ਮੋਗਾ, 1 ਮਾਰਚ (ਜਸਪਾਲ ਸਿੰਘ ਬੱਬੀ)-ਮਿਡ-ਡੇ-ਮੀਲ ਕੁੱਕ ਯੂਨੀਅਨ (ਬੀ.ਐਮ.ਐਸ.) ਦਾ ਵਫਦ ਸੂਬਾ ਪ੍ਰਧਾਨ ਕਰਮ ਚੰਦ ਚਿੰਡਾਲੀਆ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਅਤੇ ਉਚੇਰੀ ਸਿੱਖਿਆ ਸਕੱਤਰ ਮੈਡਮ ਸੋਨਾਲੀ ਗਿਰੀ ਨੂੰ ਮੰਗਾਂ ਦੇ ਸਬੰਧ 'ਚ ਜਨਰਲ ਮੈਨੇਜਰ ਮਿਡ-ਡੇ-ਮੀਲ ਕੁੱਕ ਸੁਸਾਇਟੀ ਵਰਿੰਦਰ ਸਿੰਘ ਬਰਾੜ ਦੀ ਹਾਜ਼ਰੀ ਵਿਚ ਮੋਹਾਲੀ ਵਿਖੇ ਮਿਲਿਆ | ਸੂਬਾ ਪ੍ਰਧਾਨ ਕਰਮ ਚੰਦ ਚਿੰਡਾਲੀਆ ਨੇ ਦੱਸਿਆ ਕਿ 5 ਮੰਗਾਂ ਪ੍ਰਵਾਨ ਕਰ ਲਈਆਂ ਹਨ | ਜਿਸ ਵਿਚ ਹਰਿਆਣਾ ਸਰਕਾਰ ਦੇ ਬਰਾਬਰ ਮਿਡ-ਡੇ-ਮੀਲ ਕੁੱਕਾਂ ਨੂੰ 7000 ਤਨਖਾਹ ਦੇਣਾ ਰੱਖੀ ਗਈ ਸੀ ਪਰ 1000 ਪੰਜਾਬ ਸਰਕਾਰ ਨੇ ਕੁੱਕਾਂ ਨੂੰ ਦੇਣ ਦਾ ਫੈਸਲਾ ਕੀਤਾ ਹੈ ਜਿਸ ਨਾਲ ਕੁੱਲ ਤਨਖਾਹ 4000 ਹੋਵੇਗੀ | ਇਹ ਤਨਖਾਹ ਦੇ ਵਾਧੇ ਨੂੰ ਬਜਟ ਵਿੱਚ ਪਾਸ ਕਰ ਦਿੱਤਾ ਜਾਏਗਾ | ਇਸ ਦੇ ਨਾਲ ਹੀ 46 ਲੱਖ ਦਾ ਬਜਟ ਗਰਮ ਅਤੇ ਠੰਢੀ ਵਰਦੀ ਲਈ ਹਰ ਸਾਲ ਦਾ ਪਾਸ ਕਰ ਦਿੱਤਾ ਗਿਆ ਹੈ | 60 ਸਾਲ ਦੀ ਉਮਰ ਵਾਲੇ ਕੁੱਕਾਂ ਦੀ ਜਗ੍ਹਾ ਜੇ ਪਰਿਵਾਰ ਦਾ ਮੈਂਬਰ ਕੰਮ ਕਰਦਾ ਹੈ ਉਸ ਦਾ ਵੀ ਮਤਾ ਪਾ ਦਿੱਤਾ ਜਾਵੇਗਾ | ਇਸ ਮੌਕੇ ਪਰਮਜੀਤ ਕੌਰ, ਸੰਧਿਆ ਘਾਰੂ, ਕਮਲਜੀਤ ਕੌਰ ਮੱਦੋਕੇ, ਸੰਦੀਪ ਕੌਰ ਹਾਜ਼ਰ ਸਨ |