17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਪੀ.ਯੂ. ਦੇ ਰਿਜ਼ਨਲ ਸੈਂਟਰ ਵਿਖੇ ਦੋ ਰੋਜ਼ਾ ਰਾਸ਼ਟਰੀ ਕਾਨਫ਼ਰੰਸ ਸਮਾਪਤ

ਅਜੀਤ ਡੈਸਕ 01-03-2026
ਸ੍ਰੀ ਮੁਕਤਸਰ ਸਾਹਿਬ, 28 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)- ਪੰਜਾਬ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਸ੍ਰੀ ਮੁਕਤਸਰ ਸਾਹਿਬ ਵਿਖੇ ਡਾਇਰੈਕਟਰ ਪ੍ਰੋ. ਮਨੀਸ਼ ਕੁਮਾਰ ਜਿੰਦਲ ਦੀ ਅਗਵਾਈ 'ਚ ਦੋ ਰੋਜ਼ਾ ਰਾਸ਼ਟਰੀ ਕਾਨਫ਼ਰੰਸ ਸਮਾਪਤ ਹੋ ਗਈ | ਕਾਨਫ਼ਰੰਸ ਦੇ ਦੂਜੇ ਦਿਨ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਡਾ. ਪਰਮਜੀਤ ਸਿੰਘ ਢੀਂਗਰਾ ਨੇ ਕੀਤੀ | ਇਸ ਸੈਸ਼ਨ 'ਚ ਪ੍ਰੋਫ਼ੈਸਰ ਸੁਸ਼ੀਲ ਕੁਮਾਰ, ਡਾ. ਮੋਹਿੰਦਰ ਕੁਮਾਰ, ਪ੍ਰੋ. ਹਰਦੀਪ ਸਿੰਘ ਨੇ ਪੇਪਰ ਪੇਸ਼ ਕੀਤੇ, ਜਿਨ੍ਹਾਂ 'ਤੇ ਖ਼ੂਬ ਚਰਚਾ ਹੋਈ ਅਤੇ ਸਵਾਲ ਜਵਾਬ ਕਰਦਿਆਂ ਵਿਦਿਆਰਥੀਆਂ ਨੂੰ ਇਕ ਚੰਗੀ ਸੇਧ ਮਿਲੀ | ਦੂਜੇ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਤਰਲੋਕ ਬੰਧੂ (ਪਿ੍ੰਸੀਪਲ ਦਸਮੇਸ਼ ਖ਼ਾਲਸਾ ਬੀ.ਐੱਡ. ਕਾਲਜ) ਨੇ ਕੀਤੀ | ਇਸ ਸੈਸ਼ਨ ਵਿਚ ਡਾ. ਨੀਤਾ ਕੁਮਾਰੀ, ਬਲੇਂਦੂ ਸਿੰਘ, ਅਸ਼ੋਕ ਮੌਰੀਆ, ਡਾ. ਸ਼ਸ਼ੀ ਕਾਂਤ ਰਾਏ, ਡਾ. ਸੰਦੀਪ ਕੌਰ, ਪ੍ਰੋ. ਅਸੀਮ ਸਿੰਘ, ਪ੍ਰੋ. ਹਰਵਿੰਦਰ ਕੌਰ, ਡਾ. ਇੰਦਰਜੀਤ ਕੌਰ ਨੇ ਪੇਪਰ ਪੇਸ਼ ਕੀਤੇ, ਜਿਸ 'ਤੇ ਵਿਚਾਰ ਚਰਚਾ ਹੋਈ | ਸਮਾਪਤੀ ਸੈਸ਼ਨ ਵਿਚ ਪ੍ਰੋਫ਼ੈਸਰ ਮਾਇਆ ਸ਼ੰਕਰ ਪਾਂਡੇ ਨੇ ਪ੍ਰਧਾਨਗੀ ਕੀਤੀ | ਡਾ. ਸਰਬਜੀਤ ਕੌਰ ਪਿ੍ੰਸੀਪਲ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਡਾ. ਲਖਵਿੰਦਰ ਸਿੰਘ, ਅਜੇਂਦਰ ਸਿੰਘ ਮੁੰਬਈ ਨੇ ਪੇਪਰ ਪੇਸ਼ ਕੀਤਾ | ਸਮਾਪਤੀ ਸੈਸ਼ਨ ਵਿਚ ਬੋਲਦਿਆਂ ਪ੍ਰੋਫ਼ੈਸਰ ਪਾਂਡੇ ਨੇ ਕਾਨਫ਼ਰੰਸ ਦੇ ਵਿਸ਼ੇ ਸਾਹਿਤ ਅਤੀਤ ਤੇ ਵਰਤਮਾਨ ਦੀ ਸਾਰਥਿਕਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਤੇ ਪ੍ਰਬੰਧਕਾਂ ਨੂੰ ਕਾਨਫਰੰਸ ਦੀ ਸਫ਼ਲਤਾ ਲਈ ਮੁਬਾਰਕਾਂ ਦਿੱਤੀਆਂ | ਕਾਨਫ਼ਰੰਸ ਦੇ ਕਨਵੀਨਰ ਪ੍ਰੋਫ਼ੈਸਰ ਜੇ.ਐੱਸ. ਢਿੱਲੋਂ ਨੇ ਧੰਨਵਾਦ ਕਰਦਿਆਂ ਮੁੱਲਵਾਨ ਗੱਲਾਂ ਕੀਤੀਆਂ | ਪ੍ਰੋ. ਆਰ.ਕੇ. ਮਿਸ਼ਰਾ ਨੇ ਭਾਵੁਕ ਹੁੰਦਿਆਂ ਕਾਨਫ਼ਰੰਸ ਦੀ ਸਫ਼ਲਤਾ ਲਈ ਸਭ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰੋ. ਬਲਜਿੰਦਰ ਕੌਰ, ਪ੍ਰੋ. ਨੀਸ਼ਾ ਜੈਨ, ਡਾ. ਗੁਰਪਾਲ ਸਿੰਘ, ਡਾ. ਮੋਹਿੰਦਰ ਕੁਮਾਰ, ਪ੍ਰੋ. ਗੁਰਜਸਵਿੰਦਰ ਸਿੰਘ, ਪ੍ਰੋ. ਹਰਦੀਪ ਸਿੰਘ, ਰਜਨੀਸ਼ ਗੰਭੀਰ, ਡਾ. ਮਨਜੀਤ ਕੌਰ, ਡਾ. ਗੁਰਪ੍ਰੀਤ ਕੌਰ, ਡਾ. ਮਨਪ੍ਰੀਤ ਕੌਰ ਸਮੇਤ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਅਗਲੀ ਖ਼ਬਰ ਦਸਮੇਸ਼ ਮਿਸ਼ਨ ਸਕੂਲ ਹਰੀਨੌਂ 'ਚ ਪ੍ਰਭਾਵਸ਼ਾਲੀ ਅਧਿਆਪਕ ਮਾਪੇ ਮਿਲਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।