ਡੱਬਵਾਲੀ, 28 ਫ਼ਰਵਰੀ (ਇਕਬਾਲ ਸਿੰਘ ਸ਼ਾਂਤ)-ਨਹਿਰੂ ਸੀਨੀਅਰ ਸੈਕੰਡਰੀ ਸਕੂਲ ਡੱਬਵਾਲੀ ਵਿਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ | ਜਿਸ ਤਹਿਤ ਕਲਾਸ 5ਵੀਂ ਤੋਂ 8ਵੀਂ ਤੱਕ ਵਿਗਿਆਨ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਵਿਦਿਆਰਥੀਆਂ ਨੇ ਪ੍ਰਯੋਗਾਂ ਰਾਹੀਂ ਅਮਲ-ਖਾਰ, ਪ੍ਰਕਾਸ਼ ਵਿਕਸ਼ੇਪਣ, ਬਿਜਲੀ ਦੇ ਸੁਚਾਲਕ-ਕੁਚਾਲਕ, ਸਟਾਰਚ-ਚਰਬੀ ਜਾਂਚ ਅਤੇ ਪਾਰਦਰਸ਼ਤਾ ਦੇ ਸਿਧਾਂਤ ਸਮਝੇ | ਸਕੂਲ ਦੇ ਨਿਰਦੇਸ਼ਕ ਹਰਿ ਪ੍ਰਕਾਸ਼ ਸ਼ਰਮਾ ਨੇ ਸ਼ਵਾਸ ਦਾ ਆਇਤਨ ਕੱਢਣਾ ਸਿਖਾ ਕੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ | ਇਸ ਮੌਕੇ ਵਿਗਿਆਨ ਅਧਿਆਪਕ ਹਸਨਦੀਪ, ਯੋਗੇਸ਼ ਅਤੇ ਮਨਜੋਤ ਕੌਰ ਨੇ ਭੂਮਿਕਾ ਨਿਭਾਈ |