19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਵਿਦਿਆਰਥੀਆਂ 'ਚ ਮੋਬਾਈਲ ਦੀ ਆਦਤ ਛੁਡਵਾਉਣ ਲਈ ਸਕੂਲਾਂ ਦੀਆਂ ਸਭਾਵਾਂ 'ਚ ਅਖ਼ਬਾਰਾਂ ਪੜ੍ਹਾਉਣ ਦਾ ਪ੍ਰਬੰਧ ਹੋਵੇ- ਬੁੱਧੀਜੀਵੀ ਵਰਗ

ਅਜੀਤ ਡੈਸਕ 23-02-2026
ਫ਼ਰੀਦਕੋਟ, 22 ਫ਼ਰਵਰੀ (ਜਸਵੰਤ ਸਿੰਘ ਪੁਰਬਾ)- ਸਕੂਲੀ ਵਿਦਿਆਰਥੀਆਂ ਨੂੰ ਮੋਬਾਈਲ ਦੀ ਆਦਤ ਤੋਂ ਬਚਾਉਣ ਲਈ ਸਕੂਲਾਂ 'ਚ ਸਵੇਰੇ ਦੀ ਸਭਾ 'ਚ ਅਧਿਆਪਕ ਅਖ਼ਬਾਰਾਂ ਦੀਆਂ ਪ੍ਰਮੁੱਖ ਖ਼ਬਰਾਂ ਉਨ੍ਹਾਂ ਤੋਂ ਪੜ੍ਹਾਉਣ ਅਤੇ ਰੋਜ਼ਾਨਾ ਘੱਟੋ-ਘੱਟ ਪੰਜ ਨਵੇਂ ਸ਼ਬਦਾਂ ਦੀ ਜਾਣਕਾਰੀ ਦੇਣ | ਇਹ ਸੁਝਾਅ ਬੁੱਧੀਜੀਵੀਆਂ ਨੇ ਦਿੰਦਿਆਂ ਕਿਹਾ ਕਿ ਇਸ ਨਾਲ ਮੋਬਾਈਲ ਦੀ ਆਦਤ 'ਚ ਕੁਝ ਹੱਦ ਤੱਕ ਕਮੀ ਆਵੇਗੀ | ਇਸ ਦੀ ਸ਼ੁਰੂਆਤ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵਿਚ ਕੀਤੀ ਜਾ ਸਕਦੀ ਹੈ | ਹਰ ਦਿਨ ਅਖ਼ਬਾਰ ਪੜ੍ਹਨ, ਗਰੁੱਪ ਚਰਚਾ ਅਤੇ ਪ੍ਰਮੁੱਖ ਖ਼ਬਰਾਂ ਪ੍ਰਤੀ ਵਿਦਿਆਰਥੀਆਂ ਵਿਚ ਨਵੀਂ ਜਾਗਿ੍ਤੀ ਪੈਦਾ ਹੋਵੇਗੀ | ਇਸ ਦਿਲਚਸਪੀ ਨਾਲ ਉਨ੍ਹਾਂ ਦੇ ਗਿਆਨ ਵਿਚ ਵਾਧਾ ਹੋਵੇਗਾ | ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਸਫ਼ਲਤਾ ਮਿਲੇਗੀ | ਵੱਖ-ਵੱਖ ਭਾਸ਼ਾਵਾਂ 'ਤੇ ਵਿਦਿਆਰਥੀਆਂ ਦੀ ਪਕੜ ਬਣੇਗੀ | ਉਨ੍ਹਾਂ ਦੀ ਵਾਦ ਵਿਵਾਦ ਮੁਕਾਬਲਿਆਂ ਅਤੇ ਭਾਸ਼ਣਾਂ ਵਿਚ ਵੀ ਨਿਪੁੰਨਤਾ ਵਧੇਗੀ | ਅਖ਼ਬਾਰਾਂ ਦੇ ਮਾਧਿਅਮ ਰਾਹੀਂ ਵਿਦਿਆਰਥੀਆਂ ਵਿਚ ਆਪਣੇ ਸੱਭਿਆਚਾਰ, ਵਿਗਿਆਨ, ਇਮਤਿਹਾਨ ਅਤੇ ਖੇਡਾਂ ਬਾਰੇ ਜਾਣਕਾਰੀ ਵਿਚ ਵਾਧਾ ਹੋਵੇਗਾ | ਵਿਦਿਆਰਥੀਅ ਵਰਗ ਪ੍ਰਤੀ ਚਿੰਤਤ ਹੁੰਦਿਆਂ ਪ੍ਰਸਿੱਧ ਵਿਦਵਾਨ ਪ੍ਰੋ. ਬ੍ਰਹਮ ਜਗਦੀਸ਼ ਸਿੰਘ, ਪਿ੍ੰਸੀਪਲ ਦਲਬੀਰ ਸਿੰਘ ਅਤੇ ਆਈ.ਪੀ.ਐਸ. ਅਧਿਕਾਰੀ ਤੇਜਿੰਦਰ ਸਿੰਘ ਮੌੜ ਨੇ ਕਿਹਾ ਕਿ ਵਿਦਿਆਰਥੀ ਵਰਗ ਵਿਚ ਅਜਿਹਾ ਕਰਨ ਨਾਲ ਕਿਤਾਬਾਂ ਪੜ੍ਹਨ ਵਿਚ ਰੁਚੀ ਪੈਦਾ ਹੋਵੇਗੀ | ਦੇਸ਼ ਦੁਨੀਆਂ ਪ੍ਰਤੀ ਉਨ੍ਹਾਂ ਵਿਚ ਜਾਣਕਾਰੀ ਵਧੇਗੀ | ਉਨ੍ਹਾਂ ਇਸ ਦੇ ਨਾਲ ਅਖ਼ਬਾਰਾਂ ਨੂੰ ਵੀ ਕਿਹਾ ਕਿ ਆਪਣੇ ਅਖ਼ਬਾਰਾਂ ਵਿਚ ਵਿਦਿਆਰਥੀ ਵਰਗ ਲਈ ਵੱਖਰੇ ਕਾਲਮ ਸ਼ੁਰੂ ਕੀਤੇ ਜਾਣ ਤਾਂ ਜੋ ਉਨ੍ਹਾਂ 'ਚ ਅਖ਼ਬਾਰ ਪੜ੍ਹਨ ਦੀ ਦਿਲਚਸਪੀ ਪੈਦਾ ਹੋਵੇ | ਅਖ਼ਬਾਰਾਂ ਦੇ ਪੜ੍ਹਨ ਨਾਲ ਵਿਦਿਆਰਥੀ ਆਪਣੇ ਸਕੂਲਾਂ ਅੰਦਰ ਛੋਟੇ ਪੱਧਰ 'ਤੇ ਪੱਤਰਕਾਵਾਂ ਤਿਆਰ ਕਰਕੇ ਆਪਣੇ ਪੱਧਰ 'ਤੇ ਰਚਨਾਵਾਂ ਅਤੇ ਹੋਰ ਮਹੱਤਵਪੂਰਨ ਮੁੱਦਿਆਂ 'ਤੇ ਵਿਚਾਰ ਚਰਚਾਵਾਂ ਕਰਨ 'ਚ ਦਿਲਚਸਪੀ ਲੈਣਗੇ | ਬੁੱਧੀਜੀਵੀਆਂ ਨੇ ਦੱਸਿਆ ਕਿ ਦੇਸ਼ ਦੇ ਕਈ ਰਾਜਾਂ ਦੇ ਸਕੂਲਾਂ ਅੰਦਰ ਇਹ ਯੋਜਨਾਵਾਂ ਚੱਲ ਰਹੀਆਂ ਹਨ | ਇਸ ਨਾਲ ਵਿਦਿਆਰਥੀਆਂ ਦੇ ਗਿਆਨ ਦੇ ਨਾਲ ਭੈੜੀਆਂ ਅਤੇ ਸਮਾਜਿਕ ਕੁਰੀਤੀਆਂ ਵੀ ਦੂਰ ਹੋ ਕੇ ਇਕ ਜ਼ਿੰਮੇਵਾਰ ਨਾਗਰਿਕ ਬਣਨ ਦੀ ਇੱਛਾ ਪੈਦਾ ਹੋਵੇਗੀ |
ਪਿਛਲੀ ਖ਼ਬਰ ਵੱਖ-ਵੱਖ ਜਥੇਬੰਦੀਆਂ ਵਲੋਂ ਸਪੀਕਰ ਸੰਧਵਾਂ ਦੇ ਘਰ ਮੂਹਰੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸੰਧਵਾਂ ਵਿਖੇ ਵਾਪਰੇ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ, ਦੋ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।