ਅਜੀਤਵਾਲ, 28 ਫਰਵਰੀ (ਹਰਦੇਵ ਸਿੰਘ ਮਾਨ)-ਬਾਬੇ ਸ਼ਹੀਦਾਂ ਦੇ ਅਸਥਾਨ ਅਜੀਤਵਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਗਤਾਂ ਵਲੋਂ ਧਾਰਮਿਕ ਸਮਾਗਮ ਕਰਵਾਏ ਗਏ | ਇਨ੍ਹਾਂ 5 ਦਿਨਾਂ ਸਮਾਗਮਾਂ ਦੌਰਾਨ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ ਭੋਗ ਪਏ ਗਏ¢ ਇਸ ਦੌਰਾਨ ਰਾਤਰੀ ਦੀਵਾਨ ਬਾਬਾ ਅਮਰੀਕ ਸਿੰਘ ਖੁਦਾਈ ਚੱਕ ਵਾਲੇ ਅਤੇ ਬਾਬਾ ਭਾਗ ਸਿੰਘ ਨਾਨਕਸਰ ਵਾਲਿਆਂ ਨੇ ਸਜਾਏ ਅਤੇ ਕਥਾ ਵਾਚਕ ਭਾਈ ਰਸ਼ਪਾਲ ਸਿੰਘ ਨੇ ਗੁਰਬਾਣੀ ਕਥਾ ਵਿਚਾਰਾਂ ਨਾਲ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ ¢ ਸਮਾਪਤੀ ਦਿਨ ਅੰਮਿ੍ਤ ਵੇਲੇ ਦੇ ਦੀਵਾਨ ਬਾਬਾ ਭਾਗ ਸਿੰਘ ਨਾਨਕਸਰ ਵਾਲਿਆਂ ਦੇ ਜਥੇ ਨੇ ਸਜਾਏ ਅਤੇ ਭੋਗ ਉਪਰੰਤ ਬੀਬੀ ਦਲੇਰ ਕੌਰ ਖਾਲਸਾ ਦੇ ਜਥੇ ਨੇ ਸੰਗਤਾਂ ਵਿਚ ਹਾਜ਼ਰੀਆਂ ਲਗਵਾਈਆਂ ¢ ਧਾਰਮਿਕ ਦੀਵਾਨਾਂ ਦੌਰਾਨ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਧਾਰਨੀ ਹੋ ਬੁਰੇ ਕਰਮ ਤਿਆਗ ਕੇ ਚੰਗੇ ਕਰਮ ਕਰਦਿਆਂ ਜੀਵਨ ਸਫਲ ਕਰਨ ਦੀ ਬੇਨਤੀ ਕੀਤੀ¢ ਸਮਾਗਮਾਂ ਦੌਰਾਨ ਪ੍ਰਬੰਧਕਾਂ ਵਲੋਂ ਪਹੁੰਚੀਆਂ ਧਾਰਮਿਕ ਸ਼ਖਸੀਅਤਾਂ ਨੂੰ ਸਨਮਾਨ ਵੀ ਦਿੱਤਾ ਗਿਆ¢