30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਖੇਡ ਸਟੇਡੀਅਮ ਸਾਦਿਕ ਦੀਆਂ ਡਿੱਗ ਰਹੀਆਂ ਪੌੜੀਆਂ ਕਾਰਨ ਵਾਪਰ ਸਕਦਾ ਹਾਦਸਾ

ਸਾਦਿਕ, 29 ਅਕਤੂਬਰ (ਆਰ. ਐਸ.

ਅਜੀਤ ਡੈਸਕ 30-10-2026
ਸਾਦਿਕ, 29 ਅਕਤੂਬਰ (ਆਰ.ਐਸ.ਧੁੰਨਾ)-ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਬਚਾਅ ਕੇ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਮਨਸੂਬੇ ਨਾਲ ਪੰਜਾਬ ਸਰਕਾਰ ਵਲੋਂ ਵੱਖ-ਵੱਖ ਪਿੰਡਾਂ ਸ਼ਹਿਰਾਂ ਵਿਚ ਨਵੇਂ ਖੇਡ ਮੈਦਾਨਾਂ ਦਾ ਨਿਰਮਾਣ ਤਾਂ ਕਰਵਾਇਆ ਜਾ ਰਿਹਾ ਹੈ, ਪਰ ਜੋ ਪਹਿਲਾਂ ਖੇਡ ਮੈਦਾਨ ਬਣੇ ਹਨ, ਦੀ ਤਰਸਯੋਗ ਹਾਲਤ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ ਜਦੋਂ ਕਿ ਆਮ ਕਹਾਵਤ ਹੈ ਕਿ ‘ਨਵਾਂ ਨੌਂ ਦਿਨ ਤੇ ਪੁਰਾਣਾ ਸੋ ਦਿਨ’। ਖੇਡ ਸਟੇਡੀਅਮ ਸਾਦਿਕ ਵੀ ਆਗੂਆਂ ਅਤੇ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਹੋ ਰਿਹਾ ਹੈ। ਇਸ ਖੇਡ ਸਟੇਡੀਅਮ ਦੇ ਬਣਨ ਸਮੇਂ ਸਾਦਿਕ ਅਤੇ ਆਸ ਪਾਸ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਆਸ ਬੱਝੀ ਸੀ ਕਿ ਹੁਣ ਉਨ੍ਹਾਂ ਨੂੰ ਆਪਣੀ ਖੇਡ ਵਿਚ ਨਿਖਾਰ ਲਿਆਉਣ ਲਈ ਹੋਰ ਕਿਤੇ ਨਹੀਂ ਜਾਣਾ ਪਵੇਗਾ ਤੇ ਸਾਦਿਕ ਪਿੰਡ ਦੇ ਕੁਝ ਉੱਦਮੀ ਨੌਜਵਾਨਾਂ ਨੇ ਇੱਥੇ ਕਬੱਡੀ ਅਤੇ ਹਾਕੀ ਆਦਿ ਖੇਡਾਂ ਦੀ ਬੱਚਿਆਂ ਨੂੰ ਤਿਆਰੀ ਕਰਵਾਉਣੀ ਸ਼ੁਰੂ ਕਰ ਦਿੱਤੀ ਸੀ, ਪਰ ਇਹ ਕੰਮ ਜ਼ਿਆਦਾ ਦੇਰ ਨਾ ਚੱਲ ਸਕਿਆ। ਭਾਵੇਂ ਇਸ ਖੇਡ ਸਟੇਡੀਅਮ ਵਿਚ ਹੋਰ ਵੀ ਸਮਾਗਮ ਹੁੰਦੇ ਰਹਿੰਦੇ ਹਨ ਪਰ ਖੇਡਾਂ ਦੇ ਸ਼ੌਕੀਨ ਇੱਥੇ ਆਉਣ ਤੋਂ ਇਸ ਕਰਕੇ ਕੰਨੀਂ ਕਤਰਾਉਂਦੇ ਹਨ ਕਿ ਇਸ ਖੇਡ ਸਟੇਡੀਅਮ ਵਿਚ ਬਣੀਆਂ ਪੌੜੀਆਂ ਡਿੱਗ ਰਹੀਆਂ ਹਨ ਤੇ ਥਾਂ ਥਾਂ ਤੋਂ ਉਨ੍ਹਾਂ ਵਿਚ ਵੱਡੇ ਵੱਡੇ ਮੋਰੇ ਨਿਕਲੇ ਹੋਏ ਹਨ, ਜਦੋਂ ਕਿ ਇੱਥੇ ਸ਼ਾਮ ਸਮੇਂ ਸੈਂਕੜੇ ਦੀ ਤਦਾਦ ਵਿਚ ਬੱਚੇ ਆਪਦੀ ਖੇਡ ਦੀ ਪ੍ਰੈਕਟਿਸ ਕਰਦੇ ਹਨ ਤੇ ਇਕ ਸੰਸਥਾ ਵਲੋਂ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਡਿੱਗ ਰਹੀਆਂ ਪੌੜੀਆਂ ਕਾਰਨ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਪੌੜੀਆਂ ਦਾ ਹੇਠਲਾ ਹਿੱਸਾ ਖੋਖਲਾ ਹੋਇਆ ਪਿਆ ਹੈ ਤੇ ਉਸ ’ਤੇ ਪਾਇਆ ਗਿਆ ਲੈਂਟਰ ਵੀ ਖਸਤਾ ਹਾਲ ਹੋਇਆ ਪਿਆ ਹੇ ਜੋ ਥਾਂ ਥਾਂ ਤੋਂ ਡਿੱਗ ਰਿਹਾ ਹੈ ਤੇ ਪੌੜੀਆਂ ਦੇ ਨਾਲ ਬਾਹਰਲੇ ਪਾਸੇ ਬਣੀਆਂ ਦੁਕਾਨਾਂ ਦੀ ਕੰਧ ਨਾਲੋਂ ਵੀ ਇਹ ਪੌੜੀਆਂ ਤਰੇੜਾਂ ਛੱਡ ਕੇ ਵੱਖ ਹੋ ਗਈਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਗ੍ਰਾਮ ਪੰਚਾਇਤ ਸਾਦਿਕ ਅਤੇ ਪ੍ਰਸ਼ਾਸਨ ਦਾ ਇਸ ਪਾਸੇ ਕੋਈ ਧਿਆਨ ਨਹੀਂ। ਇਸ ਸਬੰਧੀ ਪਿੰਡ ਸਾਦਿਕ ਦੇ ਸਰਪੰਚ ਦੀਸ਼ਾ ਸਿੰਘ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਪੰਚਾਇਤ ਦੇ ਧਿਆਨ ’ਚ ਹੈ ਤੇ ਹੁਣ ਬੱਚਿਆਂ ਦੀ ਮੁੱਖ ਮੁਸ਼ਕਿਲ ਨੂੰ ਧਿਆਨ ’ਚ ਰੱਖਦਿਆ ਇੱਥੇ ਪਖਾਨੇ ਬਣਾਏ ਜਾ ਰਹੇ ਹਨ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਅਤੇ ਇਨ੍ਹਾਂ ਦੇ ਮੁਕੰਮਲ ਹੋਣ ਤੋਂ ਤੁਰੰਤ ਬਾਅਦ ਇਹ ਪੌੜੀਆਂ ਢਾਹ ਕੇ ਅਤੇ ਇੱਥੇ ਮਿੱਟੀ ਪਾ ਕੇ ਇੱਟਾਂ ਨਾਲ ਨਵੀਂਆਂ ਪੌੜੀਆਂ ਬਣਾਈਆਂ ਜਾਣਗੀਆਂ ਜਦੋਂ ਕਿ ਨਵੀਂ ਸਟੇਜ਼ ਅਤੇ ਸ਼ੈੱਡ ਬਣਾਏ ਗਏ ਹਨ। ਸਰਪੰਚ ਦੀਸ਼ਾ ਸਿੰਘ ਨੇ ਦੱਸਿਆ ਕਿ ਪੰਚਾਇਤ ਘਰ ਦੇ ਨਾਲ ਵਾਲੀਬਾਲ ਅਤੇ ਕਬੱਡੀ ਲਈ ਨਵੇਂ ਖੇਡ ਮੈਦਾਨ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ, ਉਹ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਬਾਸਕਟਬਾਲ ਲਈ ਵੀ ਖੇਡ ਮੈਦਾਨ ਬਣਾਇਆ ਜਾਵੇ ਕਿਉਂਕਿ ਬਹੁਤੇ ਨੌਜਵਾਨ ਇਸ ਖੇਡ ਵਿਚ ਵੀ ਦਿਲਚਸਪੀ ਰੱਖਦੇ ਹਨ। ਹੁਣ ਵੇਖਣਾ ਇਹ ਹੈ ਕਿ ਇਸ ਖੇਡ ਸਟੇਡੀਅਮ ਦੇ ਸੁਧਾਰ ਲਈ ਕਿੰਨਾਂ ਸਮਾਂ ਲੱਗਦਾ ਹੈ ਜਾਂ ਫਿਰ ਕਿਸੇ ਹਾਦਸੇ ਤੋਂ ਬਾਅਦ ਹੀ ਪੰਚਾਇਤ, ਪ੍ਰਸ਼ਾਸਨ ਜਾਂ ਸਰਕਾਰ ਹਰਕਤ ਵਿਚ ਆਵੇਗੀ।
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾ ਚੌਥ ਮੌਕੇ ਲੱਗੀਆਂ ਰੌਣਕਾਂ ਸੁਹਾਗਣਾਂ ਨੇ ਪਤੀ ਦੀ ਲੰਮੀ ਉਮਰ ਲਈ ਕਰਵਾ ਚੌਥ ਦਾ ਵਰਤ ਰੱ... ਅਗਲੀ ਖ਼ਬਰ 33ਵੇਂ ਅੱਖਾਂ ਦੇ ਜਾਂਚ ਕੈਂਪ ’ਚ 330 ਮਰੀਜ਼ ਆਪ੍ਰੇਸ਼ਨ ਲਈ ਚੁਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।