29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸ਼ੂਗਰ ਚੇਤਨਾ ਸੁਸਾਇਟੀ ਵਲੋਂ ਕੈਂਪ <br/>

ਅਜੀਤ ਡੈਸਕ 02-03-2026
ਮੋਗਾ, 1 ਮਾਰਚ (ਅਸ਼ੋਕ ਬਾਂਸਲ)- ਸ਼ੂਗਰ ਅਵੇਅਰਨੈੱਸ ਸੋਸਾਇਟੀ ਨੇ ਗੀਤਾ ਭਵਨ ਚੌਕ ਵਿਖੇ ਇਕ ਮੁਫ਼ਤ ਸ਼ੂਗਰ ਚੈੱਕਅਪ ਕੈਂਪ ਲਗਾਇਆ | ਜਿਸ ਦੇ ਪ੍ਰੋਜੈਕਟ ਇੰਚਾਰਜ ਬਲਦੇਵ ਬਾਂਸਲ ਨੇ ਦੱਸਿਆ ਕਿ ਅੱਜ ਲੈਬ ਟੈਕਨੀਸ਼ੀਅਨਾਂ ਨੇ 57 ਲੋਕਾਂ ਤੋਂ ਖੂਨ ਦੇ ਨਮੂਨੇ ਇਕੱਠੇ ਕੀਤੇ | ਉਨ੍ਹਾਂ ਦੱਸਿਆ ਕੀ ਸ਼ੂਗਰ ਤੋਂ ਬਚਣ ਲਈ ਇਸ ਦੀ ਜਾਗਰੂਕਤਾ ਫੈਲਾਉਣ ਲਈ ਸੁਸਾਇਟੀ ਵਲੋਂ ਲਗਾਏ ਜਾ ਰਹੇ ਸਿਹਤ ਕੈਂਪਾਂ ਬਹੁਤ ਹੀ ਸ਼ਲਾਘਾਯੋਗ ਕਦਮ ਹੈ | ਸੰਸਥਾਪਕਾਂ ਰਜਿੰਦਰ ਛਾਬੜਾ, ਪ੍ਰਦੀਪ ਮੰਗਲਾ ਤੇ ਗੌਰਵ ਜੈਨ ਨੇ ਦੱਸਿਆ ਕਿ ਸੰਸਥਾ ਹਰ ਐਤਵਾਰ ਨੂੰ ਵੱਖ-ਵੱਖ ਥਾਵਾਂ 'ਤੇ ਇਹ ਕੈਂਪ ਲਗਾਉਂਦੀ ਹੈ, ਜਿਨ੍ਹਾਂ 'ਚ ਰੇਲਵੇ ਸਟੇਸ਼ਨ ਦੇ ਬਾਹਰ, ਨੇਚਰ ਪਾਰਕ, ਬੱਸ ਸਟੈਂਡ ਤੇ ਗੀਤਾ ਭਵਨ ਚੌਕ ਸ਼ਾਮਲ ਹਨ | ਉਨ੍ਹਾਂ ਕਿਹਾ ਕਿ ਸੁਸਾਇਟੀ ਦਾ ਮੁੱਖ ਉਦੇਸ਼ ਮਨੁੱਖਤਾ ਦੀ ਭਲਾਈ ਲਈ ਕੰਮ ਕਰਨਾ ਹੈ ਤੇ ਸੁਸਾਇਟੀ ਵਲੋਂ ਅਜਿਹੇ ਮੁਫ਼ਤ ਚੈੱਕਅਪ ਕੈਂਪ ਲਗਾਏ ਜਾਂਦੇ ਰਹਿਣਗੇ | ਇਸ ਮੌਕੇ ਸੁਸਾਇਟੀ ਦੇ ਮੈਂਬਰ ਪ੍ਰਦੀਪ ਮੰਗਲਾ, ਬਲਦੇਵ ਬਾਂਸਲ, ਸੁਰਿੰਦਰ ਗਰੋਵਰ, ਪ੍ਰਵੀਨ ਗਰਗ ਬੌਬੀ, ਗੌਰਵ ਕੁਮਾਰ ਜੈਨ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਡਾ. ਸੈਫੁਦੀਨ ਕਿਚਲੂ ਸਕੂਲ 'ਚ ਪ੍ਰੀਖਿਆਵਾਂ ਤੋਂ ਪਹਿਲਾਂ ਮਾਪੇ-ਅਧਿਆਪਕ ਮੀਟਿੰਗ ਦਾ ਆਯੋਜਨ <br/> ਅਗਲੀ ਖ਼ਬਰ ਮਿਡ-ਡੇ-ਮੀਲ ਕੁੱਕ ਯੂਨੀਅਨ ਦਾ ਵਫਦ ਸਿੱਖਿਆ ਵਿਭਾਗ ਤੇ ਸਕੱਤਰ ਨੂੰ ਮਿਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।