17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਬਾਬਾ ਖੇਤਰ ਪਾਲ ਮੰਦਿਰ 'ਚ ਹੋਲੀ ਦੇ ਪੂਜਨ ਸੰਬੰਧੀ ਤਿਆਰੀਆਂ ਮੁਕੰਮਲ

ਅਜੀਤ ਡੈਸਕ 01-03-2026
ਫ਼ਰੀਦਕੋਟ, 28 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਬਾਬਾ ਖੇਤਰ ਪਾਲ ਮੰਦਿਰ ਦੀਆਂ ਹੋਲੀ ਦੇ ਪੂਜਨ ਦੀਆਂ ਤਿਆਰੀਆਂ ਲਈ ਮੰਦਰ ਦੀ ਸੁਸਾਇਟੀ ਦੀ ਜਨਰਲ ਮੀਟਿੰਗ ਬਾਬਾ ਜੀ ਦੇ ਮੰਦਰ ਵਿਖੇ ਕੀਤੀ ਗਈ | ਮੁੱਖ ਸੇਵਾਦਾਰ ਜਨਿੰਦਰ ਜੈਨ ਅਤੇ ਬਲਦੇਵ ਤੇਰੀਆ ਨੇ ਦੱਸਿਆ ਕਿ ਹੋਲੀ ਵਾਲੇ ਦਿਨ ਬਾਬਾ ਜੀ ਦੇ ਮੰਦਿਰ ਵਿਚ ਸ਼ਰਧਾਲੂਆਂ ਦੀ ਕਾਫ਼ੀ ਭੀੜ ਹੋਣ ਕਰਕੇ ਭੀੜ ਨੂੰ ਕੰਟਰੋਲ ਕਰਨ ਲਈ ਪੁਖਤਾ ਪ੍ਰਬੰਧਾਂ, ਹਰ ਸਾਲ ਦੀ ਤਰ੍ਹਾਂ ਦੇਸੀ ਘਿਉ ਦੇ ਨਾਲ ਬਣੇ ਪ੍ਰਸ਼ਾਦ ਦਾ ਇੰਤਜ਼ਾਮ, ਹੋਲੀ ਵਾਲੇ ਦਿਨ ਮੰਦਰ ਦੀ ਸਜਾਵਟ ਦੇ ਇੰਤਜ਼ਾਮ ਸਬੰਧੀ ਵਿਚਾਰਾਂ ਕੀਤੀਆਂ ਗਈਆਂ | ਵਰਿੰਦਰ ਕੋਚਰ ਅਤੇ ਅਸ਼ੋਕ ਬਾਂਸਲ ਨੇ ਦੱਸਿਆ ਕਿ ਹੋਲੀ 'ਤੇ ਬਾਬਾ ਜੀ ਦੇ ਪੂਜਨ ਦਾ ਸਮਾਂ 1 ਮਾਰਚ ਦੀ ਰਾਤ 12 ਵਜੇ ਤੋਂ ਸ਼ੁਰੂ ਹੋ ਕੇ 3 ਮਾਰਚ ਦਿਨ ਮੰਗਲਵਾਰ ਸਵੇਰੇ 6 ਵਜੇ ਤੱਕ ਚੱਲੇਗਾ | ਇਸ ਮੀਟਿੰਗ ਵਿਚ ਜਨਿੰਦਰ ਜੈਨ, ਬਲਦੇਵ ਤੇਰੀਆ, ਵਰਿੰਦਰ ਕੋਛੜ, ਅਸ਼ੋਕ ਬਾਂਸਲ, ਜਗਦੇਵ ਤੇਰੀਆ, ਵਿਨੋਦ ਕੁਮਾਰ ਬਜਾਜ, ਦਰਸ਼ਨ ਲਾਲ ਚੁੱਘ, ਵਿੱਕੀ ਭੰਡਾਰੀ ਅਤੇ ਜਗਜੀਤ ਢੀਂਗਰਾ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਖ਼ਾਲਸਾ ਸਕੂਲ 'ਚ ਸਾਇੰਸ ਦਿਵਸ ਮਨਾਇਆ ਅਗਲੀ ਖ਼ਬਰ ਭਾਰਤ ਦੇ ਕੌਂਸਲ ਜਨਰਲ ਨੇ ਸਕਾਟਿਸ਼ ਸੰਸਦ 'ਚ ਭਾਰਤ ਨਾਲ ਸੰਬੰਧਾਂ 'ਤੇ ਕੀਤੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।