17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਭਾਰਤ ਦੇ ਕੌਂਸਲ ਜਨਰਲ ਨੇ ਸਕਾਟਿਸ਼ ਸੰਸਦ 'ਚ ਭਾਰਤ ਨਾਲ ਸੰਬੰਧਾਂ 'ਤੇ ਕੀਤੀ ਮੀਟਿੰਗ <br/>

ਸਿਧਾਰਥ ਮਲਿਕ ਨਾਲ ਕਰਾਸ ਪਾਰਟੀ ਗਰੁੱਪ ਦੇ ਮੈਂਬਰ | <br/> 01-03-2026
ਗਲਾਸਗੋ, 28 ਫਰਵਰੀ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ 'ਚ ਭਾਰਤ ਦੇ ਕੌਂਸਲ ਜਨਰਲ ਸਿਧਾਰਥ ਮਲਿਕ ਨੇ ਸਕਾਟਿਸ਼ ਸੰਸਦ 'ਚ ਭਾਰਤ ਨਾਲ ਸੰਬੰਧਾਂ ਬਾਰੇ ਬਣਾਈ ਗਈ ਸਕਾਟਿਸ਼ ਸੰਸਦ ਮੈਂਬਰਾਂ ਦੀ ਕਰਾਸ ਪਾਰਟੀ ਗਰੁੱਪ ਦੀ ਅੰਤਿਮ ਮੀਟਿੰਗ 'ਚ ਸ਼ਿਰਕਤ ਕੀਤੀ | ਇਸ ਮੀਟਿੰਗ ਦੀ ਪ੍ਰਧਾਨਗੀ ਕਰਾਸ ਪਾਰਟੀ ਗਰੁੱਪ ਦੀ ਪ੍ਰਧਾਨ ਸਕਾਟਿਸ਼ ਸੰਸਦ 'ਚ ਪੰਜਾਬੀ ਮੂਲ ਦੀ ਸੰਸਦ ਮੈਂਬਰ ਪੈਮ ਗੋਸਲ ਨੇ ਕੀਤੀ | ਕਰਾਸ ਪਾਰਟੀ ਗਰੁੱਪ ਨੇ ਦੋਵਾਂ ਪਾਸਿਆਂ ਵਿਚਕਾਰ ਵਪਾਰ, ਸਭਿਆਚਾਰਕ ਤੇ ਵਿੱਦਿਅਕ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕੀਤਾ ਹੈ | ਸਮੂਹ ਨੇ ਸਮਾਗਮਾਂ, ਮੀਟਿੰਗਾਂ, ਆਦਾਨ-ਪ੍ਰਦਾਨ ਤੇ ਸਫਲ ਦੌਰਿਆਂ ਨੂੰ ਸੁਵਿਧਾਜਨਕ ਬਣਾਉਣ, ਦੋਵਾਂ ਪਾਸਿਆਂ ਦੇ ਸੰਬੰਧਾਂ ਨੂੰ ਡੂੰਘਾ ਕਰਨ 'ਚ ਮੁੱਖ ਭੂਮਿਕਾ ਨਿਭਾਈ ਹੈ | ਇਸ ਸਮੇਂ ਗਰੁੱਪ ਦੇ ਸੰਸਦ ਮੈਂਬਰ ਲੇਬਰ ਪਾਰਟੀ ਦੀ ਸਾਰਹਾ ਬੋਏਕ, ਕਜੰਰਵੇਟਿਵ ਪਾਰਟੀ ਦੀ ਸ਼ੈਰਨ ਡੋਵੇ , ਕਜੰਰਵੇਟਿਵ ਪਾਰਟੀ ਦੇ ਭਾਰਤੀ ਮੂਲ ਦੇ ਡਾਕਟਰ ਸੰਦੇਸ਼ ਗੁਲਾਣੇ, ਸਕਾਟਿਸ਼ ਨੈਸ਼ਨਲ ਪਾਰਟੀ ਦੀ ਮਿਸ਼ੇਲ ਥੋਮਸਨ, ਲੇਬਰ ਪਾਰਟੀ ਦੇ ਪÏਲ ਓ ਕੇਨ ਅਤੇ ਕੰਜਰਵੇਟਿਵ ਪਾਰਟੀ ਦੇ ਲਿਆਮ ਕੇਰ ਤੇ ਹੋਰ ਮÏਜੂਦ ਸਨ |

ਪਿਛਲੀ ਖ਼ਬਰ ਬਾਬਾ ਖੇਤਰ ਪਾਲ ਮੰਦਿਰ 'ਚ ਹੋਲੀ ਦੇ ਪੂਜਨ ਸੰਬੰਧੀ ਤਿਆਰੀਆਂ ਮੁਕੰਮਲ ਅਗਲੀ ਖ਼ਬਰ ਅਦਬੀ ਚਿਹਰਾ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਵਸ 'ਤੇ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।