ਸਾਦਿਕ, 28 ਫ਼ਰਵਰੀ (ਆਰ.ਐਸ.ਧੁੰਨਾ)- ਬਾਬਾ ਕਾਲਾ ਮਹਿਰ ਦੀ ਯਾਦ ਵਿਚ ਕਰਵਾਏ ਜਾ ਰਹੇ ਤਿੰਨ ਦਿਨਾਂ 19ਵੇਂ ਮੜ੍ਹਾਣੇ ਦੇ ਮੇਲੇ ਦੇ ਪਹਿਲੇ ਦਿਨ ਲੜਕੀਆਂ ਦੇ ਓਪਨ ਕਬੱਡੀ ਦੇ ਸ਼ੋਅ ਮੈਚ ਕਰਵਾਏ ਗਏ | ਕਬੱਡੀ ਦੇ ਹੋਏ ਫ਼ਸਵੇਂ ਮਕਾਬਲਿਆਂ 'ਚੋਂ ਮਹਿਣਾ ਦੀ ਟੀਮ ਨੇ ਪਹਿਲਾ ਅਤੇ ਰੌਂਤਾ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ | ਇਸੇ ਦਿਨ ਲੜਕਿਆਂ ਦੀ 60 ਕਿਲੋਗ੍ਰਾਮ ਵਰਗ ਕਬੱਡੀ ਦੇ ਹੋਏ ਜਬਰਦਸਤ ਮੁਕਾਬਲਿਆਂ 'ਚੋਂ ਮੇਜ਼ਬਾਨ ਝੋਕ ਸਰਕਾਰੀ ਦੀ ਟੀਮ ਪਹਿਲੇ ਅਤੇ ਮਾਨ ਸਿੰਘ ਵਾਲਾ ਦੀ ਟੀਮ ਦੂਜੇ ਸਥਾਨ 'ਤੇ ਰਹੀ | ਇਹ ਖੇਡ ਮੇਲਾ ਬਾਬਾ ਕਾਲਾ ਮਹਿਰ ਮੇਲਾ ਕਮੇਟੀ ਪਿੰਡ ਝੋਕ ਸਰਕਾਰੀ ਵਲੋਂ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ ਐਨ.ਆਰ.ਆਈ ਭਰਾਵਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਕਮੇਟੀ ਮੈਂਬਰਾਂ ਰਾਜਾ ਸੰਧੂ, ਨਿੰਮਾ ਮੌੜ, ਗੁਰਜੀਤ ਸਿੰਘ, ਰਾਜ ਧਾਲੀਵਾਲ, ਗੁਰਮੀਤ ਸੰਧੂ, ਸੰਦੀਪ ਸੰਧੂ, ਲਵਪ੍ਰੀਤ ਸਰਾਂ, ਅਮਨਦੀਪ ਸਿੰਘ ਸੰਧੂ, ਜਗਦੀਪ ਬਰਾੜ ਆਦਿ ਨੇ ਦੱਸਿਆ ਕਿ ਮੇਲੇ ਦੇ ਆਵਰੀ ਦਿਨ 1 ਮਾਰਚ ਐਤਵਾਰ ਨੂੰ ਗਾਇਕ ਜੋੜੀ ਬਲਕਾਰ ਅਣਖੀਲਾ ਅਤੇ ਬੀਬਾ ਮਨਜਿੰਦਰ ਗੁਲਸ਼ਨ ਦਾ ਖੁੱਲ੍ਹਾ ਅਖਾੜਾ ਲੱਗੇਗਾ |