ ਸਰਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।