16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਆਸਟ੍ਰੇਲੀਆ ’ਚ ਪੰਜਾਬੀ ਭਾਸ਼ਾ ਦੀ ਸਿੱਖਿਆ ਲਈ ਰਾਸ਼ਟਰੀ ਨੀਤੀ ਬਣਾਉਣ ਦੀ ਉੱਠੀ ਮੰਗ

ਸਿਡਨੀ, 16 ਨਵੰਬਰ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਦੇ ਸਕੂਲਾਂ ਵਿਚ ਬੱਚਿਆਂ ਨੂੰ ਪੰਜਾਬੀ ਪੜ੍ਹਨ ਤੇ ਲਿਖਣ ਦੇ ਵਧੇਰੇ ਮੌਕੇ ਦੇਣ ਲਈ ਰਾਸ਼ਟਰੀ ਨੀਤੀ ਬਣਾਉਣ ਦੀ ਮੰਗ ਉੱਠੀ ਹੈ। ਇਸ ਸਬੰਧੀ ਜਾਰੀ ਪਟੀਸ਼ਨ ਰਾਹੀਂ ਸੰਘੀ ਤੇ ਰਾਜ ਸਰਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਪੰਜਾਬੀ ਨੂੰ ਤਰਜੀਹੀ ਏਸ਼ੀਆਈ ਭਾਸ਼ਾਵਾਂ ਵਿਚ ਸ਼ਾਮਲ ਕੀਤਾ ਜਾਵੇ ਤੇ ਸਰਕਾਰੀ ਤੇ ਗ਼ੈਰ-ਸਰਕਾਰੀ ਸਕੂਲਾਂ ਵਿਚ ਇਸ ਨੂੰ ਚੋਣਵੇਂ ਵਿਸ਼ੇ ਵਜੋਂ ਪੜ੍ਹਨ ਦੀ ਸਹੂਲਤ ਦਿੱਤੀ ਜਾਵੇ।

ਅਜੀਤ ਡੈਸਕ 17-11-2026
ਸਿਡਨੀ, 16 ਨਵੰਬਰ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਦੇ ਸਕੂਲਾਂ ਵਿਚ ਬੱਚਿਆਂ ਨੂੰ ਪੰਜਾਬੀ ਪੜ੍ਹਨ ਤੇ ਲਿਖਣ ਦੇ ਵਧੇਰੇ ਮੌਕੇ ਦੇਣ ਲਈ ਰਾਸ਼ਟਰੀ ਨੀਤੀ ਬਣਾਉਣ ਦੀ ਮੰਗ ਉੱਠੀ ਹੈ। ਇਸ ਸਬੰਧੀ ਜਾਰੀ ਪਟੀਸ਼ਨ ਰਾਹੀਂ ਸੰਘੀ ਤੇ ਰਾਜ ਸਰਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਪੰਜਾਬੀ ਨੂੰ ਤਰਜੀਹੀ ਏਸ਼ੀਆਈ ਭਾਸ਼ਾਵਾਂ ਵਿਚ ਸ਼ਾਮਲ ਕੀਤਾ ਜਾਵੇ ਤੇ ਸਰਕਾਰੀ ਤੇ ਗ਼ੈਰ-ਸਰਕਾਰੀ ਸਕੂਲਾਂ ਵਿਚ ਇਸ ਨੂੰ ਚੋਣਵੇਂ ਵਿਸ਼ੇ ਵਜੋਂ ਪੜ੍ਹਨ ਦੀ ਸਹੂਲਤ ਦਿੱਤੀ ਜਾਵੇ। ਇਹ ਮੰਗ ਆਸਟ੍ਰੇਲੀਆ ਦੀ ਸੰਘੀ ਸੰਸਦ ਦੇ ਪ੍ਰਤੀਨਿਧੀ ਸਦਨ ਦੀ ਸਿੱਖਿਆ ਬਾਰੇ ਸਥਾਈ ਕਮੇਟੀ ਦੀ ਜੂਨ 2026 ਦੀ ਰਿਪੋਰਟ ਦੇ ਮੱਦੇਨਜ਼ਰ ਉੱਠੀ ਹੈ। ਕਮੇਟੀ ਨੇ ਮੈਂਡਰਿਨ ਚੀਨੀ, ਇੰਡੋਨੇਸ਼ੀਆਈ, ਹਿੰਦੀ ਤੇ ਜਪਾਨੀ ਨੂੰ ‘ਤਰਜੀਹੀ ਭਾਸ਼ਾਵਾਂ’ ਵਜੋਂ ਸਿੱਧੀ ਸੰਘੀ ਮਾਲੀ ਸਹਾਇਤਾ ਦੇਣ ਦੀ ਸਿਫ਼ਾਰਸ਼ ਕੀਤੀ ਹੈ। ਪੰਜਾਬੀ, ਤਾਮਿਲ, ਕੋਰੀਆਈ, ਵੀਅਤਨਾਮੀ, ਟੈਗਾਲੋਗ, ਗੁਜਰਾਤੀ, ਤੇਲਗੂ ਅਤੇ ਬੰਗਾਲੀ ਨੂੰ ‘ਸਹਾਇਤਾ ਪ੍ਰਾਪਤ ਭਾਸ਼ਾਵਾਂ’ ਦੀ ਸ਼੍ਰੇਣੀ ਵਿਚ ਰੱਖਣ ਦੀ ਤਜਵੀਜ਼ ਹੈ। ਇਸ ਸ਼੍ਰੇਣੀ ਲਈ ਕਮੇਟੀ ਨੇ ਪਾਠਕ੍ਰਮ ਤੇ ਅਧਿਆਪਕਾਂ ਦੀ ਮਾਨਤਾ ਵਾਸਤੇ ਸਹਾਇਤਾ ਦੀ ਸਿਫ਼ਾਰਸ਼ ਕੀਤੀ ਹੈ। ਰਿਪੋਰਟ ਵਿਚ ਹਿੰਦੀ ਦੇ ਨਾਲ ਪੰਜਾਬੀ ਅਤੇ ਤਾਮਿਲ ਸਿੱਖਣ ਦੀ ਵਧਦੀ ਮੰਗ ਵੀ ਦਰਜ ਕੀਤੀ ਗਈ ਹੈ। ਆਸਟ੍ਰੇਲੀਆ ਦੇ ਅੰਕੜਾ ਬਿਊਰੋ ਦੀ 2021 ਦੀ ਮਰਦਮਸ਼ੁਮਾਰੀ ਮੁਤਾਬਕ ਦੇਸ਼ ਵਿਚ 2,39,033 ਲੋਕ ਘਰਾਂ ਵਿਚ ਪੰਜਾਬੀ ਬੋਲਦੇ ਸਨ। ਪੰਜਾਬੀ ਘਰਾਂ ਵਿਚ ਵਰਤੀਆ ਜਾਣ ਵਾਲੀਆਂ ਅੰਗਰੇਜ਼ੀ ਤੋਂ ਇਲਾਵਾ ਭਾਸ਼ਾਵਾਂ ਵਿਚ ਪੰਜਵੇਂ ਸਥਾਨ ’ਤੇ ਸੀ। ਇਸੇ ਦੌਰਾਨ ਤਾਮਿਲ ਸਿੱਖਿਆ ਜਥੇਬੰਦੀਆਂ ਨੇ ਵੀ ਇਕ ਵੱਖਰੀ ਪਟੀਸ਼ਨ ਰਾਹੀਂ ਤਾਮਿਲ ਲਈ ਤਰਜੀਹੀ ਦਰਜੇ ਦੀ ਮੰਗ ਕੀਤੀ ਹੈ। ਪੰਜਾਬੀ ਸਿੱਖਿਆ ਬਾਰੇ ਪਟੀਸ਼ਨ ਵਿਚ ਕਿੰਡਰਗਾਰਟਨ ਤੋਂ 12ਵੀਂ ਜਮਾਤ ਤੱਕ ਪੜ੍ਹਾਈ ਲਈ ਲੰਬੇ ਸਮੇਂ ਦੀ ਯੋਜਨਾ ਬਣਾਉਣ ਤੇ ਨਿਊ ਸਾਊਥ ਵੇਲਜ਼ ਵਿਚ ਸਿੱਖਿਆ ਮਿਆਰ ਅਥਾਰਟੀ (ਨੇਸਾ) ਰਾਹੀਂ ਕਿੰਡਰਗਾਰਟਨ ਤੋਂ 10ਵੀਂ ਤੇ ਉੱਚ ਸਕੂਲ ਸਰਟੀਫਿਕੇਟ (ਐੱਚ.ਐੱਸ.ਸੀ.) ਪੱਧਰ ਲਈ ਪੰਜਾਬੀ ਪਾਠਕ੍ਰਮ ਤਿਆਰ ਕਰਨ ਦੀ ਮੰਗ ਕੀਤੀ ਗਈ ਹੈ। ਇਸ ਮੰਗ ਨੂੰ ਸੰਘੀ ਅਤੇ ਰਾਜ ਸਰਕਾਰਾਂ ਤੱਕ ਪਹੁੰਚਾਉਣ ਲਈ ਭਾਈਚਾਰੇ ਨੂੰ ਪਟੀਸ਼ਨ ’ਤੇ ਵੱਧ ਤੋਂ ਵੱਧ ਦਸਤਖ਼ਤ ਕਰਨ ਅਤੇ ਇਸ ਨੂੰ ਹੋਰਨਾਂ ਨਾਲ ਸਾਂਝਾ ਕਰਨ ਦੀ ਅਪੀਲ ਕੀਤੀ ਗਈ ਹੈ।
ਪਿਛਲੀ ਖ਼ਬਰ ਆਸਟ੍ਰੇਲੀਆ ਤੋਂ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਜਥਾ 21 ਨੂੰ ਹੋਵੇਗਾ ਰਵਾਨਾ ਅਗਲੀ ਖ਼ਬਰ ਸਿਆਟਲ ਦੇ ਗੁਰਦੁਆਰਾ ਰੈਂਟਨ ਵਿਖੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।