ਸਾਦਿਕ, 28 ਫ਼ਰਵਰੀ (ਗੁਰਭੇਜ ਸਿੰਘ ਚੌਹਾਨ)-ਪੰਜਾਬ ਡਿਗਰੀ ਕਾਲਜ ਮਹਿਮੂਆਣਾ ਕੈਂਪਸ ਵਿਖੇ ਰੈੱਡ ਰਿਬਨ ਕਲੱਬ ਅਤੇ ਐਨ.ਐਸ.ਐਸ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਏਡਜ਼ ਕੰਟਰੋਲ ਸੁਸਾਇਟੀ (ਏਡਜ਼ ਵਿਭਾਗ) ਵਲੋਂ ਏਡਜ਼ ਜਾਗਰੂਕਤਾ ਸਬੰਧੀ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਡਾ. ਦੀਪਾਵਲੀ, ਡਾ. ਅੰਜੂ ਵਰਮਾ, ਡਾ. ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ | ਡਾ. ਦੀਪਾਵਲੀ ਨੇ ਐਚ ਆਈ ਵੀ ਏਡਜ਼ ਅਤੇ ਗੁਪਤ ਰੋਗਾਂ ਬਾਰੇ ਜਾਣਕਾਰੀ ਦਿੱਤੀ | ਡਾ. ਸੁਖਜਿੰਦਰ ਸਿੰਘ ਨੇ ਏਡਜ਼ ਦੀ ਬਿਮਾਰੀ ਦੇ ਫ਼ੈਲਣ ਦੇ ਕਾਰਨ, ਉਪਾਅ ਅਤੇ ਬਚਾਓ ਬਾਰੇ ਦੱਸਿਆ | ਉਨ੍ਹਾਂ ਦੱਸਿਆ ਕਿ ਏਡਜ਼ ਦੇ ਫ਼ੈਲਣ ਦਾ ਕਾਰਨ ਦੂਸ਼ਿਤ ਸੂਈਆਂ ਦਾ ਉਪਯੋਗ, ਸਰੀਰਕ ਸੰਬੰਧਾਂ, ਗ਼ਲਤ ਖੂਨ ਚੜ੍ਹਨ ਅਤੇ ਮਾਂ ਤੋਂ ਪੇਟ ਵਿਚ ਪਲ ਰਹੇ ਬੱਚੇ ਨੂੰ ਹੋਣਾ ਹੈ | ਇਸ ਮੌਕੇ ਪ੍ਰੋ. ਅਬਜੀਤ ਸਿੰਘ ਡੋਡ ਨੋਡਲ ਅਫ਼ਸਰ ਰੈੱਡ ਰਿਬਨ ਕਲੱਬ ਅਤੇ ਪ੍ਰੋਗਰਾਮ ਅਫ਼ਸਰ ਐਨ ਐਸ ਐਸ ਵਲੋਂ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ | ਇਸ ਮੌਕੇ ਪ੍ਰੋ. ਹਰਵਿੰਦਰ ਪਾਲ ਸਿੰਘ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਮਨਜੀਤ ਕੌਰ, ਪ੍ਰੋ. ਜਗਰਾਜ ਸਿੰਘ ਤਾੋ ਇਲਾਵਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |