17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਲੋਂ 'ਖ਼ੂਨ ਦੀ ਸੁਰੱਖਿਅਤ ਵਰਤੋਂ ਅਤੇ ਪ੍ਰਬੰਧਨ' ਵਿਸ਼ੇ 'ਤੇ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 01-03-2026
ਫ਼ਰੀਦਕੋਟ, 28 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਦੇ ਅਧੀਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਇਮਿਊਨੋਹਿਮੈਟੋਲੋਜੀ ਅਤੇ ਬਲੱਡ ਟਰਾਂਸਫਿਊਜ਼ਨ ਵਿਭਾਗ ਵਲੋਂ 'ਖੂਨ ਦੀ ਸੁਰੱਖਿਅਤ ਵਰਤੋਂ ਅਤੇ ਪ੍ਰਬੰਧਨ' ਵਿਸ਼ੇ 'ਤੇ ਇਕ ਰੋਜ਼ਾ ਰਾਸ਼ਟਰੀ ਪੱਧਰ ਦੀ 'ਕੰਟੀਨਿਊਇੰਗ ਮੈਡੀਕਲ ਐਜੂਕੇਸ਼ਨ' ਦਾ ਸਫ਼ਲ ਪ੍ਰੋਗਰਾਮ ਕਰਵਾਇਆ ਗਿਆ | ਸਮਾਗਮ ਵਿਚ ਬੀ.ਐਫ.ਯੂ.ਐਚ.ਐਸ. ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਾਜੀਵ ਸੂਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੀ ਜੁਆਇੰਟ ਡਾਇਰੈਕਟਰ ਡਾ. ਸੁਨੀਤਾ ਭਗਤ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ | ਯੂਨੀਵਰਸਿਟੀ ਦੇ ਰਜਿਸਟਰਾਰ ਅਰਵਿੰਦ ਕੁਮਾਰ, ਡੀਨ ਕਾਲਜਿਜ਼ ਡਾ. ਦੀਪਕ ਜੌਨ ਭੱਟੀ, ਵਧੀਕ ਰਜਿਸਟਰਾਰ ਡਾ. ਰੋਹਿਤ ਚੋਪੜਾ ਤੇ ਡਾ. ਰਾਜੀਵ ਜੋਸ਼ੀ, ਕੰਟਰੋਲਰ ਪ੍ਰੀਖਿਆਵਾਂ ਡਾ. ਰਾਜੀਵ ਸ਼ਰਮਾ, ਪੀ.ਐਮ.ਸੀ. ਮੈਂਬਰ ਡਾ. ਰਵੀ ਬਾਂਸਲ ਅਤੇ ਪਿ੍ੰਸੀਪਲ ਡਾ. ਸੰਜੇ ਗੁਪਤਾ ਸਮੇਤ ਕਈ ਹੋਰ ਉੱਚ ਅਧਿਕਾਰੀਆਂ ਨੇ ਆਪਣੀ ਹਾਜ਼ਰੀ ਨਾਲ ਪ੍ਰੋਗਰਾਮ ਦੀ ਮਹੱਤਤਾ ਨੂੰ ਵਧਾਇਆ | ਇਸ ਅਕਾਦਮਿਕ ਸੰਮੇਲਨ ਦਾ ਮੁੱਖ ਉਦੇਸ਼ ਆਧੁਨਿਕ ਸਿਹਤ ਸੰਭਾਲ ਪ੍ਰਣਾਲੀ ਵਿਚ ਖੂਨ ਦੀ ਵਰਤੋਂ ਨੂੰ ਵਧੇਰੇ ਸੁਰੱਖਿਅਤ, ਨੈਤਿਕ ਅਤੇ ਸਥਿਰ ਬਣਾਉਣਾ ਸੀ | ਸੀ.ਐਮ.ਈ. ਦੌਰਾਨ ਦੇਸ਼ ਦੇ ਚੋਟੀ ਦੇ ਸੰਸਥਾਨਾਂ ਜਿਵੇਂ ਕਿ ਏਮਜ਼ ਜੰਮੂ ਅਤੇ ਨਵੀਂ ਦਿੱਲੀ, ਪੀ.ਜੀ.ਆਈ.ਐਮ.ਈ.ਆਰ. ਚੰਡੀਗੜ੍ਹ, ਜੀ.ਐਮ.ਸੀ.ਐਚ. ਚੰਡੀਗੜ੍ਹ ਅਤੇ ਫੌਰਟਿਸ ਹਸਪਤਾਲ ਮੁਹਾਲੀ ਤੋਂ ਆਏ ਵਿਸ਼ਾ ਮਾਹਿਰਾਂ ਨੇ ਮਹੱਤਵਪੂਰਨ ਵਿਗਿਆਨਕ ਵਿਚਾਰ ਪੇਸ਼ ਕੀਤੇ | ਇਸ ਦੌਰਾਨ ਖਾਸ ਤੌਰ 'ਤੇ 'ਪੇਸ਼ੈਂਟ ਬਲੱਡ ਮੈਨੇਜਮੈਂਟ' ਅਤੇ 'ਹੀਮੋਵਿਜੀਲੈਂਸ' ਵਰਗੇ ਗੰਭੀਰ ਵਿਸ਼ਿਆਂ 'ਤੇ ਚਰਚਾ ਕੀਤੀ ਗਈ, ਤਾਂ ਜੋ ਖ਼ੂਨ ਦੇ ਸਰੋਤਾਂ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ ਅਤੇ ਮਰੀਜ਼ਾਂ ਦੀ ਜਾਨ ਨੂੰ ਹੋਰ ਸੁਰੱਖਿਅਤ ਬਣਾਇਆ ਜਾ ਸਕੇ | ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ ਦੇ ਸਹਿਯੋਗ ਨਾਲ ਕਰਵਾਈ ਗਈ ਇਹ ਵਰਕਸ਼ਾਪ ਖੋਜਾਰਥੀਆਂ ਅਤੇ ਡਾਕਟਰਾਂ ਲਈ ਕਾਫ਼ੀ ਸਾਰਥਕ ਸਿੱਧ ਹੋਈ | ਵਿਭਾਗ ਦੀ ਮੁਖੀ ਅਤੇ ਚੇਅਰਪਰਸਨ ਡਾ. ਨੀਤੂ ਕੁੱਕੜ ਦੀ ਅਗਵਾਈ ਹੇਠ ਡਾ. ਪਾਰੁਲ ਗਰਗ, ਡਾ. ਅੰਜਲੀ ਹਾਂਡਾ, ਡਾ. ਨਵਰੀਤ ਸਿੰਘ ਅਤੇ ਡਾ. ਸਿਮਰਨਜੀਤ ਕੌਰ ਦੀ ਟੀਮ ਨੇ ਇਸ ਪੂਰੇ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਿ•ਆ | ਅਕਾਦਮਿਕ ਲੈਕਚਰਾਂ ਤੋਂ ਇਲਾਵਾ, ਸਮਾਗਮ ਵਿਚ ਪੋਸਟਰ ਅਤੇ ਖੋਜ ਪੱਤਰ ਪੇਸ਼ਕਾਰੀ ਦੇ ਮੁਕਾਬਲੇ ਵੀ ਕਰਵਾਏ ਗਏ | ਨੌਜਵਾਨ ਮੈਡੀਕਲ ਪੇਸ਼ੇਵਰਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਇਕ 'ਐਜੂਕੇਸ਼ਨਲ ਰੀਲ ਕੰਪੀਟੀਸ਼ਨ' ਵੀ ਕਰਵਾਇਆ ਗਿਆ, ਜੋ ਕਿ ਸਭ ਲਈ ਖਿੱਚ ਦਾ ਕੇਂਦਰ ਰਿਹਾ |
ਪਿਛਲੀ ਖ਼ਬਰ ਬੀ.ਆਰ. ਅੰਬੇਡਕਰ ਕਾਲਜ 'ਚ ਰੀਤੂ ਅਤੇ ਹਿਤੇਸ਼ ਕੁਮਾਰ ਬੈਸਟ ਅਥਲੀਟ ਬਣੇ ਅਗਲੀ ਖ਼ਬਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਦੁੱਲਟ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।