17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਬੀ.ਆਰ. ਅੰਬੇਡਕਰ ਕਾਲਜ 'ਚ ਰੀਤੂ ਅਤੇ ਹਿਤੇਸ਼ ਕੁਮਾਰ ਬੈਸਟ ਅਥਲੀਟ ਬਣੇ

ਅਜੀਤ ਡੈਸਕ 01-03-2026
ਡੱਬਵਾਲੀ, 28 ਫ਼ਰਵਰੀ (ਇਕਬਾਲ ਸਿੰਘ ਸ਼ਾਂਤ)-ਡਾ. ਬੀ.ਆਰ. ਅੰਬੇਡਕਰ ਸਰਕਾਰੀ ਕਾਲਜ ਡੱਬਵਾਲੀ ਦੀ ਸਾਲਾਨਾ ਅਥਲੈਟਿਕਸ ਮੀਟ 'ਚ ਲੜਕੀਆਂ ਵਰਗ ਵਿਚੋਂ ਰੀਤੂ ਅਤੇ ਲੜਕੇ ਵਰਗ ਤੋਂ ਹਿਤੇਸ਼ ਕੁਮਾਰ ਬੈਸਟ ਅਥਲੀਟ ਚੁਣਿਆਂ ਗਿਆ | ਅਥਲੈਟਿਕ ਮੀਟ ਦੇ ਦੂਸਰੇ ਦਿਨ ਸਮਾਪਨ ਸਮਾਰੋਹ ਮੌਕੇ ਸਰਕਾਰੀ ਕਾਲਜ ਕਾਲਾਂਵਾਲੀ ਦੇ ਪਿੰ੍ਰਸੀਪਲ ਪ੍ਰੋ. ਦਿਲਰਾਜ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਵਿਸ਼ੇਸ਼ ਮਹਿਮਾਨ ਸਰਪੰਚ ਪ੍ਰਤੀਨਿਧਿ ਸ਼ਿਵਚਰਨ ਸਿੰਘ ਪੁੱਜੇ | ਇਸ ਮੌਕੇ ਖੇੇਡ ਮੁਕਾਬਲਿਆਂ ਵਿਚ 200 ਮੀਟਰ ਮਹਿਲਾ ਦੌੜ ਵਿਚ ਰੀਤੂ ਪਹਿਲੇ, ਅਰਪਣ ਦੂਸਰੇ ਅਤੇ ਰੇਖਾ ਤੀਜਾ ਸਥਾਨ 'ਤੇ ਰਹੀ | ਪੁਰਸ਼ ਵਰਗ ਵਿਚ ਮੋਹਿਤ ਨੇ ਪਹਿਲਾ, ਪ੍ਰਕਟ ਸਿੰਘ ਨੇ ਦੂਸਰਾ ਅਤੇ ਹਿਤੇਸ਼ ਨੇ ਤੀਜਾ ਸਥਾਨ ਹਾਸਿਲ ਕੀਤਾ | ਡਿਸਕਸ ਥਰੋ (ਲੜਕੇ) ਵਿਚ ਹਿਤੇਸ਼, ਜਸਕਰਨ ਅਤੇ ਸੂਰਜ ਪ੍ਰਕਾਸ਼ ਕ੍ਰਮਵਾਰ ਜੇਤੂ ਰਹੇ | ਹਾਈ ਜੰਪ (ਲੜਕੀਆਂ) ਵਿਚ ਸ਼ਾਲੂ ਨੇ ਪਹਿਲਾ, ਕਲਪਨਾ ਨੇ ਦੂਜਾ ਅਤੇ ਰੇਖਾ ਨੇ ਤੀਜਾ ਸਥਾਨ ਲਿਆ | ਹਾਈ ਜੰਪ (ਲੜਕੇ) ਵਿਚ ਸਮਰਥ ਵਰਮਾ, ਨੀਰਜ ਅਤੇ ਹਿਤੇਸ਼ ਜੇਤੂ ਰਹੇ | ਮੁੱਖ ਮਹਿਮਾਨ ਪ੍ਰੋ. ਦਿਲਰਾਜ ਸਿੰਘ ਨੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਅਨੁਸ਼ਾਸਨ ਅਤੇ ਟੀਮ ਭਾਵਨਾ ਅਪਣਾਉਣ ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਡਾ. ਵਿਕਰਮ ਬਾਂਸਲ ਨੇ ਸਮੂਹ ਮਹਿਮਾਨ ਦਾ ਜੀ ਅਇਆ ਨੂੰ ਆਖਿਆ | ਪ੍ਰਬੰਧਕ ਸਕੱਤਰ ਡਾ. ਸੁਨੀਲ ਜੋਸ਼ੀ ਨੇ ਧੰਨਵਾਦ ਕੀਤਾ | ਸਟੇਜ ਸੰਚਾਲਨ ਡਾ. ਸ਼ੱਨੋ ਦੇਵੀ ਅਤੇ ਗੁਰਲਾਲ ਸਿੰਘ ਨੇ ਕੀਤਾ |
ਪਿਛਲੀ ਖ਼ਬਰ ਪੁਲਿਸ ਵਲੋਂ ਸੇਵਾ ਮੁਕਤ ਹੋਏ ਪੁਲਿਸ ਅਧਿਕਾਰੀਆਂ ਨੂੰ ਵਿਦਾਇਗੀ ਪਾਰਟੀ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਲੋਂ 'ਖ਼ੂਨ ਦੀ ਸੁਰੱਖਿਅਤ ਵਰਤੋਂ ਅਤੇ ਪ੍ਰਬੰਧਨ' ਵਿਸ਼ੇ 'ਤੇ ਪ੍ਰੋਗਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।