17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਅਦਬੀ ਚਿਹਰਾ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਵਸ 'ਤੇ ਸਮਾਗਮ ਕਰਵਾਇਆ

ਅਜੀਤ ਡੈਸਕ 01-03-2026
ਟੋਰਾਂਟੋ, 28 ਫਰਵਰੀ (ਹਰਜੀਤ ਸਿੰਘ ਬਾਜਵਾ)-ਅਦਬੀ ਚਿਹਰਾ ਸੰਸਥਾ ਕੌਰਨਵਾਲ (ਨੇੜੇ ਅÏਟਵਾ/ਮਾਂਟਰੀਅਲ) ਵੱਲੋਂ ਬੀਤੇ ਦਿਨੀ ਕÏਮਾਂਤਰੀ ਮਾਂ ਬੋਲੀ ਦਿਵਸ ਦੇ ਸੰਬੰਧ 'ਚ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ | ਜਿਸ 'ਚ ਸੰਸਥਾ ਦੇ ਮੋਢੀ ਮੈਂਬਰ ਜਨਾਬ ਨਰੀਮ ਤਲਤ ਨੇ ਕੁਝ ਲਫ਼ਜ਼ ਮਾਂ ਬੋਲੀ ਦੇ ਮਾਣ 'ਚ ਕਹਿ ਕੇ ਮਾਈਕ ਸ਼ੋਏਬ ਸਾਦਿਕ ਨੂੰ ਦਿੱਤਾ | ਜਿਨ੍ਹਾਂ ਨੇ ਜੀ ਆਇਆਂ ਕਹਿੰਦਿਆਂ ਮਾਂ ਬੋਲੀ ਦਿਵਸ ਦੀਆਂ ਸਾਰਿਆਂ ਨੂੰ ਵਧਾਈਆਂ ਦਿੰਦਿਆਂ ਆਖਿਆ ਕਿ ਅਜੇ ਵੇਲਾ ਹੈ, ਆਪਾਂ ਸਾਰੇ ਰਲ ਮਿਲ ਕੇ ਪੰਜਾਬੀ ਬੋਲੀ ਲਈ ਹੰਭਲਾ ਮਾਰੀਏ 'ਤੇ ਆਪਣਾ ਗਵਾਚ ਰਿਹਾ ਅਕਸ ਸੰਭਾਲ ਲਈਏ ਨਹੀਂ 'ਤੇ ਸਾਡੀਆਂ ਆਉਂਣ ਵਾਲੀਆਂ ਪੀੜ੍ਹੀਆਂ ਨੇ ਸਾਡੀਆਂ ਨਹੀਂ ਰਹਿਣਾ, ਉਪਰੰਤ ਤਾਰਿਕ ਸ਼ਾਹ ਨੇ ਆਪਣੀ ਬੁਲੰਦ ਆਵਾਜ਼ 'ਚ ਰੱਬ ਦੀ ਸਿਫ਼ਤ 'ਚ ਕਲਾਮ ਗਾਇਆ | ਸਮਾਗਮ ਦੌਰਾਨ ਕ੍ਰਮਵਾਰ ਸੁਖਵਿੰਦਰ ਜੂਤਲਾ, ਰਣਜੀਤ ਦੇਵਗਨ, ਮਨਿੰਦਰ ਅੰਬਾਲਵੀਂ, ਮਨਜੀਤ ਚਾਤਿ੍ਕ, ਅਨਿੱਲ ਭਾਰਦਵਾਜ਼, ਸ਼ੋਇਬ ਸਾਦਿਕ, ਪ੍ਰਮਿੰਦਰ ਸਿੰਘ ਅਰਸ਼ੀ, ਸਰਬਜੀਤ ਸਿੰਘ, ਹਰਜਿੰਦਰ ਰਾਹੀ, ਮੋਹਣ ਸਪਰਾ, ਅਮਨਦੀਪ ਸਿੰਘ, ਸ਼ਾਦ ਜਮਸ਼ੇਦ, ਅਕਰਮ ਬੱਟ, ਹਰਜਿੰਦਰ ਸਿੰਘ ਪੱਤੜ, ਅਮਰਜੀਤ ਸਿੰਘ ਤੇ ਡਾ. ਹਰਪਾਲ ਸਿੰਘ ਬੁੱਟਰ ਵੱਲੋਂ ਆਪੋ-ਆਪਣੇ ਵਿਚਾਰਾਂ ਤੇ ਰਚਨਾਵਾਂ ਨਾਲ ਸਾਝ ਪਾਈ ਤੇ ਪੰਜਾਬੀ ਬੋਲੀ ਦੇ ਚੰਗੇ ਭਵਿੱਖ ਲਈ ਦੁਆ ਕੀਤੀ, ਅੰਤ 'ਚ ਸੰਸਥਾ ਵੱਲੋਂ ਕੁਝ ਇਕ ਮਾਣ ਸਨਮਾਨ ਵੀ ਕੀਤੇ ਗਏ ਤੇ ਸੰਸਥਾ ਦੇ ਸ਼ੋਇਬ ਸਾਦਿਕ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ |









ਪਿਛਲੀ ਖ਼ਬਰ ਭਾਰਤ ਦੇ ਕੌਂਸਲ ਜਨਰਲ ਨੇ ਸਕਾਟਿਸ਼ ਸੰਸਦ 'ਚ ਭਾਰਤ ਨਾਲ ਸੰਬੰਧਾਂ 'ਤੇ ਕੀਤੀ ਮੀਟਿੰਗ <br/> ਅਗਲੀ ਖ਼ਬਰ ਅਜੀਤਵਾਲ ਸ਼ਹੀਦਾਂ ਦੇ ਸਥਾਨ 'ਤੇ 5 ਦਿਨਾ ਧਾਰਮਿਕ ਸਮਾਗਮ ਹੋਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।