30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸਵ. ਮਾਸਟਰ ਗੁਰਬੰਸ ਸਿੰਘ ਬਰਾੜ ਦੀ ਯਾਦ ’ਚ ਵੱਖ-ਵੱਖ ਸੰਸਥਾਵਾਂ ਨੂੰ 93 ਹਜ਼ਾਰ ਦੀ ਰਾਸ਼ੀ ਦਾਨ

ਪੰਜਗਰਾਈਂ ਕਲਾਂ, 29 ਅਕਤੂਬਰ (ਸੁਖਮੰਦਰ ਸਿੰਘ ਬਰਾੜ)-ਮਾਸਟਰ ਗੁਰਬੰਸ ਸਿੰਘ ਬਰਾੜ ਜੋ ਕੁਝ ਮਹੀਨੇ ਪਹਿਲਾਂ ਕੈਨੇਡਾ ਵਿਖੇ ਇਕ ਸੰਖੇਪ ਬਿਮਾਰੀ ਦੌਰਾਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਉਨ੍ਹਾਂ ਦੀ ਯਾਦ ’ਚ ਪਰਿਵਾਰ ਵਲੋਂ ਗੁਰਦੁਆਰਾ ਗੁਰੂ ਨਾਨਕ ਦੇਵ ਸਦਨ (ਅੱਡੇ ਵਾਲਾ) ਵਿਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ।

ਅਜੀਤ ਡੈਸਕ 30-10-2026
ਪੰਜਗਰਾਈਂ ਕਲਾਂ, 29 ਅਕਤੂਬਰ (ਸੁਖਮੰਦਰ ਸਿੰਘ ਬਰਾੜ)-ਮਾਸਟਰ ਗੁਰਬੰਸ ਸਿੰਘ ਬਰਾੜ ਜੋ ਕੁਝ ਮਹੀਨੇ ਪਹਿਲਾਂ ਕੈਨੇਡਾ ਵਿਖੇ ਇਕ ਸੰਖੇਪ ਬਿਮਾਰੀ ਦੌਰਾਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਉਨ੍ਹਾਂ ਦੀ ਯਾਦ ’ਚ ਪਰਿਵਾਰ ਵਲੋਂ ਗੁਰਦੁਆਰਾ ਗੁਰੂ ਨਾਨਕ ਦੇਵ ਸਦਨ (ਅੱਡੇ ਵਾਲਾ) ਵਿਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਭੋਗ ਉਪਰੰਤ ਹੋਏ ਸ਼ਰਧਾਂਜ਼ਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ ਅਤੇ ਮਾਸਟਰ ਖਰੈਤੀ ਲਾਲ ਸ਼ਰਮਾ ਨੇ ਮਾਸਟਰ ਗੁਰਬੰਸ ਸਿੰਘ ਬਰਾੜ ਵਲੋਂ ਸਿੱਖਿਆ ਤੇ ਸਮਾਜ ਸੇਵਾ ਦੇ ਖੇਤਰ ’ਚ ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਇਸ ਦੌਰਾਨ ਉਨ੍ਹਾਂ ਦੀ ਪਤਨੀ ਅੰਗਰੇਜ਼ ਕੌਰ ਅਤੇ ਸਪੁੱਤਰ ਅਮਨਦੀਪ ਸਿੰਘ ਬਰਾੜ ਵਲੋਂ ਉਨ੍ਹਾਂ ਦੀ ਯਾਦ ’ਚ ਗੁਰਦੁਆਰਾ ਗੁਰੂ ਨਾਨਕ ਦੇਵ ਸਦਨ ਦੀ ਨਵੀਂ ਇਮਾਰਤ ਲਈ 51 ਹਜ਼ਾਰ, ਮੁੱਢਲਾ ਸਿਹਤ ਕੇਂਦਰ ਪੰਜਗਰਾਈਂ ਕਲਾਂ ਲਈ 21 ਹਜ਼ਾਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਲਈ 21 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ। ਗੁਰੂ ਘਰ ਦੇ ਪ੍ਰਧਾਨ ਸੇਵਕ ਸਿੰਘ ਬਰਾੜ ਨੇ ਪਰਿਵਾਰ ਵਲੋਂ ਕੀਤੇ ਗਏ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਸੰਤਾ ਸਿੰਘ ਬਰਾੜ, ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਜੀਤਾ ਮਾੜੀ ਵਾਲਾ, ਡਾ. ਪੁਖਰਾਜ ਕੌਰ, ਅਧਿਆਪਕ ਸਤਵਿੰਦਰ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੀਨੀਅਰ ਕਾਂਗਰਸੀ ਆਗੂ ਅਜੇਪਾਲ ਸੰਧੂ ਦੇ ਘਰ ਪੁੱਜੇ ਅਗਲੀ ਖ਼ਬਰ ਦੁਕਾਨਦਾਰ ਆਪਣੇ ਗ੍ਰਾਹਕਾਂ ਨੂੰ ਘਟੀਆ ਦਰਜੇ ਦੀ ਮਠਿਆਈ ਨਾ ਵੇਚਣ-ਕੁਲਬੀਰ ਸਿੰਘ ਮੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।